ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਹੋਈ ਸਖ਼ਤ, ਜਾਰੀ ਕੀਤੀਆਂ ਨਵੀਆਂ ਗਾਈਡਲਾਈਨਜ਼
Tuesday, Dec 28, 2021 - 10:42 PM (IST)
ਚੰਡੀਗੜ੍ਹ : ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸੂਬੇ ’ਚ ਸਖ਼ਤੀ ਕਰ ਦਿੱਤੀ ਗਈ ਹੈ। ਪੰਜਾਬ ਸਰਕਾਰ ਨੇ ਕੋਵਿਡ ਟੀਕਾਕਰਨ ਨੂੰ ਲੈ ਕੇ ਲੋਕਾਂ ’ਤੇ ਸਖ਼ਤੀ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਨਾਲ ਟੀਕਾਕਰਨ ਤੋਂ ਬਿਨਾਂ ਲੋਕਾਂ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਪੰਜਾਬ ’ਚ ਵੱਡੇ ਇਕੱਠ ਵਾਲੀਆਂ ਜਨਤਕ ਥਾਵਾਂ, ਜਿਵੇਂ ਸਬਜ਼ੀ ਮੰਡੀ, ਅਨਾਜ ਮੰਡੀ, ਜਨਤਕ ਟ੍ਰਾਂਸਪੋਰਟ, ਪਾਰਕਾਂ, ਧਾਰਮਿਕ ਥਾਵਾਂ, ਮਾਲਜ਼, ਸ਼ਾਪਿੰਗ ਕੰਪਲੈਕਸਾਂ ਆਦਿ ’ਤੇ ਦੋਵੇਂ ਡੋਜ਼ ਲੈਣ ਵਾਲਿਆਂ ਨੂੰ ਹੀ ਜਾਣ ਦੀ ਇਜਾਜ਼ਤ ਹੋਵੇਗੀ। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਨ੍ਹਾਂ ਲੋਕਾਂ ਨੂੰ ਕੋਰੋਨਾ ਦੀਆਂ ਦੋਵੇਂ ਡੋਜ਼ ਨਹੀਂ ਲੱਗੀਆਂ ਹਨ, ਉਹ ਸਿਨੇਮਾ ਹਾਲ, ਜਿਮ, ਰੈਸਟੋਰੈਂਟ ਆਦਿ ’ਚ ਦਾਖਲ ਨਹੀਂ ਹੋ ਸਕਣਗੇ।
ਇਹ ਵੀ ਪੜ੍ਹੋ : 5 ਜਨਵਰੀ ਨੂੰ ਪੰਜਾਬ ਆਉਣਗੇ PM ਮੋਦੀ, ਸੁਖਬੀਰ ਬਾਦਲ ਨੇ ਕੀਤੀਆਂ ਵੱਡੀਆਂ ਮੰਗਾਂ
ਚੰਡੀਗੜ੍ਹ ਸਥਿਤ ਸਾਰੇ ਸਰਕਾਰੀ ਦਫ਼ਤਰਾਂ ’ਚ ਦੋਵੇਂ ਡੋਜ਼ ਲਗਵਾਉਣ ਵਾਲਿਆਂ ਨੂੰ ਹੀ ਐਂਟਰੀ ਮਿਲੇਗੀ। ਨਵੀਆਂ ਹਦਾਇਤਾਂ ਮੁਤਾਬਕ ਸਰਕਾਰੀ ਤੇ ਪ੍ਰਾਈਵੇਟ ਸੈਕਟਰ ਦੀਆਂ ਬੈਂਕਾਂ ’ਚ ਦੋਵੇਂ ਡੋਜ਼ ਲਗਵਾ ਚੁੱਕੇ ਲੋਕ ਹੀ ਜਾ ਸਕਣਗੇ। ਜਿਨ੍ਹਾਂ ਨੇ ਸਿਹਤ ਪ੍ਰੋਟੋਕੋਲ ਨੂੰ ਦੇਖਦਿਆਂ ਦੂਜੀ ਡੋਜ਼ ਨਹੀਂ ਲਗਵਾਈ, ਇਨ੍ਹਾਂ ਬੈਂਕਾਂ ਨੂੰ ਇਸ ਅਨੁਸਾਰ ਨਿਰਦੇਸ਼ ਦਿੱਤੇ ਜਾ ਸਕਦੇ ਹਨ। ਪੰਜਾਬ ਸਰਕਾਰ ਵੱਲੋਂ ਇਹ ਹਦਾਇਤਾਂ 15 ਜਨਵਰੀ ਤੋਂ ਲਾਗੂ ਹੋ ਜਾਣਗੀਆਂ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ