ਅੱਤਵਾਦ ਨਾਲ ਪੀੜਤ ਹਿੰਦੂਆਂ ਨੂੰ ਇਨਸਾਫ ਦਿਵਾਉਣ ਲਈ ਸਾਰੇ ਇਕ ਮੰਚ ''ਤੇ ਇਕੱਠੇ ਹੋਣ: ਮਲਹਣ

07/20/2017 5:15:23 PM

ਜਲੰਧਰ(ਪੁਨੀਤ)— ਪੰਜਾਬ ਐਨਰਜੀ ਡਿਵੈੱਲਮੈਂਟ ਅਥਾਰਿਟੀ ਦੇ ਸਾਬਕਾ ਉੱਪ ਚੇਅਰ ਮੈਨ ਸੰਜੀਵ ਮਲਹਣ ਨੇ ਕਿਹਾ ਕਿ ਪੰਜਾਬ 'ਚ ਕਾਲੇ ਦੌਰ ਦੇ ਦੌਰਾਨ ਅੱਤਵਾਦੀਆਂ ਵੱਲੋਂ ਮਾਰੇ ਗਏ ਬੇਕਸੂਰ ਹਿੰਦੂਆਂ ਨੂੰ ਵੀ ਦਿੱਲੀ 'ਚ ਹੋਏ 84 ਕਾਂਡ ਦੇ ਬਰਾਬਰ ਬਣਦੇ ਹੱਕ ਦਿੱਤੇ ਜਾਣ। ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਜੋ ਲੋਕ ਮਾਰੇ ਗਏ, ਉਨ੍ਹਾਂ ਬਾਰੇ ਕੋਈ ਸਰਕਾਰ ਨਹੀਂ ਸੋਚਦੀ। ਹਿਦੂਆਂ ਦੇ ਪ੍ਰਤੀ ਨਕਰਾਤਮਕ ਰਵੱਈਆ ਦਿਖਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਸ ਸੰਬੰਧ 'ਚ ਪੰਜਾਬ ਦੇ ਸਾਰੇ ਸੰਸਦਾਂ ਨੂੰ ਮਿਲ ਕੇ ਹਿੰਦੂਆਂ ਲਈ ਮੁਆਵਜ਼ੇ ਦੀ ਮੰਗ ਰੱਖਦੇ ਆਏ ਹਨ ਪਰ ਕਿਸੇ ਸੰਸਦ ਨੇ ਇਸ ਪ੍ਰਤੀ ਕੋਈ ਕਦਮ ਨਹੀਂ ਚੁੱਕਿਆ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਕੇਂਦਰੀ ਨੇਤਾਵਾਂ ਨੂੰ ਵੀ ਅੱਧੀ ਦਰਜਨ ਵਾਰ ਚਿੱਠੀਆਂ ਲਿੱਖ ਚੁੱਕੇ ਹਨ ਪਰ ਅਜੇ ਤੱਕ ਕਿਸੇ ਵੀ ਚਿੱਠੀ ਦਾ ਕੋਈ ਜਵਾਬ ਨਹੀਂ ਆਇਆ ਹੈ। 
ਕੈਪਟਨ ਅਮਰਿੰਦਰ ਸਿੰਘ ਜਦੋਂ ਅੰਮ੍ਰਿਤਸਰ ਤੋਂ ਸੰਸਦ ਬਣੇ ਤਾਂ ਉਹ ਉਨ੍ਹਾਂ ਨੂੰ ਮਿਲ ਕੇ ਹਿੰਦੂਆਂ ਦੇ ਮੁਆਵਜ਼ੇ ਦੀ ਮੰਗ ਰੱਖ ਚੁੱਕੇ ਹਨ ਅਤੇ ਹਾਲ ਹੀ 'ਚ ਮੁੱਖ ਮੰਤਰੀ ਨੂੰ ਦੁਬਾਰਾ ਤੋਂ ਇਸ ਬਾਰੇ ਯਾਦ ਕਰਵਾ ਚੁੱਕੇ ਹਨ ਪਰ ਕੋਈ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ। ਉਨ੍ਹਾਂ ਨੇ ਕਿਹਾ ਕਿ ਹਿੰਦੂਆਂ ਦੇ ਹਿਤਾਂ ਦੀ ਰੱਖਿਆ ਲਈ ਸਾਰਿਆਂ ਨੂੰ ਮੰਚ 'ਤੇ ਇਕੱਠੇ ਹੋਣਾ ਚਾਹੀਦਾ ਹੈ ਤਾਂਕਿ ਆਰਥਿਕ ਹਾਲਾਤਾਂ ਦਾ ਸਾਹਮਣਾ ਕਰ ਰਹੇ ਅੱਤਵਾਦ ਪੀੜਤਾਂ ਲਈ ਆਸ ਜਗ ਜਾਵੇ। ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਹਿੰਦੂਆਂ ਨੂੰ ਇਨਸਾਫ ਨਹੀਂ ਮਿਲ ਜਾਂਦਾ।


Related News