ਪੰਜਾਬ ਚੋਣਾਂ : ਵੋਟਰਾਂ ’ਚ ਉਤਸ਼ਾਹ, ਦਿਵਆਂਗ ਵੋਟਰਾਂ ਨੇ ਵੀ ਪਾਈ ਵੋਟ

02/20/2022 11:59:09 AM

ਭਾਦਸੋਂ  (ਅਵਤਾਰ) : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਦਸੋਂ 'ਚ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਤਹਿਤ ਲੋਕ ਪੋਲਿੰਗ ਬੂਥਾਂ 'ਤੇ ਪਹੁੰਚ ਕੇ ਆਪੋ-ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰ ਰਹੇ ਹਨ। ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਰਾਂ ਵਲੋਂ ਬੜੇ ਉਤਸ਼ਾਹ ਨਾਲ ਵੋਟਾਂ ਪਾਈਆਂ ਜਾ ਰਹੀਆਂ ਹਨ। ਇਸ ਦੌਰਾਨ ਕੁਝ ਨੌਜਵਾਨ ਦਿਵਯਾਂਗ ਹੋਣ ਦੇ ਬਾਵਜੂਦ ਵੀ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰ ਰਹੇ ਹਨ।

ਇਹ ਵੀ ਪੜ੍ਹੋ : ਅਜਨਾਲਾ ’ਚ ਵੋਟਿੰਗ ਦੌਰਾਨ ਪ੍ਰਸ਼ਾਸਨ ਦੀ ਅਣਗਹਿਲੀ ਆਈ ਸਾਹਮਣੇ, ਬਜ਼ੁਰਗ ਹੋ ਰਹੇ ਪ੍ਰੇਸ਼ਾਨ

ਜਾਣਕਾਰੀ ਮੁਤਾਬਕਾ ਭਾਦਸੋਂ ਤੋਂ ਅਜੇ ਮਸਤਾਨਾ ਦਿਵਯਾਂਗ ਹੋਣ ਕਰਕੇ ਆਪਣ ਵ੍ਹੀਲ ਚੇਅਰ ’ਤੇ ਕੋਰੋਨਾ ਮਹਾਮਾਰੀ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਵੋਟ ਪਾਉਣ ਆਏ।

PunjabKesari

ਇਸੇ ਤਰ੍ਹਾਂ ਟੌਹੜਾ ਵਿਖੇ ਜਸਵੀਰ ਕੌਰ ਨੇ ਦਿਵਯਾਂਗ ਹੋਣ ਦੇ ਬਾਵਜੂਦ ਵੀ ਆਪਣੀ ਵੋਟ ਦਾ ਇਸਤੇਮਾਲ ਕੀਤਾ।

ਮਾਨਸਾ (ਬਲਵਿੰਦਰ) : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਰਦੂਲਗੜ੍ਹ 'ਚ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਤਹਿਤ ਲੋਕ ਪੋਲਿੰਗ ਬੂਥਾਂ 'ਤੇ ਪਹੁੰਚ ਕੇ ਆਪੋ-ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰ ਰਹੇ ਹਨ। ਇਸੇ ਤਰ੍ਹਾਂ ਮਾਨਸਾ ਦੇ ਸਰਦੂਲਗੜ੍ਹ ਹਲਕਾ ਦੇ ਪਿੰਡ ਝੰਡਾ ਕਲਾਂ ਵਿਚ ਦਿਵਿਆਂਗ ਆਪਣੀ ਵੋਟ ਪਾਉਣ ਜਾਂਦਾ ਹੋਇਆ।

PunjabKesari

ਫਿਰੋਜ਼ਪੁਰ (ਹੈਪੀ) : ਫਿਰੋਜ਼ਪੁਰ ਦੇ ਮੁਦਕੀ ਹਲਕੇ ਤੋਂ ਪੋਲਿੰਗ ਬੂਥ ਨੰਬਰ 119 ਤੋਂ ਦਿਵਆਂਗ ਲਖਵੀਰ ਸਿੰਘ ਨੂੰ ਅੱਜ ਵੋਟ ਪਾਉਣ ’ਤੇ ਪ੍ਰਸ਼ੰਸਾ ਪੱਤਰ ਦਿੱਤਾ ਗਿਆ।

PunjabKesari

ਦਸੂਹਾ (ਝਾਵਰ) : ਵਿਧਾਨ ਸਭਾ ਚੋਣਾਂ ਦੌਰਾਨ ਦਿਵਿਆਂਗਾਂ ਵਲੋਂ ਵੀ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ। ਵੋਟਾਂ ਦੌਰਾਨ ਦਿਵਿਆਂਗ ਵੋਟਰਾਂ ਨੇ ਵ੍ਹੀਲ ਚੇਅਰ ’ਤੇ ਆ ਕੇ ਆਪਣੀ ਵੋਟ ਪਾਈ। ਇਸੇ ਤਰ੍ਹਾਂ ਦਸੂਹਾ ਵਿਖੇ ਇਕ ਦਿਵਿਆਂਗ ਔਰਤ ਨੂੰ ਵੋਟ ਪਾਉਣ ਲਈ ਲਿਜਾਇਆ ਗਿਆ।

PunjabKesari

ਅੰਮ੍ਰਿਤਸਰ (ਅਗਨੀਹੋਤਰੀ) : ਅੰਮ੍ਰਿਤਸਰ ਦੇ ਅਟਾਰੀ ਹਲਕੇ ਪਿੰਡ ਭਕਨਾ ਕਲਾਂ ਬੂਥ ਨੰਬਰ 35 ਤੋਂ ਦਿਵਿਆਂਗ ਮਹਿੰਦਰ ਕੌਰ (75) ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। 

PunjabKesari

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Anuradha

Content Editor

Related News