ਪੰਜਾਬ ''ਚ ਸਰਕਾਰੀ ਅਧਿਆਪਕ ਬਣਨ ਦਾ ਸੁਫ਼ਨਾ ਵੇਖ ਰਹੇ ਉਮੀਦਵਾਰਾਂ ਲਈ ਚੰਗੀ ਖ਼ਬਰ, ਨਿਕਲੀਆਂ ਬੰਪਰ ਭਰਤੀਆਂ

Tuesday, Oct 27, 2020 - 12:47 PM (IST)

ਪੰਜਾਬ ''ਚ ਸਰਕਾਰੀ ਅਧਿਆਪਕ ਬਣਨ ਦਾ ਸੁਫ਼ਨਾ ਵੇਖ ਰਹੇ ਉਮੀਦਵਾਰਾਂ ਲਈ ਚੰਗੀ ਖ਼ਬਰ, ਨਿਕਲੀਆਂ ਬੰਪਰ ਭਰਤੀਆਂ

ਨਵੀਂ ਦਿੱਲੀ- ਪੰਜਾਬ 'ਚ ਸਰਕਾਰੀ ਸਕੂਲਾਂ 'ਚ ਅਧਿਆਪਕ ਬਣਨ ਦਾ ਸੁਫ਼ਨਾ ਦੇਖ ਰਹੇ ਉਮੀਦਵਾਰਾਂ ਲਈ ਸੂਬਾ ਸਰਕਾਰ ਵਲੋਂ ਚੰਗੀ ਖ਼ਬਰ ਹੈ। ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐੱਸ.ਸੀ.) ਨੇ ਸੂਬੇ ਦੇ ਸੂਕਲ ਐਜ਼ੂਕੇਸ਼ਨ ਡਿਪਾਰਟਮੈਂਟ ਦੇ ਅਧੀਨ ਹੈੱਡ ਮਾਸਟਰ/ਹੈੱਡ ਮਿਸਟਰੈੱਸ, ਪ੍ਰਿੰਸੀਪਲ ਅਤੇ ਬਲਾਕ ਪ੍ਰਾਇਮਰੀ ਅਫ਼ਸਰ ਦੇ ਕੁੱਲ 585 ਅਹੁਦਿਆਂ 'ਤੇ ਅਰਜ਼ੀਆਂ ਮੰਗੀਆਂ ਹਨ।
 

ਆਖ਼ਰੀ ਤਾਰੀਖ਼
ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 2 ਨਵੰਬਰ 2020 ਤੈਅ ਕੀਤੀ ਗਈ ਹੈ।
 

ਇਸ ਤਰ੍ਹਾਂ ਕਰੋ ਅਪਲਾਈ
ਹੈੱਡ ਮਿਸਟਰੈੱਸ, ਪ੍ਰਿੰਸੀਪਲ ਅਤੇ ਬਲਾਕ ਪ੍ਰਾਇਮਰੀ ਐਜ਼ੂਕੇਸ਼ਨ ਅਫ਼ਸਰ ਦੇ ਅਹੁਦਿਆਂ 'ਤੇ ਅਪਲਾਈ ਕਰਨ ਤੋਂ ਪਹਿਲਾਂ ਉਮੀਦਵਾਰ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ https://ppsc.gov.in/ 'ਤੇ ਜਾ ਕੇ ਦਿੱਤੀਆਂ ਗਈਆਂ ਸਾਰੀਆਂ ਜਾਣਕਾਰੀਆਂ ਧਿਆਨ ਨਾਲ ਪੜ੍ਹ ਲੈਣ।
 

ਯੋਗਤਾ
ਖਾਲੀ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰਾਂ ਕੋਲ ਘੱਟੋ-ਘੱਟ 55 ਫੀਸਦੀ ਅੰਕਾਂ ਨਾਲ ਗਰੈਜ਼ੂਏਸ਼ਨ ਅਤੇ ਬੀਐੱਡ ਦੀ ਡਿਗਰੀ ਦੇ ਨਾਲ-ਨਾਲ 3 ਸਾਲ ਦੀ ਟੀਚਿੰਗ ਅਨੁਭਵ ਹੋਣਾ ਵੀ ਜ਼ਰੂਰੀ ਹੈ।
 

ਉਮਰ
ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 27 ਸਾਲ ਤੈਅ ਕੀਤੀ ਗਈ ਹੈ।
 

ਫੀਸ
ਅਪਲਾਈ ਕਰਨ ਲਈ 3000 ਰੁਪਏ ਫੀਸ ਤੈਅ ਕੀਤੀ ਗਈ ਹੈ। ਹਾਲਾਂਕਿ ਪੰਜਾਬ 'ਚ ਐੱਸ.ਸੀ./ਐੱਸ.ਟੀ. ਉਮੀਦਵਾਰਾਂ ਲਈ ਫੀਸ 1125 ਰੁਪਏ, ਦਿਵਯਾਂਗ ਲਈ 1750 ਰੁਪਏ ਅਤੇ ਐਕਸ-ਸਰਵਿਸਮੈਨ ਸ਼੍ਰੇਣੀ ਦੇ ਉਮੀਦਵਾਰਾਂ ਲਈ ਐਪਲੀਕੇਸ਼ਨ ਫੀਸ 500 ਰੁਪਏ ਤੈਅ ਕੀਤੀ ਗਈ ਹੈ।


author

DIsha

Content Editor

Related News