'ਫ਼ੌਜ' 'ਚ ਕੈਰੀਅਰ ਬਣਾਉਣ ਦੀਆਂ ਚਾਹਵਾਨ ਪੰਜਾਬੀ ਕੁੜੀਆਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਦਿੱਤਾ ਸੁਨਹਿਰੀ ਮੌਕਾ

Thursday, Feb 25, 2021 - 01:46 PM (IST)

ਚੰਡੀਗੜ੍ਹ (ਰਮਨਜੀਤ) : ਭਾਰਤੀ ਫ਼ੌਜ 'ਚ ਆਪਣਾ ਕੈਰੀਅਰ ਬਣਾਉਣ ਦੀਆਂ ਚਾਹਵਾਨ ਪੰਜਾਬ ਦੀਆਂ ਕੁੜੀਆਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਪੰਜਾਬ ਸਰਕਾਰ ਵੱਲੋਂ ਫ਼ੌਜ 'ਚ ਕਮਿਸ਼ਨਡ ਅਫ਼ਸਰ ਵੱਜੋਂ ਕੈਰੀਅਰ ਸ਼ੁਰੂ ਕਰਨ ਦੀਆਂ ਇੱਛੁਕ ਕੁੜੀਆਂ ਨੂੰ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼, ਮੋਹਾਲੀ ਵਿਖੇ ਸੁਨਹਿਰੀ ਮੌਕਾ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸਾਲ 1980 'ਚ ਆਈ ਸੀ 'ਸਰਦੂਲ ਸਿਕੰਦਰ' ਦੀ ਪਹਿਲੀ ਐਲਬਮ, ਅਦਾਕਾਰੀ ਨਾਲ ਵੀ ਦਿਲਾਂ 'ਤੇ ਕੀਤਾ ਰਾਜ

ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼, ਮੋਹਾਲੀ ਨੇ ਜੁਲਾਈ-2021 ਤੋਂ ਸ਼ੁਰੂ ਹੋਣ ਵਾਲੇ 7ਵੇਂ ਬੈਚ 'ਚ ਦਾਖ਼ਲੇ ਲਈ ਚਾਹਵਾਨਾਂ ਤੋਂ ਬਿਨੈ ਪੱਤਰ ਮੰਗੇ ਹਨ। ਸਰਕਾਰੀ ਬੁਲਾਰੇ ਮੁਤਾਬਕ ਇਹ 9 ਏਕੜ 'ਚ ਫੈਲੀ ਇਕ ਪੂਰੀ ਤਰ੍ਹਾਂ ਰਿਹਾਇਸ਼ੀ ਸੰਸਥਾ ਹੈ। ਇੰਸਟੀਚਿਊਟ 'ਚ ਆਮ ਜਾਣਕਾਰੀ, ਕਮਿਊਨੀਕੇਸ਼ਨ ਸਕਿੱਲਜ਼, ਪ੍ਰਸਨੈਲਿਟੀ ਡਿਵੈਲਪਮੈਂਟ ਤੇ ਆਤਮ-ਵਿਸ਼ਵਾਸ ਸਿਰਜਣਾ, ਐੱਨ. ਸੀ. ਸੀ. ਸਿਖਲਾਈ, ਸਰੀਰਕ ਸਿੱਖਿਆ ਅਤੇ ਅੰਦਰੂਨੀ ਤੇ ਬਾਹਰੀ ਖੇਡ ਗਤੀਵਿਧੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਗਰੀਬਾਂ ਲਈ ਬਣਨਗੇ 25 ਹਜ਼ਾਰ ਤੋਂ ਜ਼ਿਆਦਾ ਮਕਾਨ, ਅਰਜ਼ੀ ਦੇਣ ਵਾਲਿਆਂ ਲਈ ਇਹ ਸ਼ਰਤਾਂ ਲਾਜ਼ਮੀ

ਵਿਦਿਆਰਥੀਆਂ ਨੂੰ ਪੇਸ਼ੇਵਰਾਂ ਵਲੋਂ ਐੱਸ. ਐੱਸ. ਬੀ. ਅਤੇ ਆਰਮਡ ਫੋਰਸਿਜ਼ ਵਿਚ ਜਾਣ ਲਈ ਦਾਖ਼ਲਾ ਪ੍ਰੀਖਿਆ ਦੀ ਸਿਖਲਾਈ ਦਿੱਤੀ ਜਾਵੇਗੀ। ਬੁਲਾਰੇ ਨੇ ਅੱਗੇ ਦੱਸਿਆ ਕਿ ਇਥੋਂ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਕੁੜੀਆਂ ਨੂੰ ਐੱਮ. ਸੀ. ਐੱਮ. ਡੀ. ਏ. ਵੀ. ਕਾਲਜ ਚੰਡੀਗੜ੍ਹ ਤੋਂ 3 ਸਾਲ ਦੀ ਗ੍ਰੈਜੂਏਸ਼ਨ ਡਿਗਰੀ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ : ਭੁੱਲ ਜਾਓ ਸਿੱਧੀ ਕੁੰਡੀ ਪਾ ਕੇ 'ਬਿਜਲੀ ਚੋਰੀ' ਕਰਨਾ, ਇਹ ਡਿਵਾਈਸ ਸਾਹਮਣੇ ਲਿਆਵੇਗਾ ਸੱਚ

ਬਿਨੈਕਾਰਾਂ ਲਈ ਮੁੱਢਲੀ ਯੋਗਤਾ 'ਚ ਪੰਜਾਬ ਦਾ ਵਸਨੀਕ ਹੋਣਾ, ਮੌਜੂਦਾ ਸਮੇਂ 'ਚ ਕਿਸੇ ਵੀ ਸਟ੍ਰੀਮ ਅਤੇ ਕਿਸੇ ਵੀ ਬੋਰਡ ਤੋਂ 12ਵੀਂ ਅਤੇ ਮਾਰਚ/ਅਪ੍ਰੈਲ, 2021 'ਚ (12ਵੀਂ) ਪਾਸ ਕਰਨਾ, 1 ਜੁਲਾਈ, 2021 ਨੂੰ 16 ਸਾਲ ਜਾਂ ਇਸ ਤੋਂ ਵੱਧ ਹੋਣਾ ਸ਼ਾਮਲ ਹੈ। ਇਛੁੱਕ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ। 
ਨੋਟ : ਪੰਜਾਬ ਦੀਆਂ ਕੁੜੀਆਂ ਨੂੰ ਫ਼ੌਜ 'ਚ ਕੈਰੀਅਰ ਬਣਾਉਣ ਦੇ ਮਿਲੇ ਸੁਨਹਿਰੀ ਮੌਕੇ ਬਾਰੇ ਦਿਓ ਰਾਏ
 


Babita

Content Editor

Related News