ਡੋਪ ਟੈਸਟ ਦੇ ਫੈਸਲੇ ਖਿਲਾਫ ਮੁਲਾਜ਼ਮਾਂ ਦਾ ਸਰਕਾਰ ਖਿਲਾਫ ਪ੍ਰਦਰਸ਼ਨ
Tuesday, Jul 10, 2018 - 01:48 PM (IST)
ਬਠਿੰਡਾ (ਅਮਿਤ) : ਪੰਜਾਬ ਸਰਕਾਰ ਵਲੋਂ ਸਰਕਾਰੀ ਕਰਮਚਾਰੀਆਂ ਦੇ ਡੋਪ ਟੈਸਟ ਕਰਨ ਦੇ ਐਲਾਨ ਤੋਂ ਬਾਅਦ ਸਰਕਾਰੀ ਕਰਮਚਾਰੀਆਂ ਨੇ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਬਠਿੰਡਾ ਵਿਚ ਮੰਗਲਵਾਰ ਨੂੰ ਸਾਂਝ ਕੇਂਦਰ ਅਤੇ ਡੀ. ਸੀ. ਦਫਤਰ ਦੇ ਕਰਮਚਾਰੀਆਂ ਨੇ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਸਰਕਾਰ ਪਹਿਲਾਂ ਹੀ ਉਨ੍ਹਾਂ ਤੋਂ ਜ਼ਬਰਨ 200 ਰੁਪਏ ਟੈਕਸ ਵਸਲੂ ਰਹੀ ਹੈ ਅਤੇ ਹੁਣ ਜਿਹੜਾ ਮੁਲਾਜ਼ਮਾਂ ਦੇ ਡੋਪ ਟੈਸਟ ਦਾ ਫੈਸਲਾ ਲਿਆ ਗਿਆ ਹੈ ਇਹ ਗਲਤ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰ ਪਹਿਲਾਂ ਆਪਣੇ ਮੰਤਰੀਆਂ ਦਾ ਡੋਪ ਟੈਸਟ ਕਰਵਾਏ ਨਾ ਕਿ ਸਰਕਾਰੀ ਕਰਮਚਾਰੀਆਂ ਦਾ। ਮੁਲਾਜ਼ਮਾਂ ਨੇ ਕਿਹਾ ਕਿ ਸਰਕਾਰੀ ਕਰਮਚਾਰੀ ਰੋਜ਼ਾਨਾ 8 ਘੰਟੇ ਕੰਪਿਊਟਰ 'ਤੇ ਕੰਮ ਕਰਦੇ ਹਨ, ਉਹ ਕਿਹੜਾ ਨਸ਼ੇੜੀ ਹਨ ਜਿਨ੍ਹਾਂ ਦਾ ਡੋਪ ਟੈਸਟ ਜ਼ਰੂਰੀ ਹੈ।
