ਕਮਾਈ ਦੇ ਨਵੇਂ-ਨਵੇਂ ਤਰੀਕੇ ਲੱਭ ਰਹੀ ਪੰਜਾਬ ਸਰਕਾਰ, ਤਿਆਰੀ 'ਚ ਜੁੱਟਿਆ ਜਲ ਸਰੋਤ ਵਿਭਾਗ

Tuesday, Feb 14, 2023 - 10:24 AM (IST)

ਚੰਡੀਗੜ੍ਹ (ਅਸ਼ਵਨੀ) : ਪੰਜਾਬ ਸਰਕਾਰ ਇਨ੍ਹੀਂ ਦਿਨੀਂ ਕਮਾਈ ਦੇ ਨਵੇਂ-ਨਵੇਂ ਤਰੀਕੇ ਲੱਭ ਰਹੀ ਹੈ। ਪਿਛਲੇ ਦਿਨੀਂ ਜਲ ਸਰੋਤ ਵਿਭਾਗ ਨੇ ਵੀ ਇਕ ਅਜਿਹੀ ਹੀ ਪਹਿਲ ਕੀਤੀ ਹੈ। ਵਿਭਾਗ ਇਕ ਆਨਲਾਈਨ ਸੂਚੀ ਤਿਆਰ ਕਰਨ ਦੀ ਕੋਸ਼ਿਸ਼ 'ਚ ਜੁੱਟਿਆ ਹੈ, ਜਿਸ ਰਾਹੀਂ ਕੋਈ ਵੀ ਘਰ ਬੈਠੇ ਜਲ ਸਰੋਤ ਵਿਭਾਗ ਦੀਆਂ ਅਜਿਹੀਆਂ ਥਾਂਵਾਂ ਨੂੰ ਆਪਣੀ ਯਾਤਰਾ ਦੇ ਪ੍ਰੋਗਰਾਮ 'ਚ ਸ਼ਾਮਲ ਕਰ ਸਕਦਾ ਹੈ, ਜਿੱਥੇ ਫੋਟੋਸ਼ੂਟ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : SHO ਦੀ ਧੀ ਦੇ ਵਿਆਹ 'ਚ ਪਤਨੀ ਸਣੇ ਪੁੱਜੇ DGP ਨਾਲ ਵਾਪਰਿਆ ਹਾਦਸਾ, ਸਮਾਰੋਹ 'ਚ ਪਿਆ ਭੜਥੂ

ਇਹ ਸਾਰੀਆਂ ਥਾਂਵਾਂ ਫੋਟੋਸ਼ੂਟ ਡੈਸਟੀਨੇਸ਼ਨ ਦੇ ਤੌਰ ’ਤੇ ਸੂਚੀ 'ਚ ਉਪੱਲਬਧ ਹੋਣਗੀਆਂ। ਇਸ ਲਈ ਜਲ ਸਰੋਤ ਵਿਭਾਗ ਨੇ ਸਾਰੇ ਨਿਗਰਾਨ ਇੰਜੀਨੀਅਰ ਅਤੇ ਕਾਰਜਕਾਰੀ ਇੰਜੀਨੀਅਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਛੇਤੀ ਸੂਬੇ 'ਚ ਵੱਖ-ਵੱਖ ਮਨਮੋਹਕ ਅਤੇ ਚੰਗੀਆਂ ਸਾਈਟਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ, ਜਿਨ੍ਹਾਂ ਨੂੰ ਕਿਰਾਏ ’ਤੇ ਫੋਟੋਸ਼ੂਟ ਲਈ ਉਪਲੱਬਧ ਕਰਵਾਇਆ ਜਾ ਸਕੇ। ਹੁਣ ਤੱਕ ਜਲ ਸਰੋਤ ਵਿਭਾਗ ਆਪਣੇ ਅਧਿਕਾਰੀਆਂ ਨੂੰ ਇਸ ਸਬੰਧ 'ਚ ਤਿੰਨ ਪੱਤਰ ਜਾਰੀ ਕਰ ਚੁੱਕਿਆ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਖੜ੍ਹੇ ਬੰਦੇ 'ਤੇ ਚਾੜ੍ਹ ਦਿੱਤੀ ਬੇਕਾਬੂ ਥਾਰ, ਵੀਡੀਓ 'ਚ ਦੇਖੋ ਕਿਵੇਂ ਪੈ ਗਿਆ ਚੀਕ-ਚਿਹਾੜਾ

ਬੇਸ਼ੱਕ ਅਧਿਕਾਰੀਆਂ ਵਲੋਂ ਜਵਾਬੀ ਪ੍ਰਤੀਕਿਰਿਆ 'ਚ ਸੁਸਤੀ ਕਾਰਨ ਅਜੇ ਸਾਈਟਾਂ ਦੀ ਪਛਾਣ ਨਹੀਂ ਹੋ ਸਕੀ ਹੈ ਪਰ ਵਿਭਾਗ ਦੇ ਉੱਚ ਅਧਿਕਾਰੀ ਸਰਕਾਰ ਨੂੰ ਇਸ ਗੱਲ ਲਈ ਭਰੋਸਾ ਦਿਵਾ ਚੁੱਕੇ ਹਨ ਕਿ ਇਸ ਨਾਲ ਕਮਾਈ ਵੱਧਣੀ ਤੈਅ ਹੈ। ਹੁਣ ਬੱਸ ਵੇਖਣਾ ਇਹ ਹੈ ਕਿ ਕਮਾਈ ਦਾ ਇਹ ਫਾਰਮੂਲਾ ਕਦੋਂ ਤੱਕ ਸਿਰੇ ਚੜ੍ਹਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News