ਪੰਜਾਬ ਸਰਕਾਰ ਰੁਜ਼ਗਾਰ ਦੇਣ ’ਚ ਸਹਾਏ ਹੁੰਦੀ ਤਾਂ ਪੰਜਾਬ ਦਾ ਪੈਸਾ ਬਰਬਾਦ ਨਾ ਹੁੰਦਾ : ਵੀਨਰਜੀਤ ਸਿੰਘ
Saturday, Sep 18, 2021 - 12:10 PM (IST)
ਗੁਰਦਾਸਪੁਰ (ਸਰਬਜੀਤ) - ਸ਼੍ਰੋਮਣੀ ਅਕਾਲੀ ਦਲ ਦੇ ਸੂਬਾਈ ਸਪੋਕਸਮੈਨ ਵੀਨਰਜੀਤ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਘਰ-ਘਰ ਨੌਕਰੀ ਦੇਣ ਦੇ ਮੁੱਦੇ ’ਤੇ ਬਹੁਤ ਬੁਰੀ ਤਰਾਂ ਨਾਲ ਫੇਲ ਹੋਈ ਹੈ। ਇਹ ਨੌਕਰੀਆਂ ਕੇਵਲ ਕਾਂਗਰਸ ਦੇ ਲੀਡਰਾਂ ਦੇ ਨਿੱਜੀ ਰਿਸ਼ਤੇਦਾਰਾਂ ਨੂੰ ਦੇਣ ਤੱਕ ਸੀਮਤ ਰਹੀਆਂ ਹਨ ਨਾ ਕਿ ਆਮ ਲੋਕਾਂ ਨੂੰ। ਉਨ੍ਹਾਂ ਕਿਹਾ ਕਿ ਹੁਣ ਤੱਕ ਮੇਰੇ ਦੇਖਣ ਵਿੱਚ ਆਇਆ ਹੈ ਕਿ ਪੰਜਾਬ ਦਾ ਨੌਜਵਾਨ ਇੱਥੇ ਰੁਜ਼ਗਾਰ ਨਾ ਹੋਣ ਕਰਕੇ ਵਿਦੇਸ਼ਾਂ ਵੱਲ ਰੁੱਖ ਕਰ ਰਹੇ ਹਨ, ਜਿਸਦਾ ਰੁਝਾਨ ਆਇਆ ਦਿਨ ਵੱਧਦਾ ਜਾ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ਦੇ ਮੁੰਡੇ ਨੇ ਪਾਕਿ ਦੀ ਕੁੜੀ ਨਾਲ ਲਈਆਂ ਲਾਵਾਂ, ਫੇਸਬੁੱਕ ’ਤੇ ਇੰਝ ਹੋਈ ਸੀ ਪਿਆਰ ਦੀ ਸ਼ੁਰੂਆਤ
ਭਾਵੇਂ ਕਈ ਦੇਸ਼ਾਂ ਵਿੱਚ ਉਡਾਨਾ ਨਹੀਂ ਚੱਲਦੀਆਂ ਪਰ ਫਿਰ ਵੀ ਉਹ ਦੋ ਗੁਣਾ ਜ਼ਿਆਦਾ ਪੈਸੇ ਖ਼ਰਚ ਕਰਕੇ ਹੋਰਨਾਂ ਦੇਸ਼ਾਂ ਰਾਹੀਂ ਆਪਣੀ ਮੰਜ਼ਿਲ ’ਤੇ ਪਹੁੰਚ ਰਹੇ ਹਨ। ਅੱਜ ਤੋਂ ਕੁੱਝ ਸਮਾਂ ਪਹਿਲਾਂ ਵਿਦੇਸ਼ ਦਾ ਪੈਸਾ ਪੰਜਾਬ ਵਿੱਚ ਆਉਦਾ ਸੀ, ਜਿਸ ਕਰਕੇ ਆਰਥਿਕ ਸੰਕਟ ਨਹੀਂ ਸੀ ਆਉਦਾ ਪਰ ਹੁਣ ਪੰਜਾਬ ਦਾ ਪੈਸਾ ਵਿਦੇਸ਼ਾਂ ਵਿੱਚ ਚੱਲਾ ਗਿਆ ਹੈ। ਇਸ ਕਰਕੇ ਲੋਕ ਅੱਤ ਦੀ ਮਹਿੰਗਾਈ ਕਰਕੇ ਪ੍ਰੇਸ਼ਾਨ ਹੈ। ਸਾਡਾ ਅਰਥ ਚਾਰਾ ਅਤੇ ਅਰਥ ਵਿਵਸਥਾਂ ਨੂੰ ਢਾਹ ਲੱਗੀ ਹੈ, ਜਿਸਦੀ ਜ਼ਿੰਮੇਵਾਰੀ ਕੈਪਟਨ ਸਰਕਾਰ ਹੈ। ਇਸ ਲਈ ਜੇਕਰ ਉਹ ਅਜੇ ਵੀ ਰੁਜ਼ਗਾਰ ਦੇਣ ਵਿੱਚ ਸਹਾਏ ਹੁੰਦੀ ਤਾਂ ਪੰਜਾਬ ਦਾ ਪੈਸਾ ਬਰਬਾਦ ਨਾ ਹੁੰਦਾ।
ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ