ਪੰਜਾਬ ਸਰਕਾਰ ਨੇ 18 IPS ਅਧਿਕਾਰੀਆਂ ਦੇ ਕੀਤੇ ਤਬਾਦਲੇ, ਪੜ੍ਹੋ ਲਿਸਟ
Friday, Apr 15, 2022 - 08:15 PM (IST)

ਚੰਡੀਗੜ੍ਹ : ਪੰਜਾਬ ਸਰਕਾਰ 'ਚ ਤਬਾਦਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਆਮ ਆਦਮੀ ਪਾਰਟੀ ਨੇ ਸੱਤਾ 'ਚ ਆਉਂਦੇ ਹੀ ਪੁਲਸ ਅਤੇ ਹੋਰ ਪ੍ਰਸ਼ਾਸਨਿਕ ਹਲਕਿਆਂ 'ਚ ਵੱਡੇ ਪੱਧਰ 'ਤੇ ਫੇਰਬਦਲ ਕੀਤੇ ਹਨ। ਇਸੇ ਤਹਿਤ ਅੱਜ ਪੰਜਾਬ ਸਰਕਾਰ ਨੇ 18 ਆਈ. ਪੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਨੌਨਿਹਾਲ ਸਿੰਘ ਨੂੰ ਆਈ. ਜੀ. ਪ੍ਰਸੋਨਲ, ਅਰੁਣ ਕੁਮਾਰ ਮਿੱਤਲ ਨੂੰ ਆਈ. ਜੀ. ਕ੍ਰਾਈਮ, ਗੁਰਪ੍ਰੀਤ ਸਿੰਘ ਭੁੱਲਰ ਨੂੰ ਡੀ. ਆਈ. ਜੀ. ਰੋਪੜ ਲਗਾਇਆ ਗਿਆ ਹੈ।