ਰੁਜ਼ਗਾਰ ਦੇ ਮੌਕੇ ਸਿਰਜਣ ਵੱਲ ਪੰਜਾਬ ਸਰਕਾਰ ਦੇ ਪ੍ਰਗਤੀਸ਼ੀਲ ਕਦਮ

Tuesday, Oct 01, 2024 - 04:22 PM (IST)

ਜਲੰਧਰ- ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਸਰਕਾਰੀਆਂ ਨੌਕਰੀਆਂ ਦਿੱਤੀਆਂ ਜਾ ਰਹੀ ਹਨ। ਸਰਕਾਰ ਵੱਖ-ਵੱਖ ਸਕੀਮਾਂ ਰਾਹੀਂ ਸਰਕਾਰੀ ਅਤੇ ਨਿੱਜੀ ਖੇਤਰ ਵਿੱਚ ਨੌਕਰੀਆਂ ਦੇ ਮੌਕੇ ਮੁਹੱਈਆ ਕਰਵਾ ਰਹੀ ਹੈ। ਇਨ੍ਹਾਂ ਸਕੀਮਾਂ ਦੇ ਤਹਿਤ ਪੰਜਾਬ ਸਰਕਾਰ ਨੇ ਵੱਡੇ ਪੱਧਰ 'ਤੇ ਨੌਕਰੀਆਂ ਦੀਆਂ ਬਹਾਲੀਆਂ ਕੀਤੀਆਂ ਹਨ, ਖਾਸ ਕਰਕੇ ਸਿੱਖਿਆ, ਸਿਹਤ, ਪੁਲਸ, ਅਤੇ ਪ੍ਰਸ਼ਾਸਨ ਖੇਤਰਾਂ ਵਿੱਚ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦਾ ਮਕਸਦ ਨੌਜਵਾਨਾਂ ਨੂੰ ਯੋਗਤਾ ਅਨੁਸਾਰ ਨੌਕਰੀਆਂ ਦੇ ਨਾਲ-ਨਾਲ ਕੌਸ਼ਲ ਵਿਕਾਸ, ਸਵੈ-ਰੁਜ਼ਗਾਰ , ਅਤੇ ਉਦਯੋਗਿਕ ਵਿਕਾਸ ਦੇ ਮੌਕੇ ਪ੍ਰਦਾਨ ਕਰਨਾ ਹੈ। ਰੁਜ਼ਗਾਰ ਮੇਲੇ, ਆਨਲਾਈਨ ਪੋਰਟਲ, ਅਪ੍ਰੈਂਟਿਸਸ਼ਿਪ, ਅਤੇ ਨਵੇਂ ਉਦਯੋਗਾਂ ਦੇ ਪ੍ਰਚਾਰ ਵਰਗੇ ਕਦਮਾਂ ਰਾਹੀਂ ਨੌਜਵਾਨਾਂ ਨੂੰ ਵਿਦੇਸ਼ ਅਤੇ ਘਰੇਲੂ ਮੰਡੀ ਵਿੱਚ ਨੌਕਰੀਆਂ ਦੇ ਮੌਕੇ ਦਿੱਤੇ ਜਾ ਰਹੇ ਹਨ।

ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਨੌਕਰੀਆਂ ਦਾ ਧੰਨਵਾਦ ਕਰਦਿਆਂ ਪਿੰਡ ਖੇੜੀ ਮਲਾਨ ਦੀ ਰਹਿਣ ਵਾਲੀ ਮੁੱਖਦੀਪ ਕੌਰ ਸਟੈਨੋਗ੍ਰਾਫਰ ਨੇ ਦੱਸਿਆ ਕਿ ਉਸ ਨੇ 10 ਵੀਂ ਤੋਂ ਬਾਅਦ ਕੰਪਿਊਟਰ ਇੰਜਨੀਅਰਿੰਗ ਦਾ ਡਿਪਲੋਮਾ ਕੀਤਾ ਅਤੇ ਫਿਰ ਬੀ. ਟੈੱਕ ਵੀ ਕੀਤੀ। ਉਸ ਨੇ ਦੱਸਿਆ ਕਿ ਮੇਰਾ ਸੁਫ਼ਨਾ ਸਰਕਾਰੀ ਨੌਕਰੀ ਦਾ ਸੀ ਜਿਸ ਤੋਂ ਬਾਅਦ ਮੈਂ 5 ਸਾਲ ਲੱਗਾ ਕੇ ਸਟੈਨੋਗ੍ਰਾਫਰੀ ਕੀਤੀ। ਮੁੱਖਦੀਪ ਨੇ ਦੱਸਿਆ ਕਿ ਉਸ ਨੇ ਪੰਜਾਬੀ ਦੇ ਨਾਲ-ਨਾਲ ਇੰਗਲਿਸ਼ ਸਟੈਨੋਗ੍ਰਾਫੀ ਸਿੱਖੀ ਅਤੇ ਮਈ 2023 'ਚ ਸਟੈਨੋਗ੍ਰਾਫੀ ਦਾ ਪੇਪਰ 'ਚ ਦਿੱਤਾ ਸੀ ਜਿਸ ਤੋਂ ਬਾਅਦ ਮਾਰਚ 2024 'ਚ ਮੇਰੀ ਸਰਕਾਰੀ ਨੌਕਰੀ ਲੱਗ ਗਈ। 

ਮੁੱਖਦੀਪ ਨੇ ਕਿਹਾ ਅੱਜ ਮੈਂ ਬਤੌਰ ਵਾਟਰ ਸੈਨੀਟੇਸ਼ਨ ਵਿਭਾਗ 'ਚ ਨੌਕਰੀ ਕਰ ਰਹੀ ਹਾਂ। ਇਸ ਲਈ ਮੈਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਸਾਡੇ ਸੁਫ਼ਨੇ ਪੂਰੇ ਕੀਤੇ ਹਨ। ਇਸ ਦੌਰਾਨ ਕੁੜੀ ਨੇ ਕਿਹਾ ਕਿ ਨੌਜਵਾਨ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਜ਼ਰੂਰੀ ਨਹੀਂ ਹੁੰਦਾ ਤੁਸੀਂ ਬਾਹਰ ਜਾ ਕੇ ਸੈਟਲ ਹੋਵੋ। ਜਿੰਨੀ ਮਿਹਨਤ ਤੁਸੀਂ ਉੱਥੇ ਸਾਰੀ ਉਮਰ ਕਰਨੀ ਹੈ ਉਨੀ ਹੀ ਮਿਹਨਤ 5 ਸਾਲ ਕਰੋਗੇ ਤਾਂ ਤੁਹਾਨੂੰ ਨੌਕਰੀ ਜ਼ਰੂਰ ਮਿਲੇਗੀ।  


Shivani Bassan

Content Editor

Related News