ਚੰਗੀ ਖ਼ਬਰ : ਪੰਜਾਬ ਸਰਕਾਰ ਨੇ ਦੀਵਾਲੀ ''ਤੇ ਖੁਸ਼ ਕੀਤੇ ਮੁਲਾਜ਼ਮ, ਸ਼ੁਰੂ ਕੀਤੀ ਨਵੀਂ ਸਕੀਮ

11/03/2020 2:50:08 PM

ਚੰਡੀਗੜ੍ਹ (ਰਮਨਜੀਤ) : ਪੰਜਾਬ ਸਰਕਾਰ ਨੇ ਤਿਓਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਸਾਰੇ ਸਰਕਾਰੀ ਦਫ਼ਤਰਾਂ 'ਚ ਦਰਜਾ ਚਾਰ ਮੁਲਾਜ਼ਮਾਂ ਲਈ ਇਕ ਨਵੀਂ ਸਕੀਮ ਸ਼ੁਰੂ ਕੀਤੀ ਹੈ-'ਫੈਸਟੀਵਲ ਕਰਜ਼ਾ ਸਕੀਮ'। ਸਰਕਾਰ ਦਾ ਮਕਸਦ ਇਹ ਹੈ ਕਿ ਕੋਵਿਡ-19 ਦੇ ਮੱਦੇਨਜ਼ਰ ਬਣੇ ਹਾਲਾਤਾਂ ਕਾਰਨ ਆਰਥਿਕ ਤੰਗੀ ਦੇ ਚੱਲਦਿਆਂ ਕਿਸੇ ਦੇ ਤਿਉਹਾਰ ਫਿੱਕੇ ਨਾ ਰਹਿਣ ਅਤੇ ਇਸ ਸਕੀਮ ਦਾ ਫਾਇਦਾ ਲੈ ਕੇ ਹਰ ਕਿਸੇ ਦੀ ਦਵਾਲੀ ਖੁਸ਼ੀਆਂ ਨਾਲ ਭਰੀ ਹੋਵੇ।

ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ : ਲੁਧਿਆਣਾ ਤੋਂ ਰੂਪਨਗਰ ਜਾਣਾ ਹੋਇਆ ਸੌਖਾ, ਲੱਗਣਗੇ ਸਿਰਫ 40 ਮਿੰਟ

ਇਸ ਸਕੀਮ ਤਹਿਤ ਦਰਜਾ ਚਾਰ ਮੁਲਾਜ਼ਮ ਆਪਣੇ ਮਹਿਕਮੇ ਤੋਂ 7,000 ਰੁਪਏ ਦਾ ਕਰਜ਼ਾ ਲੈ ਸਕਦੇ ਹਨ। ਉਹ ਇਸ ਰਾਸ਼ੀ ਨੂੰ 5 ਕਿਸ਼ਤਾਂ 'ਚ ਵਾਪਸ ਕਰ ਸਕਦੇ ਹਨ।

ਇਹ ਵੀ ਪੜ੍ਹੋ : ਕਿਸਾਨਾਂ ਨੇ ਬੰਦ ਕਰਵਾਏ ਰਿਲਾਇੰਸ ਕੰਪਨੀ ਦੇ 'ਸ਼ਾਪਿੰਗ ਮਾਲ', ਵੱਡਾ ਐਲਾਨ ਕਰਦਿਆਂ ਲਾਇਆ ਧਰਨਾ
12 ਨਵੰਬਰ ਤੱਕ ਜਾਰੀ ਰਹੇਗੀ ਸਕੀਮ
ਸਰਕਾਰ ਵੱਲੋਂ ਚਲਾਈ ਗਈ ਕਰਜ਼ਾ ਸਕੀਮ ਨੂੰ 12 ਨਵੰਬਰ ਤੱਕ ਕਢਵਾਇਆ ਜਾ ਸਕਦਾ ਹੈ। ਇਸ 'ਤੇ ਵਸੂਲੀ ਲਈ ਦਸੰਬਰ ਮਹੀਨੇ ਦੀ ਪਹਿਲੀ ਤਨਖਾਹ ਤੋਂ ਪੰਜ ਬਰਾਬਰ ਕਿਸ਼ਤਾਂ ਦੇ ਹਿਸਾਬ ਨਾਲ ਕਟੌਤੀ ਕਰਨੀ ਸ਼ੁਰੂ ਕੀਤੀ ਜਾਵੇਗੀ। ਕਰਜ਼ਾ ਦੇਣ ਤੋਂ ਪਹਿਲਾਂ ਡਿਸਬਰਸਿੰਗ ਅਫ਼ਸਰ ਆਪਣੀ ਤਸੱਲੀ ਕਰਨ ਤੋਂ ਬਾਅਦ ਹੀ ਕਰਜ਼ਾ ਜਾਰੀ ਕਰੇਗਾ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : 5 ਤਾਰੀਖ਼ ਨੂੰ 'ਹਾਈਵੇਅ' 'ਤੇ ਨਾ ਨਿਕਲੋ ਕਿਉਂਕਿ ਇਹ 'ਰੂਟ' ਰਹਿਣਗੇ ਬੰਦ, ਜਾਣੋ ਕਾਰਨ

ਉਸ ਵੱਲੋਂ ਹੀ ਕਰਜ਼ਾ ਲੈਣ ਵਾਲੇ ਦਾ ਸਾਰਾ ਰਿਕਾਰਡ ਰੱਖਿਆ ਜਾਵੇਗਾ ਅਤੇ ਕਰਜ਼ੇ ਦੀ ਵਸੂਲੀ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਂਦਿਆਂ ਬਿੱਲ ਉਸ ਦੀ ਤਨਖਾਹ ਨਾਲ ਲਗਾਏ ਜਾਣਗੇ। ਦੱਸਣਯੋਗ ਹੈ ਕਿ ਇਹ ਕਰਜ਼ਾ ਸਿਰਫ ਦਰਜਾ ਚਾਰ ਮੁਲਾਜ਼ਮਾਂ ਨੂੰ ਹੀ ਦਿੱਤਾ ਜਾਵੇਗਾ ਅਤੇ ਇਸ 'ਚ ਦਿਹਾੜੀਦਾਰਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।

 

 


Babita

Content Editor

Related News