ਸ਼ਰਾਬ ਠੇਕੇਦਾਰਾਂ ਵੱਲੋਂ ਟੈਂਡਰ ਅਪਲਾਈ ਨਾ ਕਰਨ ਕਰ ਕੇ ਵਿਭਾਗ ਦੇ ਅਧਿਕਾਰੀ ਅਤੇ ਸਰਕਾਰ ਚਿੰਤਤ

Thursday, Jun 16, 2022 - 02:23 PM (IST)

ਸ਼ਰਾਬ ਠੇਕੇਦਾਰਾਂ ਵੱਲੋਂ ਟੈਂਡਰ ਅਪਲਾਈ ਨਾ ਕਰਨ ਕਰ ਕੇ ਵਿਭਾਗ ਦੇ ਅਧਿਕਾਰੀ ਅਤੇ ਸਰਕਾਰ ਚਿੰਤਤ

ਮੋਗਾ (ਗੋਪੀ ਰਾਊਕੇ) : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 1 ਜੁਲਾਈ 2022 ਤੋਂ 31 ਮਾਰਚ 2023 ਲਈ ਬਣੀ ਗਈ ਨਵੀਂ ਐਕਸਾਈਜ਼ ਨੀਤੀ ਤਹਿਤ ਸ਼ਰਾਬ ਠੇਕਿਆਂ ਦੀ ਅਲਾਟਮੈਂਟ ਲਈ ਟੈਂਡਰ ਪਾਉਣ ਤੋਂ ਠੇਕੇਦਾਰਾਂ ਵੱਲੋਂ ਕੋਰੀ ਨਾਂਹ ਕੀਤੇ ਜਾਣ ਮਗਰੋਂ ਪੰਜਾਬ ਸਰਕਾਰ ਅਤੇ ਅਧਿਕਾਰੀ ਇਸ ਮਾਮਲੇ ’ਤੇ ‘ਚਿੰਤਾ’ ਦੇ ਆਲਮ ਵਿਚ ਡੁੱਬ ਗਏ ਹਨ। ਦੂਜੇ ਪਾਸੇ ਪੰਜਾਬ ਭਰ ਦੇ ਠੇਕੇਦਾਰਾਂ ਵੱਲੋਂ ਇਸ ਮਾਮਲੇ ’ਤੇ ਸਿੱਧੇ ਤੌਰ ’ਤੇ ਸੰਘਰਸ਼ ਦੀ ਰਣਨੀਤੀ ਬਣਾਉਂਦੇ ਹੋਏ ਮੋਹਾਲੀ ਵਿਖੇ ਪੱਕਾ ਮੋਰਚਾ ਲਗਾ ਦਿੱਤਾ ਹੈ।

ਇਹ ਵੀ ਪੜ੍ਹੋ- ਭਦੌੜ ਹਲਕੇ 'ਚ CM ਮਾਨ ਵੱਲੋਂ ਰੋਡ ਸ਼ੋਅ, ਪੰਜਾਬ ਦੀ ਮੁੜ ਉਸਾਰੀ ਲਈ ਵੋਟਰਾਂ ਤੋਂ ਮੰਗਿਆ ਸਹਿਯੋਗ

‘ਜਗ ਬਾਣੀ’ ਵੱਲੋਂ ਇਕੱਤਰ ਵੇਰਵਿਆਂ ਅਨੁਸਾਰ ਮੋਗਾ ਜ਼ਿਲ੍ਹੇ ਵਿਚ ਪਹਿਲਾਂ 23 ਗਰੁੱਪ ਚੱਲਦੇ ਹਨ, ਜਿਨ੍ਹਾਂ ਨੂੰ ਹੁਣ ਘਟਾ ਕੇ ਮਹਿਜ 5 ਵੱਡੇ ਗਰੁੱਪ ਬਣਾ ਦਿੱਤੇ ਹਨ, ਇੱਥੇ ਹੀ ਬੱਸ ਨਹੀਂ ਜਿਹੜੇ ਸ਼ਰਾਬ ਠੇਕੇਦਾਰਾਂ ਈ ਟੈਂਡਰ ਵਿਧੀ ਰਾਹੀਂ ਟੈਡਰ ਪਾਉਣ ਦੇ ਯੋਗ ਬਣਾਏ ਗਏ ਹਨ ਉਨ੍ਹਾਂ ਕੋਲ ਵੀ ਲੱਖਾਂ ਰੁਪਏ ਦੀਆਂ ਸਲਾਨਾਂ ਰਿਟਰਨਾਂ ’ਤੇ ਹੋਰ ਸਾਜੋ ਸਮਾਨ ਦੀ ਲੋੜ ਹੈ ਅਤੇ ਅੰਗਰੇਜ਼ੀ ਸ਼ਰਾਬ ਦੀ ਠੇਕਿਆਂ ਨੂੰ ਵੰਡ ਕਰਨ ਲਈ ਐਲ ਵਨ ਵੀ ਖ਼ਤਮ ਕਰ ਦਿੱਤੇ ਹਨ। ਜਾਣਕਾਰੀ ਮੁਤਾਬਕ ਹੁਣ ਇਕ ਗਰੁੱਪ ਜੋ ਪਹਿਲਾਂ 5 ਤੋਂ 6 ਕਰੋੜ ਰੁਪਏ ਸਲਾਨਾਂ ਦਾ ਸੀ ਉਹ ਹੁਣ 30 ਕਰੋੜ ਤੋਂ ਵੀ ਜ਼ਿਆਦਾ ਦਾ ਹੋ ਗਿਆ ਹੈ।

ਤਿੰਨ ਦਿਨ ਲੰਘਣ ’ਤੇ ਪੰਜਾਬ ਭਰ ’ਚ ਕਿਸੇ ਠੇਕੇਦਾਰ ਨੇ ਨਾ ਪਾਇਆ ਟੈਂਡਰ

ਇਕ ਸ਼ਰਾਬ ਠੇਕੇਦਾਰਾਂ ਨੇ ਦੱਸਿਆ ਕਿ ਠੇਕੇਦਾਰਾਂ ਨੂੰ ਪਤਾ ਲੱਗਾ ਹੈ ਕਿ ਦਿੱਲੀ 'ਆਪ' ਆਗੂਆਂ ਦੇ ਸਹਿਮਤੀ ਨਾਲ ਨਵੀਂ ਨੀਤੀ ਬਣੀ ਹੈ ਅਤੇ ਇਸੇ ਕਰ ਕੇ ਹੁਣ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਾਮਲੇ ਦਾ ਕੋਈ ਹੱਲ ਨਹੀਂ ਕੱਢਿਆ ਤਾਂ ਹੁਣ ਸ਼ਰਾਬ ਠੇਕੇਦਾਰ ਇਸ ਮਾਮਲੇ ’ਤੇ ਅਗਲੇ ਸੰਘਰਸ਼ ਦੀ ਰਣਨੀਤੀ ਲਈ ਭਲਕੇ ਦਿੱਲੀ ਵਿਖੇ ਧਰਨਾ ਲਗਾਉਣ ਦੀ ਤਿਆਰੀ ਕਰ ਰਹੇ ਹਨ। ਇਸ ਤੋਂ ਇਲਾਵਾ ਸ਼ਰਾਬ ਠੇਕੇਦਾਰਾਂ ਨੇ 3 ਦਿਨ ਬੀਤਣ 'ਤੇ ਵੀ ਕੋਈ ਟੈਂਡਰ ਨਹੀਂ ਪਾਇਆ। 

ਇਹ ਵੀ ਪੜ੍ਹੋ- ਪੰਜਾਬ ’ਚ 'ਆਪ' ਸਰਕਾਰ ਨੇ 3 ਮਹੀਨਿਆਂ ਦੌਰਾਨ ਮਾਫ਼ੀਆ ਰਾਜ ਤੇ ਭ੍ਰਿਸ਼ਟਾਚਾਰ ਦਾ ਕੀਤਾ ਖਾਤਮਾ : ਹਰਪਾਲ ਚੀਮਾ

ਸ਼ਰਾਬ ਠੇਕੇਦਾਰਾਂ ਵੱਲੋਂ ਟੈਂਡਰਾਂ ਦੇ ਬਾਈਕਾਟ ਦਾ ਐਲਾਨ

ਮੋਗਾ ਜ਼ਿਲ੍ਹੇ ਸਮੇਤ ਪੰਜਾਬ ਭਰ ਦੇ ਸ਼ਰਾਬ ਠੇਕੇਦਾਰਾਂ ਨੇ ਨਵੀਂ ਨੀਤੀ ਤਹਿਤ ਟੈਡਰਾਂ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਪਤਾ ਲੱਗਾ ਹੈ ਕਿ ਐਕਸਾਇਜ਼ ਵਿਭਾਗ ਦੇ ਅਧਿਕਾਰੀ ਠੇਕੇਦਾਰਾਂ ਨਾਲ ਸਹਿਮਤੀ ਬਣਾਉਣ ਲਈ ਜ਼ੋਰ ਅਜ਼ਮਾਇਸ਼ ਕਰ ਰਹੇ ਹਨ ਪਰ ਠੇਕੇਦਾਰ ਹਾਲੇ ਵੀ ਗਰੁੱਪ ਛੋਟੇ ਕਰਵਾਉਣ ਸਮੇਤ ਹੋਰ ਮੰਗਾਂ ਮੰਨਵਾਉਣ ਲਈ ਅੜ੍ਹੇ ਹਨ।

ਠੇਕੇਦਾਰ ਬੋਲੇ ਮਾਫ਼ੀਆਂ ਨਹੀਂ ਅਸੀਂ ਸਰਕਾਰ ਦੇ ਰੈਵਨਿਊ ਲਈ ਕਰਦੇ ਹਾਂ ਰਿਸਕ ’ਤੇ ਕੰਮ

ਇਸੇ ਦੌਰਾਨ ਹੀ ਸ਼ਰਾਬ ਠੇਕੇਦਾਰਾਂ ਨੇ ਕਿਹਾ ਕਿ ਸਾਨੂੰ ਮਾਫ਼ੀਆਂ ਬਣਾ ਕੇ ਜਾਣ ਬੁੱਝ ਕੇ ਪੇਸ਼ ਕਰ ਕੇ ਸਾਡਾ ਅਕਸ ਧੁੰਦਲਾ ਕੀਤਾ ਜਾ ਰਿਹਾ ਹੈ, ਜਦੋਂਕਿ ਅਸਲੀਅਤ ਇਹ ਹੈ ਕਿ ਅਸੀਂ ਸਰਕਾਰ ਦੇ ਰੈਵਨਿਊ ਲਈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਰਿਸਕ ਲੈ ਕੇ ਕੰਮ ਕਰਦੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਜ਼ਾਰਾਂ ਪਰਿਵਾਰਾਂ ਦਾ ਰੁਜ਼ਗਾਰ ਵੀ ਸ਼ਰਾਬ ਠੇਕੇਦਾਰਾਂ ਦੇ ਨਾਲ ਚੱਲ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News