ਪੰਜਾਬ ''ਚ ਆਏ ਹੜ੍ਹ ਲਈ ਸਿਆਸੀ ਲੀਡਰਸ਼ਿਪ ਜ਼ਿੰਮੇਵਾਰ : ਖਹਿਰਾ

Tuesday, Aug 20, 2019 - 12:16 AM (IST)

ਪੰਜਾਬ ''ਚ ਆਏ ਹੜ੍ਹ ਲਈ ਸਿਆਸੀ ਲੀਡਰਸ਼ਿਪ ਜ਼ਿੰਮੇਵਾਰ : ਖਹਿਰਾ

ਚੰਡੀਗੜ੍ਹ,(ਰਮਨਜੀਤ) : ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਤੇ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ 'ਚ ਵੱਡੇ ਪੱਧਰ 'ਤੇ ਆਏ ਹੜ੍ਹਾਂ ਲਈ ਸਿਆਸੀ ਲੀਡਰਸ਼ਿਪ ਨੂੰ ਜ਼ਿੰਮੇਵਾਰ ਠਹਿਰਾਇਆ । ਇਸ ਦੇ ਨਾਲ ਹੀ ਉਨ੍ਹਾਂ ਨੇ ਹੜ੍ਹ ਦੇ ਪਾਣੀ 'ਚ ਫਸ ਕੇ ਆਪਣੀਆਂ ਜ਼ਮੀਨਾਂ-ਜਾਇਦਾਦਾਂ ਤੇ ਵੱਡੀ ਗਿਣਤੀ 'ਚ ਮਾਲ ਡੰਗਰ ਗੁਆਉਣ ਵਾਲੇ ਹਜ਼ਾਰਾਂ ਲੋਕਾਂ ਦੀਆਂ ਤਕਲੀਫਾਂ 'ਤੇ ਦੁੱਖ ਜਤਾਇਆ। ਅੱਜ ਇਥੇ ਇਕ ਬਿਆਨ ਜਾਰੀ ਕਰਦਿਆਂ ਖਹਿਰਾ ਨੇ ਕਿਹਾ ਕਿ ਸਤਲੁਜ ਤੇ ਰਾਵੀ ਦਰਿਆਵਾਂ 'ਚ ਆਏ ਤਾਜ਼ਾ ਹੜ੍ਹ ਮਨੁੱਖਾਂ ਵਲੋਂ ਲਿਆਂਦੀ ਗਈ ਤਬਾਹੀ ਹੈ ਤੇ ਮੌਜੂਦਾ ਤੇ ਪਿਛਲ਼ੀ ਸਰਕਾਰ ਦਰਿਆਵਾਂ ਨੂੰ ਕਾਬੂ ਕਰਨ 'ਚ ਅਸਫਲ ਰਹੀਆਂ ਹਨ ਤੇ ਲੈਂਡ, ਮਾਈਨਿੰਗ ਮਾਫੀਆ ਨੇ ਦਰਿਆਈ ਇਲਾਕਿਆਂ 'ਤੇ ਕਬਜ਼ਾ ਕਰ ਲਿਆ ਹੈ ਤੇ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਹੈ। ਮੌਜੂਦਾ ਹਾਲਾਤ ਲਈ ਕੈਪਟਨ ਸਰਕਾਰ ਤੇ ਪਿਛਲੀ ਪ੍ਰਕਾਸ਼ ਸਿੰਘ ਬਾਦਲ ਸਰਕਾਰ ਮੁੱਖ ਦੋਸ਼ੀ ਹਨ।
ਖਹਿਰਾ ਨੇ ਕਿਹਾ ਕਿ ਇਹ ਬੇਤੁਕਾ ਤਰਕ ਹੈ ਕਿ ਭਾਰੀ ਬਾਰਿਸ਼ ਕਾਰਨ ਹੜ੍ਹ ਆਏ ਹਨ। ਪਿਛਲੇ ਅਨੇਕਾਂ ਸਾਲਾਂ ਦੌਰਾਨ ਦਰਿਆਵਾਂ ਦਾ ਕੁਦਰਤੀ ਵਹਾਅ ਮਾਈਨਿੰਗ ਤੇ ਲੈਂਡ ਮਾਫੀਆ ਵੱਲੋਂ ਬਦਲ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਹਜ਼ਾਰਾਂ ਏਕੜ ਫਸਲ, ਸਬਜ਼ੀਆਂ ਤੇ ਹੋਰ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ ਤੇ ਪਸ਼ੂਆਂ ਦਾ ਹਰਾ ਚਾਰਾ ਵੀ ਮੁਕੰਮਲ ਤੌਰ 'ਤੇ ਖਤਮ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਫਸਲਾਂ ਦੇ ਹੋਏ ਖਰਾਬੇ ਦਾ 2@,@@@ ਰੁਪਏ ਪ੍ਰਤੀ ਏਕੜ ਪੂਰਾ ਮੁਆਵਜ਼ਾ ਦਿੱਤਾ ਜਾਵੇ।


Related News