ਪੰਜਾਬ ਚੋਣਾਂ ਦੀ ਸਰਵੇ ਰਿਪੋਰਟ ਸਬੰਧੀ ‘ਮੁਸ਼ਕਲ’ ’ਚ ਭਾਜਪਾ, ਜੁਟੀ ਡੈਮੇਜ ਕੰਟਰੋਲ ’ਚ
Sunday, Jan 30, 2022 - 05:46 PM (IST)
ਜਲੰਧਰ (ਜਗ ਬਾਣੀ ਟੀਮ) : ਪੰਜਾਬ ਵਿਚ ਵਿਧਾਨ ਸਭਾ ਚੋਣਾਂ ਵਿਚ ਸਰਕਾਰ ਕਿਸਦੀ ਬਣੇਗੀ, ਇਹ ਤਾਂ ਦਸ ਮਾਰਚ ਨੂੰ ਨਤੀਜੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇਸ ਤੋਂ ਪਹਿਲਾਂ ਪੰਜਾਬ ਵਿਚ ਸਿਆਸੀ ਪਾਰਟੀਆਂ ਦੀਆਂ ਸਥਿਤੀਆਂ ਦਾ ਮੁਲਾਂਕਣ ਸਰਵੇ ਦੀ ਮਦਦ ਨਾਲ ਕੀਤਾ ਜਾ ਰਿਹਾ ਹੈ। ਕਈ ਚੈਨਲਾਂ ਨੇ ਸਰਵੇ ਕੰਪਨੀਆਂ ਨਾਲ ਮਿਲ ਕੇ ਸਰਵੇ ਕੀਤੇ ਹਨ ਜਿਸ ਵਿਚ ਕੋਈ ਆਮ ਆਦਮੀ ਪਾਰਟੀ ਨੂੰ, ਕੋਈ ਕਾਂਗਰਸ ਨੂੰ, ਕੋਈ ਸ਼੍ਰੋਮਣੀ ਅਕਾਲੀ ਦਲ ਨੂੰ ਉੱਪਰ ਉਠਦੇ ਹੋਏ ਦਿਖਾ ਰਿਹਾ ਹੈ। ਸਾਰੇ ਸਰਵੇ ਵਿਚ ਦੋ ਗੱਲਾਂ ਆਮ ਸਾਹਮਣੇ ਆ ਰਹੀਆਂ ਹਨ, ਇਕ ਤਾਂ ਕਿਸੇ ਨੂੰ ਸਪੱਸ਼ਟ ਬਹੁਮਤ ਮਿਲਦਾ ਨਜ਼ਰ ਨਹੀਂ ਆ ਰਿਹਾ ਹੈ ਜਦਕਿ ਦੂਸਰੀ ਇਹ ਕਿ ਹਰ ਸਰਵੇ ਵਿਚ ਭਾਜਪਾ ਨੂੰ ਬੇਹੱਦ ਘੱਟ ਸੀਟਾਂ ਹੀ ਮਿਲ ਰਹੀਆਂ ਹਨ। ਜੋ ਕਿ ਬੜੀ ਹੈਰਾਨੀ ਵਾਲੀ ਗੱਲ ਹੈ। ਹੈਰਾਨੀ ਦੀ ਗੱਲ ਇਸ ਲਈ ਹੈ ਕਿਉਂਕਿ ਭਾਜਪਾ ਦੇ ਲੋਕ ਪੰਜਾਬ ਵਿਚ ਸਰਕਾਰ ਬਣਾਉਣ ਦੀ ਗੱਲ ਕਰ ਰਹੇ ਹਨ।
ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਕਾਂਗਰਸ ਹਾਈਕਮਾਨ ਦਾ ਵੱਡਾ ਕਦਮ, ਮਾਝਾ, ਮਾਲਵਾ ਤੇ ਦੁਆਬਾ ’ਚ ਲਗਾਏ ਆਬਜ਼ਰਵਰ
ਕੀ ਕਹਿੰਦੇ ਹਨ ਸਰਵੇ
ਪੰਜਾਬ ਸਬੰਧੀ ਟਾਈਮਸ ਨਾਓ, ਏਬੀਪੀ ਨਿਊਜ਼ ਚੈਨਲ, ਜੀ-ਡਿਜ਼ਾਈਨ ਬਾਕਸਡ, ਰਿਪਬਲਿਕ-ਪੀ ਮਾਰਕ ਆਦਿ ਨੇ ਆਪਣੇ-ਆਪਣੇ ਪੱਧਰ ’ਤੇ ਸਰਵੇ ਕੀਤੇ ਹਨ। ਕਿਸੇ ਸਰਵੇ ਵਿਚ ਕਾਂਗਰਸ ਨੂੰ 37-43 ਸੀਟਾਂ, ‘ਆਪ’ ਨੂੰ 52-58 ਸੀਟਾਂ, ਸ਼੍ਰੋਮਣੀ ਅਕਾਲੀ ਦਲ (ਐੱਸ. ਏ. ਡੀ.) ਨੂੰ 17-23 ਸੀਟਾਂ ਅਤੇ ਭਾਜਪਾ ਨੂੰ 1 ਤੋਂ 3 ਸੀਟਾਂ ਮਿਲ ਰਹੀਆਂ ਹਨ। ਜਦਕਿ ਇਕ ਹੋਰ ਸਰਵੇ ਵਿਚ ਕਾਂਗਰਸ ਨੂੰ 35-38 ਸੀਟਾਂ, ‘ਆਪ’ ਨੂੰ 36-39 ਸੀਟਾਂ, ਸ਼੍ਰੋਮਣੀ ਅਕਾਲੀ ਦਲ ਨੂੰ 32-35 ਸੀਟਾਂ ਅਤੇ ਭਾਜਪਾ ਨੂੰ 4 ਤੋਂ 7 ਸੀਟਾਂ ਦਿੱਤੀਆਂ ਜਾ ਰਹੀਆਂ ਹਨ। ਇਕ ਸਰਵੇ ਵਿਚ ਇਸ ਤਰ੍ਹਾਂ ਵੀ ਹੈ ਜਿਸ ਵਿਚ ਕਾਂਗਰਸ ਨੂੰ 40-45 ਸੀਟਾਂ, ‘ਆਪ’ ਨੂੰ 47-52 ਸੀਟਾਂ, ਅਕਾਲੀ ਦਲ ਨੂੰ 22-26 ਸੀਟਾਂ ਅਤੇ ਭਾਜਪਾ 1 ਤੋਂ 2 ਸੀਟਾਂ ਮਿਲਦੀਆਂ ਦਿਖ ਰਹੀਆਂ ਹਨ।
ਇਹ ਵੀ ਪੜ੍ਹੋ : ਹਾਈਕਮਾਨ ਨੇ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦਾ ਬਾਇਕਾਟ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਕੀਤਾ ਦਿੱਲੀ ਤਲਬ
ਭਾਜਪਾ ਦੀ ਪੋਜੀਸ਼ਨ
ਇਸ ਸਭ ਵਿਚ ਭਾਜਪਾ ਦੀ ਹਾਲਤ ਸਭ ਤੋਂ ਖਰਾਬ ਹੈ। ਪਾਰਟੀ ਪੰਜਾਬ ਵਿਚ 2007 ਤੋਂ 2017 ਤੱਕ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਸੱਤਾ ਵਿਚ ਰਹੀ ਹੈ। 2017 ਵਿਚ ਪਾਰਟੀ ਸੱਤਾ ਤੋਂ ਇਕ ਵਾਰ ਬਾਹਰ ਹੋਈ ਤਾਂ ਉਸਦੇ ਬਾਅਦ ਦੁਬਾਰਾ ਉਸਨੂੰ ਸੱਤਾ ਨਸੀਬ ਤਾਂ ਦੂਰ, ਪਾਰਟੀ ਨੂੰ ਡਬਲ ਡਿਜਿਟ ਅੰਕੜਾ ਛੂਹਣਾ ਵੀ ਮੁਸ਼ਕਲ ਲੱਗ ਰਿਹਾ ਹੈ। ਜਿਸ ਕਾਰਨ ਪਾਰਟੀ ਦੇ ਵਰਕਰ ਤੋਂ ਪਾਰਟੀ ਦੇ ਉਮੀਦਵਾਰਾਂ ਦੀਆਂ ਧੜਕਨਾਂ ਵੀ ਤੇਜ਼ ਹੋ ਰਹੀਆਂ ਹਨ। ਪਾਰਟੀ ਨੇ ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ ਸੰਯੁਕਤ ਨਾਲ ਗਠਜੋੜ ਕੀਤਾ ਹੈ। ਪਾਰਟੀ ਇਸ ਤੋਂ ਪਹਿਲਾਂ ਪੰਜਾਬ ਵਿਚ ਅਕਾਲੀ ਦਲ ਨਾਲ 23 ਸੀਟਾਂ ’ਤੇ ਚੋਣ ਲੜਦੀ ਰਹੀ ਹੈ। ਪਾਰਟੀ ਦੇ 42 ਨਵੇਂ ਉਮੀਦਵਾਰ ਹਨ ਜੋ ਮੈਦਾਨ ਵਿਚ ਉਤਾਰੇ ਗਏ ਹਨ। ਇਨ੍ਹਾਂ ਸਰਵੇ ਰਿਪੋਰਟਸ ਨੂੰ ਦੇਖਦੇ ਹੋਏ ਭਾਜਪਾ ਮੁਸ਼ਕਲ ਵਿਚ ਹੈ ਅਤੇ ਪਾਰਟੀ ਡੈਮੇਜ ਕੰਟਰੋਲ ਵਿਚ ਜੁਟ ਗਈ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ ਦੇ ਘਰ ’ਚ ਹੀ ਬਗਾਵਤ, ਭਰਾ ਨੇ ਆਜ਼ਾਦ ਉਮੀਦਵਾਰ ਵਜੋਂ ਦਾਖਲ ਕੀਤੇ ਨਾਮਜ਼ਦਗੀ ਪੱਤਰ
ਕਿਵੇਂ ਹੈ ਭਾਜਪਾ ਲੜਾਈ ਤੋਂ ਬਾਹਰ
ਦਿੱਲੀ ਬਾਰਡਰ ’ਤੇ ਲਗਭਗ ਇਕ ਸਾਲ ਚੱਲੇ ਕਿਸਾਨ ਅੰਦੋਲਨ ਦਾ ਪੰਜਾਬ ਭਾਜਪਾ ’ਤੇ ਵੱਡਾ ਅਸਰ ਪਿਆ ਹੈ। ਪੰਜਾਬ ਵਿਚ ਭਾਜਪਾ ਅਗਵਾਈ ਪਹਿਲਾਂ ਤਾਂ ਪੰਜਾਬ ਵਿਚ ਇਕ ਕਿਸਾਨ ਅੰਦੋਲਨ ਦੀ ਨਬਜ਼ ਨਹੀਂ ਪਛਾਣ ਸਕੀ। ਜਿਸ ਕਾਰਨ ਇਹ ਅੰਦੋਲਨ ਤੇਜ਼ ਹੋ ਗਿਆ ਅਤੇ ਕੇਂਦਰ ਦੀ ਦਹਿਲੀਜ ’ਤੇ ਜਾ ਬੈਠਾ। ਉਸ ਤੋਂ ਬਾਅਦ ਵੀ ਪੰਜਾਬ ਵਿਚ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਲਗਾਤਾਰ ਕਰਨਾ ਪੈਂਦਾ ਰਿਹਾ। ਉੱਪਰੋਂ ਦੇਸ਼ ਭਰ ਵਿਚ ਮਹਿੰਗਾਈ ਤੋਂ ਲੈ ਕੇ ਕਈ ਹੋਰ ਮੁੱਦੇ ਭਾਜਪਾ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਜਿਸ ਕਾਰਨ ਭਾਜਪਾ ਲੜਾਈ ਤੋਂ ਬਾਹਰ ਹੁੰਦੀ ਦਿਖ ਰਹੀ ਹੈ।
ਇਹ ਵੀ ਪੜ੍ਹੋ : ਭਗਵੰਤ ਮਾਨ ਨੇ ਦਾਖ਼ਲ ਕੀਤਾ ਨਾਮਜ਼ਦਗੀ ਪੱਤਰ, ਠੋਕਿਆ ਇਹ ਵੱਡਾ ਦਾਅਵਾ
ਟਿਕਟਾਂ ਦਾ ਐਲਾਨ ਤੋਂ ਪਹਿਲਾਂ ਦੇ ਸਰਵੇ : ਚੁੱਘ
ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਦਾ ਇਸ ਬਾਰੇ ਕਹਿਣਾ ਹੈ ਕਿ ਪੰਜਾਬ ਵਿਚ ਭਾਜਪਾ ਨੇ ਅਜੇ ਕੁਝ ਦਿਨ ਪਹਿਲਾਂ ਹੀ ਟਿਕਟਾਂ ਦਾ ਐਲਾਨ ਕੀਤਾ ਹੈ। ਜਿਨ੍ਹਾਂ ਸਰਵੇ ਵਿਚ ਭਾਜਪਾ ਨੂੰ ਘੱਟ ਸੀਟਾਂ ਦਿੱਤੀਆਂ ਗਈਆਂ ਹਨ, ਇਨ੍ਹਾਂ ਵਿਚੋਂ ਜ਼ਿਆਦਾਤਰ ਟਿਕਟਾਂ ਦੇ ਐਲਾਨ ਤੋਂ ਪਹਿਲਾਂ ਹੋਏ ਹਨ। ਇਹ ਗੱਲ ਤਾਂ ਸਾਫ ਹੈ ਕਿ ਜਦੋਂ ਟੀਮ ਹੀ ਨਹੀਂ ਪਤਾ ਸੀ, ਤਾਂ ਜਿੱਤ ਹਾਰ ਦਾ ਕਿਵੇਂ ਪਤਾ ਲੱਗਦਾ। ਹੁਣ ਅਗਲੇ ਜੋ ਸਰਵੇ ਦੇਖਣ ਨੂੰ ਮਿਲਣਗੇ ਇਸ ਵਿਚ ਯਕੀਨੀ ਤੌਰ ’ਤੇ ਭਾਜਪਾ ਨਾ ਸਿਰਫ ਅੱਗੇ ਹੋਵੇਗੀ ਸਗੋਂ ਭਾਜਪਾ ਨੰਬਰ ਇਕ ਵੀ ਹੋਵੇਗੀ।
ਇਹ ਵੀ ਪੜ੍ਹੋ : ਜੇਲ੍ਹ ’ਚੋਂ ਬਾਹਰ ਆਉਣ ਤੋਂ ਬਾਅਦ ਸੁਖਪਾਲ ਖਹਿਰਾ ਦੇ ਆਮ ਆਦਮੀ ਪਾਰਟੀ ’ਤੇ ਵੱਡੇ ਦੋਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?