ਰਾਸ਼ਟਰਪਤੀ ਵੱਲੋਂ ਪੰਜਾਬ ਸਰਕਾਰ ਨੂੰ ਸਮਾਂ ਨਾ ਦੇਣਾ ਲੋਕਤੰਤਰ ਦਾ ਕਤਲ : ਵਿਧਾਇਕ ਬੈਂਸ

Tuesday, Nov 03, 2020 - 11:09 PM (IST)

ਰਾਸ਼ਟਰਪਤੀ ਵੱਲੋਂ ਪੰਜਾਬ ਸਰਕਾਰ ਨੂੰ ਸਮਾਂ ਨਾ ਦੇਣਾ ਲੋਕਤੰਤਰ ਦਾ ਕਤਲ : ਵਿਧਾਇਕ ਬੈਂਸ

ਲੁਧਿਆਣਾ,(ਪਾਲੀ)- ਲਿਪ ਦੀ ਸੂਬਾ ਪੱਧਰੀ ਮੀਟਿੰਗ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਸਰਪ੍ਰਸਤ ਜਥੇ. ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਪਾਰਟੀ ਦੇ ਮੁੱਖ ਦਫਤਰ ਕੋਟ ਮੰਗਲ ਸਿੰਘ ਨਗਰ ਵਿਖੇ ਹੋਈ। ਜਿਸ ਵਿਚ ਜ਼ਿਲਾ ਪ੍ਰਧਾਨ ਅਤੇ ਹਲਕਾ ਇੰਚਾਰਜ ਸ਼ਾਮਲ ਹੋਏ।

ਸੰਬੋਧਨ ਕਰਦਿਆਂ ਬੈਂਸ ਨੇ ਕਿਹਾ ਕਿ ਇਹ ਮੀਟਿੰਗ ‘ਲਿਪ’ ਦੇ ਸਮੁੱਚੇ ਅਹੁਦੇਦਾਰਾਂ ਨੂੰ ਪਾਰਟੀ ਵੱਲੋਂ 16 ਤੋਂ 19 ਨਵੰਬਰ ਤੱਕ ਕੱਢੀ ਜਾਣ ਵਾਲੀ ਸਾਡਾ ਖੇਤ-ਸਾਡਾ ਪਾਣੀ-ਸਾਡਾ ਹੱਕ ਦੇ ਨਾਅਰੇ ਹੇਠ ਪੰਜਾਬ ਅਧਿਕਾਰ ਯਾਤਰਾ ਦੀਆਂ ਤਿਆਰੀਆਂ ਸਬੰਧੀ ਬੁਲਾਈ ਗਈ ਹੈ, ਜੋ ਕਿ 16 ਨਵੰਬਰ ਨੂੰ ਹਰੀਕੇ ਪੱਤਣ ਤੋਂ ਸ਼ੁਰੂ ਹੋ ਕੇ 11 ਜ਼ਿਲਿਆਂ ਵਿਚੋਂ ਹੁੰਦੀ ਹੋਈ ਲਗਭਗ 700 ਕਿਲੋਮੀਟਰ ਦਾ ਫਾਸਲਾ ਤੈਅ ਕਰਦੇ ਹੋਏ 19 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦੀ ਪਟੀਸ਼ਨ ਕਮੇਟੀ ਕੋਲ 21 ਲੱਖ ਲੋਕਾਂ ਦੇ ਦਸਤਖਤਾਂ ਵਾਲੀ ਪਟੀਸ਼ਨ ਦਾਇਰ ਕਰ ਕੇ ਪੂਰਨ ਹੋਵੇਗੀ। ਇਸ ਯਾਤਰਾ ਦੌਰਾਨ ਲੋਕਾਂ ਨੂੰ ਕੇਂਦਰ ਦੀਆਂ ਕਿਸਾਨ ਮਾਰੂ ਨੀਤੀਆਂ ਅਤੇ ਪੰਜਾਬ ਦੇ ਹੱਕਾਂ ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ ਇਸ ਯਾਤਰਾ ਪ੍ਰਤੀ ਸਮੁੱਚੇ ਅਹੁਦੇਦਾਰਾਂ ’ਚ ਪੂਰਨ ਜੋਸ਼ ਹੈ। ਇਸ ਮੌਕੇ ਇਲਾਵਾ ਅਮਰੀਕ ਸਿੰਘ ਵਰਪਾਲ, ਜਰਨੈਲ ਸਿੰਘ ਨੰਗਲ, ਅਮਨਿੰਦਰ ਸਿੰਘ ਗੌਂਸਪੁਰ, ਰਣਧੀਰ ਸਿੰਘ ਸਿਵੀਆ, ਗਗਨਦੀਪ ਸਿੰਘ ਸੰਨੀ ਕੈਂਥ, ਗੁਰਜੋਧ ਸਿੰਘ ਗਿੱਲ, ਹਰਜਾਪ ਸਿੰਘ ਗਿੱਲ, ਵਿਜੇ ਤਰੇਨ ਬਟਾਲਾ, ਐਡ. ਹਰਮੀਤ ਸਿੰਘ, ਜਸਵਿੰਦਰ ਸਿੰਘ, ਮਹਿੰਦਰਪਾਲ ਸਿੰਘ, ਜਸਵੀਰ ਸਿੰਘ ਭੁਲੱਰ, ਪਵਨਦੀਪ ਸਿੰਘ ਮਦਾਨ, ਹਰਦੀਪ ਸਿੰਘ ਮੁੰਡੀਆਂ ਆਦਿ ਹਾਜ਼ਰ ਸਨ।


author

Bharat Thapa

Content Editor

Related News