ਪੰਜਾਬ ਸਰਕਾਰ ਵਲੋਂ ਨਵੀਂਆਂ ਗਾਈਡਲਾਈਨਜ਼ ਜਾਰੀ, IELTS ਸੈਂਟਰ ਖੋਲ੍ਹਣ ਦੀ ਦਿੱਤੀ ਮਨਜ਼ੂਰੀ

Friday, Jun 25, 2021 - 08:06 PM (IST)

ਚੰਡੀਗੜ੍ਹ (ਬਿਊਰੋ) - ਪੰਜਾਬ ਵਿਚ ਕੋਰੋਨਾ ਮਾਮਲਿਆਂ ਵਿੱਚ ਲਗਾਤਾਰਾ ਆ ਰਹੀ ਗਿਰਾਵਟ ਤੋਂ ਬਾਅਦ ਸੂਬਾ ਸਰਕਾਰ ਨੇ ਲੋਕਾਂ ਨੂੰ ਰਾਹਤ ਦਿੰਦੇ ਹੋਏ ਪਾਬੰਦੀਆਂ ਵਿੱਚ ਹੋਰ ਵੱਡੀ ਢਿੱਲ ਦੇ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਨਵੀਂਆਂ ਗਾਈਡਲਾਈਨਜ਼ ਜਾਰੀ ਕਰਦੇ ਹੋਏ IELTS ਅਤੇ ਹੁਨਰ ਵਿਕਾਸ ਕੋਚਿੰਗ ਸੰਸਥਾਵਾਂ ਨੂੰ ਵੱਡੀ ਰਾਹਤ ਦੇ ਦਿੱਤੀ ਹੈ। ਕੈਪਟਨ ਨੇ ਇਨ੍ਹਾਂ ਸੰਸਥਾਵਾਂ ’ਚ ਬੱਚਿਆਂ, ਸਟਾਫ਼ ਅਤੇ ਅਧਿਆਪਕਾਂ ਨੂੰ ਮੁੜ ਤੋਂ ਆਉਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। 

ਪੜ੍ਹੋ ਇਹ ਵੀ ਖ਼ਬਰ -  ਦੀਨਾਨਗਰ ’ਚ ਵੱਡੀ ਵਾਰਦਾਤ: ਵਿਅਕਤੀ ਦਾ ਕਤਲ ਕਰ ਬੋਰੀ ’ਚ ਬੰਨ੍ਹੀ ਲਾਸ਼, ਇੰਝ ਖੁੱਲ੍ਹਿਆ ਭੇਤ 

PunjabKesari

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਕਤ ਥਾਵਾਂ ’ਤੇ ਆਉਣ ਵਾਲੇ ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗਾ ਕੇ ਆਉਣ ਦੀ ਸ਼ਰਤ ਰੱਖੀ ਹੈ। ਕੋਰੋਨਾ ਦਾ ਟੀਕਾ ਲਗਾਏ ਬਿਨਾਂ ਕੋਈ ਵੀ ਉਕਤ ਥਾਵਾਂ ’ਚ ਦਾਖ਼ਲ ਨਹੀਂ ਹੋ ਸਕਦਾ। ਇਹ ਪਾਬੰਦੀਆਂ 25 ਜੂਨ ਤੋਂ ਵਧਾ ਕੇ 30 ਜੂਨ ਤੱਕ ਲਾਗੂ ਰਹਿਣਗੀਆਂ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਵੱਡੀ ਵਾਰਦਾਤ: ਸ਼ਮਸ਼ਾਨਘਾਟ ’ਚ ਸੁੱਤੇ ਦੋ ਵਿਅਕਤੀਆਂ ਦਾ ਕਤਲ, ਲਾਸ਼ਾਂ ਘਸੀਟ ਕੇ ਖੇਤਾਂ ’ਚ ਸੁੱਟੀਆਂ

ਸਰਕਾਰ ਵਲੋਂ ਜਿੰਮ, ਸਿਨੇਮਾਹਾਲ, ਰੈਸਟੋਰੈਂਟ 50 ਫੀਸਦੀ ਸਮਰੱਥਾ ਨਾਲ ਖੋਲ੍ਹਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਕੂਲ ਅਤੇ ਕਾਲਜ ਅਜੇ ਵੀ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਿਆਹ ਸਮਾਗਮ ਅਤੇ ਸਸਕਾਰ ਮੌਕੇ 50 ਲੋਕਾਂ ਦਾ ਇਕੱਠੇ ਨੂੰ ਇਜਾਜ਼ਤ ਦਿੱਤੀ ਗਈ ਹੈ। 

ਪੜ੍ਹੋ ਇਹ ਵੀ ਖ਼ਬਰ - ਸੋਸ਼ਲ ਮੀਡੀਆ ’ਤੇ ਕੁੜੀ ਨਾਲ ਹੋਈ ਦੋਸਤੀ ਦਾ ਖ਼ੌਫਨਾਕ ਅੰਤ, ਥਾਣੇ ’ਚ ਫਾਹਾ ਲੈ ਨੌਜਵਾਨ ਵਲੋਂ ਖ਼ੁਦਕੁਸ਼ੀ


rajwinder kaur

Content Editor

Related News