ਅਖੀਰ ਸੱਚਾਈ ਦੀ ਜਿੱਤ ਨੇ ਅਕਾਲੀਆਂ ਦੇ ਚਿਹਰੇ ਕੀਤੇ ਬੇਨਕਾਬ: ਭੱਟੀ

07/29/2018 6:23:42 PM

ਬੁੱਢਲਾਡਾ (ਮਨਜੀਤ)— ਮੋਹਾਲੀ ਦੀ ਮਾਨਯੋਗ ਅਦਾਲਤ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉੁਨ੍ਹਾਂ ਦੇ ਸਾਥੀਆਂ ਨੂੰ ਅੰਮ੍ਰਿਤਸਰ ਇਨਪਰੂਵਮੈਂਟ ਟਰੱਸਟ ਘੁਟਾਲੇ ਵਿੱਚੋਂ ਬਾਇੱਜ਼ਤ ਬਰੀ ਕਰਨ ਦੀ ਖੁਸ਼ੀ ਕਾਂਗਰਸ ਪਾਰਟੀ 'ਚ ਘਟਨ ਦਾ ਨਾਮ ਨਹੀਂ ਲੈ ਰਹੀ। ਪਾਰਟੀ ਆਗੂਆਂ ਅਤੇ ਵਰਕਰਾਂ ਵੱਲੋਂ ਮਾਣਯੋਗ ਅਦਾਲਤ ਦੇ ਫੈਸਲੇ ਤੋਂ ਬਾਅਦ ਤਰ੍ਹਾਂ-ਤਰ੍ਹਾਂ ਦੀਆਂ ਖੁਸ਼ੀਆਂ ਮਨਾਉਣ ਦੇ ਸਮਾਚਾਰ ਪ੍ਰਾਪਤ ਹੋ ਰਹੇ ਹਨ। ਇਸੇ ਹੀ ਤਰ੍ਹਾਂ ਹਲਕਾ ਬੁਢਲਾਡਾ ਦੇ ਸੀਨੀਅਰ ਕਾਂਗਰਸੀ ਆਗੂ ਸੁਖਦੇਵ ਸਿੰਘ ਭੱਟੀ ਆਈ. ਪੀ. ਐੱਸ ਰਿਟਾ: ਨੇ ਆਪਣੇ ਗ੍ਰਹਿ ਵਿਖੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਸੱਚਾਈ ਦੀ ਜਿੱਤ ਇੱਕ ਨਾ ਇੱਕ ਦਿਨ ਜਰੂਰ ਹੁੰਦੀ ਹੈ। ਅਕਾਲੀ ਆਗੂਆਂ ਵੱਲੋਂ ਲੋਕਾਂ ਦੇ ਹਰਮਨ ਪਿਆਰੇ ਲੀਡਰ ਕੈਪਟਨ ਅਮਰਿੰਦਰ ਸਿੰਘ ਦਾ ਅਕਸ ਖਰਾਬ ਕਰਨ ਲਈ ਤਰ੍ਹਾਂ-ਤਰ੍ਹਾਂ ਦੀਆਂ ਝੂਠੀਆਂ ਸਾਜਿਸਾਂ ਰਚੀਆਂ ਗਈਆਂ ਪਰ ਸੱਚਾਈ ਦੀ ਜਿੱਤ ਨੇ ਅਕਾਲੀਆਂ ਦੇ ਚਿਹਰੇ ਬੇਨਕਾਬ ਕਰ ਦਿੱਤੇ ਹਨ। 
ਇਸ ਮੌਕੇ ਕਾਂਗਰਸ ਪਾਰਟੀ ਪੰਜਾਬ ਦੇ ਸਕੱਤਰ ਰਣਜੀਤ ਸਿੰਘ ਦੋਦੜਾ, ਕੇ. ਸੀ. ਬਾਵਾ, ਸੀਨੀਅਰੀ ਕਾਂਗਰਸੀ ਆਗੂ ਹਰਪ੍ਰੀਤ ਸਿੰਘ ਪਿਆਰੀ, ਜਿਲ੍ਹਾ ਮੀਤ ਪ੍ਰਧਾਨ ਨਵੀਨ ਕੁਮਾਰ ਕਾਲਾ ਬੋਹਾ, ਕੁੱਲਵਿੰਦਰ ਸਿੰਘ ਮੰਢਾਲੀ, ਲਵਪ੍ਰੀਤ ਸਿੰਘ ਲਵਲੀ ਬੋਹਾ, ਨਗਰ ਕੋਂਸਲ ਬੋਹਾ ਦੇ ਪ੍ਰਧਾਨ ਸ਼ੁਸੀਲ ਕੁਮਾਰ, ਰੇਸ਼ਮ ਸਿੰਘ ਮੰਘਾਣੀਆਂ, ਸੁਖਵਿੰਦਰ ਸਿੰਘ ਕਲੀਪਰ, ਨਛੱਤਰ ਸਿੰਘ ਅੱਕਾਂਵਾਲੀ, ਸੁਰਜੀਤ ਸਿੰਘ ਪਟਵਾਰੀ, ਗੁਰਿੰਦਰ ਮੋਹਨ ਤੋਂ ਇਲਾਵਾ ਹੋਰ ਵੀ ਆਗੂ ਮੌਜੂਦ ਸਨ।


Related News