ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ: ਰਵੀਨ ਠੁਕਰਾਲ ਸਣੇ ਕੈਪਟਨ ਦੇ ਇਨ੍ਹਾਂ ਨਜ਼ਦੀਕੀਆਂ ਦੀ ਸਕਿਓਰਿਟੀ ਲਈ ਵਾਪਸ

Wednesday, Sep 29, 2021 - 07:34 PM (IST)

ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ: ਰਵੀਨ ਠੁਕਰਾਲ ਸਣੇ ਕੈਪਟਨ ਦੇ ਇਨ੍ਹਾਂ ਨਜ਼ਦੀਕੀਆਂ ਦੀ ਸਕਿਓਰਿਟੀ ਲਈ ਵਾਪਸ

ਜਲੰਧਰ/ਚੰਡੀਗੜ੍ਹ— ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰਾਂ ਦੀ ਸਕਿਓਰਿਟੀ ਵਾਪਸ ਲੈ ਲਈ ਗਈ ਹੈ। ਇਥੇ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸਕਿਓਰਿਟੀ ਵਾਪਸ ਲੈਣ ਵਾਲੇ ਸਲਾਹਕਾਰਾਂ ਦੇ ਕਰੀਬ 20 ਨਾਂ ਸ਼ਾਮਲ ਹਨ।

PunjabKesari

ਸਕਿਓਰਿਟੀ ਵਾਪਸ ਲੈਣ ਵਾਲਿਆਂ ਦੇ ਨਾਵਾਂ ’ਚ ਕੈਪਟਨ ਦੇ ਸੀਨੀਅਰ ਐਡਵਾਈਜ਼ਰ ਰਹੇ ਟੀ. ਐੱਸ. ਸ਼ੇਰਗਿਲ, ਕੈਪਟਨ ਦੇ ਮੀਡੀਆ ਸਲਾਹਕਾਰ ਰਹੇ ਰਵੀਨ ਠੁਕਰਾਲ, ਕੈਪਟਨ ਦੇ ਓ. ਐੱਸ. ਡੀ. ਮੇਜਰ ਅਮਰਦੀਪ ਸਿੰਘ, ਐਡਵੋਕੇਟ ਜਨਰਲ ਰਹੇ ਅਤੁਲ ਨੰਦਾ, ਓ. ਐੱਸ. ਡੀ. ਰਹੇ ਦਮਨਜੀਤ ਸਿੰਘ, ਓ. ਐੱਸ. ਡੀ. ਰਹੇ ਅੰਕਿਤ ਬਾਂਸਲ, ਗੁਰਮੇਹਰ ਸਿੰਘ ਸੇਖੋਂ ਸਿਆਸੀ ਸਕੱਤਰ, ਕੈਪਟਨ ਦੇ ਮੀਡੀਆ ਐਡਵਾਈਜ਼ ਰਹੇ ਭਾਰਤ ਇੰਦਰ ਚਾਹਲ, ਕੈਪਟਨ ਦੇ ਖੁਬੀ ਰਾਮ ਸਕਿਓਰਿਟੀ ਐਡਵਾਈਜ਼ਰ ਰਹੇ ਸਮੇਤ ਹੋਰ ਕਈ ਨਾਂ ਲਿਸਟ ’ਚ ਸ਼ਾਮਲ ਹਨ। 

ਇਹ ਵੀ ਪੜ੍ਹੋ : ਕੈਪਟਨ ਕੋਲ ਕਾਂਗਰਸ ਦੇ 28 ਵਿਧਾਇਕਾਂ ਦੀ ਹਮਾਇਤ, ਸਿਆਸੀ ਗਲਿਆਰਿਆਂ ’ਚ ਚਰਚਾ

PunjabKesari

ਇਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨ ਦਿੱਲੀ ਦੌਰੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖੁਬੀ ਰਾਮ ਅਤੇ ਰਵੀਨ ਠੁਕਰਾਲ ਵੀ ਉਨ੍ਹਾਂ ਦੇ ਨਾਲ ਹੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੀ ਸਕਿਓਰਿਟੀ ਘਟਾਉਣ ਨੂੰ ਲੈ ਕੇ ਡੀ. ਜੀ. ਪੀ. ਨੂੰ ਪੱਤਰ ਲਿਖਿਆ ਜਾ ਚੁੱਕਿਆ ਹੈ। 

PunjabKesari

ਇਹ ਵੀ ਪੜ੍ਹੋ : ਜਲੰਧਰ: ਕੌਂਸਲਰ ਪਤੀ ਅਨੂਪ ਪਾਠਕ ਵੱਲੋਂ ਫਾਹਾ ਲਾ ਕੇ ਖ਼ੁਦਕੁਸ਼ੀ, 4 ਪੰਨਿਆਂ ਦੇ ਲਿਖੇ ਸੁਸਾਈਡ ਨੋਟ 'ਚ ਦੱਸਿਆ ਕਾਰਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

shivani attri

Content Editor

Related News