ਲੰਬੀ ਤੇ ਜਲਾਲਾਬਾਦ ਸੀਟ ਤੋਂ ਅਕਾਲੀ ਦਲ ਨੂੰ ਝਟਕਾ, ਹਾਰ ਰਹੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ

Thursday, Mar 10, 2022 - 12:21 PM (IST)

ਲੰਬੀ ਤੇ ਜਲਾਲਾਬਾਦ ਸੀਟ ਤੋਂ ਅਕਾਲੀ ਦਲ ਨੂੰ ਝਟਕਾ, ਹਾਰ ਰਹੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ

ਜਲਾਲਾਬਾਦ/ਲੰਬੀ : ਪੰਜਾਬ ਚੋਣਾਂ ਦੇ ਨਤੀਜਿਆਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਦਾ ਦਿਖਾਈ ਦੇ ਰਿਹਾ ਹੈ। ਜਲਾਲਾਬਾਦ ਅਤੇ ਲੰਬੀ ਸੀਟ ਤੋਂ ਅਕਾਲੀ ਦਲ ਲਗਾਤਾਰ ਹਾਰ ਰਿਹਾ ਹੈ। ਵੋਟਾਂ ਦੀ ਗਿਣਤੀ ਦੇ 6ਵੇਂ ਰਾਊਂਡ ਦੇ ਰੁਝਾਨਾਂ 'ਚ ਜਲਾਲਾਬਾਦ ਸੀਟ ਤੋਂ ਆਮ ਆਦਮੀ ਪਾਰਟੀ ਦੇ ਜਗਦੀਪ ਕੰਬੋਜ 23383 ਵੋਟਾਂ ਨਾਲ ਸਭ ਤੋਂ ਅੱਗੇ ਚੱਲ ਰਹੇ ਹਨ, ਜਦੋਂ ਕਿ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ 16504 ਵੋਟਾਂ ਨਾਲ ਦੂਜੇ ਨੰਬਰ 'ਤੇ ਹਨ।

ਇਹ ਵੀ ਪੜ੍ਹੋ : ਪੰਜਾਬ ਚੋਣ ਨਤੀਜੇ : 'ਪਟਿਆਲਾ' 'ਚ ਕੈਪਟਨ ਨੂੰ ਪਛਾੜ 'ਆਪ' ਅੱਗੇ, ਮੁੱਖ ਮੰਤਰੀ ਚੰਨੀ ਦੇ ਭਰਾ ਤੀਜੇ ਨੰਬਰ 'ਤੇ

ਇਸੇ ਤਰ੍ਹਾਂ ਲੰਬੀ ਤੋਂ ਵੀ 6ਵੇਂ ਰਾਊਂਡ ਦੇ ਰੁਝਾਨਾਂ ਮੁਤਾਬਕ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਖੁੱਡੀਆ 24430 ਵੋਟਾਂ ਨਾਲ ਅੱਗੇ ਚੱਲ ਰਹੇ ਹਨ, ਜਦੋਂ ਕਿ ਅਕਾਲੀ ਦਲ ਦੇ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ 19220 ਵੋਟਾਂ ਨਾਲ ਦੂਜੇ ਨੰਬਰ 'ਤੇ ਹਨ।
ਇਹ ਵੀ ਪੜ੍ਹੋ : ਪੰਜਾਬ ਚੋਣ ਨਤੀਜੇ : ਧੂਰੀ ਸੀਟ ਤੋਂ ਜਿੱਤ ਵੱਲ ਵੱਧ ਰਹੇ 'ਭਗਵੰਤ ਮਾਨ', ਬਾਕੀ ਉਮੀਦਵਾਰਾਂ ਰਹਿ ਗਏ ਬੇਹੱਦ ਪਿੱਛੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

Babita

Content Editor

Related News