ਪੰਜਾਬ ''ਚ ਹੜ੍ਹ ਦਾ ਖਤਰਾ, ਪ੍ਰਸ਼ਾਸਨ ਨੇ ਕੱਸੀ ਕਮਰ, ਐਮਰਜੈਂਸੀ ਨੰਬਰ ਜਾਰੀ

Sunday, Aug 04, 2019 - 06:55 PM (IST)

ਪੰਜਾਬ ''ਚ ਹੜ੍ਹ ਦਾ ਖਤਰਾ, ਪ੍ਰਸ਼ਾਸਨ ਨੇ ਕੱਸੀ ਕਮਰ, ਐਮਰਜੈਂਸੀ ਨੰਬਰ ਜਾਰੀ

ਸ੍ਰੀ ਆਨੰਦਪੁਰ ਸਾਹਿਬ : ਪਹਾੜੀ ਇਲਾਕਿਆਂ 'ਚ ਲਗਾਤਾਰ ਹੋ ਰਹੀ ਬਾਰਿਸ਼ ਨੇ ਪੰਜਾਬ ਲਈ ਖਤਰੀ ਘੰਟੀ ਵਜਾ ਦਿੱਤੀ ਹੈ। ਹਿਮਾਚਲ ਪ੍ਰਦੇਸ਼ ਦੇ ਉਪਰਲੇ ਇਲਾਕਿਆਂ ਵਿਚ ਹੋ ਰਹੀ ਭਾਰੀ ਬਰਸਾਤ ਕਰਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਦੇ ਡੈਮਾਂ ਵਿਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਕਰਕੇ ਬੀਤੇ ਦਿਨੀਂ ਬੀ. ਬੀ. ਐੱਮ. ਬੀ. ਦੀ ਤਕਨੀਕੀ ਕਮੇਟੀ ਦੀ ਹੋਈ ਬੈਠਕ ਵਿਚ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਰੋਜ਼ਾਨਾ ਭਾਖੜਾ ਡੈਮ ਤੋਂ 32 ਹਜ਼ਾਰ ਕਿਊਸਿਕ ਅਤੇ ਪੌਂਗ ਡੈਮ ਵਿਚੋਂ 10 ਹਜ਼ਾਰ ਕਿਊਸਿਕ ਪਾਣੀ ਛੱਡੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਸੂਤਰਾਂ ਮੁਤਾਬਕ ਬੀਬੀਐੱਮਬੀ ਦੀ ਤਕਨੀਕੀ ਕਮੇਟੀ ਦੀ ਬੈਠਕ ਵਿਚ ਬੋਰਡ ਦੇ ਸਾਰੇ ਉੱਚ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਲਗਾਤਾਰ ਵੱਧ ਰਹੇ ਪਾਣੀ ਬਾਰੇ ਵਿਚਾਰ-ਚਰਚਾ ਕੀਤੀ ਗਈ। 

ਮੌਜੂਦਾ ਸਥਿਤੀ ਦੇ ਮੱਦੇਨਜ਼ਰ ਇਹ ਫੈਸਲਾ ਕੀਤਾ ਗਿਆ ਕਿ ਰੋਜ਼ਾਨਾ ਭਾਖੜਾ ਡੈਮ ਤੋਂ 32 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਵੇਗਾ ਅਤੇ ਪੌਂਗ ਡੈਮ ਤੋਂ 10 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਵੇਗਾ। ਸ਼ਨੀਵਾਰ ਦੁਪਹਿਰ ਬਾਅਦ ਚਾਰ ਵਜੇ ਭਾਖੜਾ ਡੈਮ ਦਾ ਪਾਣੀ ਦਾ ਪੱਧਰ 1656.10 ਫੁੱਟ ਦਰਜ ਕੀਤਾ ਗਿਆ, ਜਦਕਿ ਡੈਮ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਵਿਚ ਪਾਣੀ ਦੀ ਆਮਦ 50671 ਫੁੱਟ ਦਰਜ ਕੀਤੀ ਗਈ। ਅੱਜ ਡੈਮ ਦੇ ਪਾਣੀ ਦਾ ਇਹ ਪੱਧਰ ਪਿਛਲੇ ਸਾਲ ਦੀ ਤੁਲਨਾ ਵਿਚ 86 ਫੁੱਟ ਵੱਧ ਸੀ, ਜਦਕਿ ਡੈਮ ਦੀ ਕੁੱਲ ਸਮਰੱਥਾ 1680 ਫੁੱਟ ਤੱਕ ਹੈ। ਇਸੇ ਤਰ੍ਹਾਂ ਪੌਂਗ ਡੈਮ ਵਿਚ ਪਾਣੀ ਦਾ ਪੱਧਰ ਸ਼ਾਮ ਚਾਰ ਵਜੇ 1347.42 ਫੁੱਟ ਹੋ ਚੁੱਕਿਆ ਸੀ, ਜਦਕਿ ਪਾਣੀ ਦੀ ਆਮਦ 26360 ਦਰਜ ਕੀਤੀ ਗਈ। ਪੌਂਗ ਡੈਮ ਦੀ ਪਾਣੀ ਦੀ ਕੁੱਲ ਸਮਰੱਥਾ 1390 ਫੁੱਟ ਤੱਕ ਹੈ। ਤਕਨੀਕੀ ਕਮੇਟੀ ਵੱਲੋਂ ਪਾਣੀ ਸਬੰਧੀ ਦੁਬਾਰਾ 14 ਅਗਸਤ ਨੂੰ ਬੈਠਕ ਕਰਕੇ ਸਮੀਖਿਆ ਕੀਤੀ ਜਾਵੇਗੀ।

ਹੜ੍ਹਾਂ ਨਾਲ ਨਜਿੱਠਣ ਲਈ ਕੰਟਰੋਲ ਰੂਮ ਸਥਾਪਿਤ
ਉਧਰ ਸਿਵਲ ਪ੍ਰਸ਼ਾਸਨ ਵੱਲੋਂ ਹੜ੍ਹਾਂ ਦੇ ਮਾਮਲੇ ਵਿਚ ਪੂਰੀ ਮੁਸਤੈਦੀ ਵਰਤਦਿਆਂ ਫਲੱਡ ਕੰਟਰੋਲ ਰੂਮ ਸਥਾਪਤ ਕਰ ਦਿੱਤੇ ਗਏ ਹਨ। ਏ. ਡੀ. ਸੀ. ਜਗਵਿੰਦਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਲੋੜ ਪੈਣ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲੈ ਕੇ ਜਾਣ, ਖਾਣਾ, ਪਸ਼ੂ ਚਾਰਾ ਅਤੇ ਹੋਰ ਜ਼ਰੂਰੀ ਵਸਤਾਂ ਦੇ ਪ੍ਰਬੰਧ ਮੁਕੰਮਲ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਅਤੇ ਸਮੁੱਚਾ ਅਮਲਾ ਚੌਵੀਂ ਘੰਟੇ ਮੌਜੂਦ ਹੈ ਅਤੇ ਲੋੜ ਪੈਣ 'ਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਦੇ ਪੁਲਸ ਥਾਣੇ ਵਿਚ ਸਥਾਪਤ ਕੰਟਰੋਲ ਰੂਮ ਦਾ ਨੰਬਰ 1887-232027 ਅਤੇ ਮੋਬਾਈਲ ਨੰਬਰ 9876085634 ਹੈ। ਇਸੇ ਤਰ੍ਹਾਂ ਥਾਣਾ ਨੂਰਪੁਰ ਬੇਦੀ ਕੰਟਰੋਲ ਰੂਮ ਦਾ ਨੰਬਰ 01887-240422 ਮੋਬਾਈਲ ਨੰ: 8146607791 ਹੈ। ਨਗਰ ਕੌਂਸਲ ਸ੍ਰੀ ਆਨੰਦਪੁਰ ਸਾਹਿਬ ਦਾ ਕੰਟਰੋਲ ਰੂਮ ਨੰ: 01887 -232026 ਮੋਬਾਈਲ ਨੰ: 9876199350 ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਸਟੇਸ਼ਨ ਨੰਗਲ ਦਾ ਕੰਟਰੋਲ ਰੂਮ ਨੰਬਰ 01887-221030 ਅਤੇ ਮੋਬਾਈਲ ਨੰ: 8558810909 ਹੈ। ਨਗਰ ਕੌਂਸਲ ਨੰਗਲ ਦਾ ਕੰਟਰੋਲ ਰੂਮ ਨੰ: 01887-222027 ਮੋਬਾਈਲ ਨੰ: 9646250005 ਹੈ।


author

Gurminder Singh

Content Editor

Related News