ਐੱਸ. ਪੀ ਤੇ ਡੀ. ਐੱਸ. ਪੀ ਦੀ ਅਗਵਾਈ 'ਚ ਨਸ਼ਿਆਂ ਖਿਲਾਫ ਕੀਤੀ ਗਈ ਛਾਪੇਮਾਰੀ
Thursday, Aug 09, 2018 - 06:49 PM (IST)

ਬਾਘਾ ਪੁਰਾਣਾ (ਰਾਕੇਸ਼)— ਕੈਪਟਨ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਦਿੱਤੀਆਂ ਹਦਾਇੰਤਾਂ ਤੋਂ ਬਾਅਦ ਪੁਲਸ ਪ੍ਰਸਾਸ਼ਨ ਪੂਰੀ ਤਰ੍ਹਾਂ ਹਰਕਤ 'ਚ ਆ ਗਿਆ ਹੈ, ਜਿਸ ਨਾਲ ਨਸ਼ੇ ਦੇ ਧੰਦਾ ਕਾਰੀਆਂ ਨੂੰ ਭਾਜੜਾਂ ਪਈਆਂ ਹੋਇਆ ਹਨ। ਅੱਜ ਸ਼ਾਮ ਜ਼ਿਲਾ ਮੋਗਾ ਦੇ ਐੱਸ. ਪੀ. ਪ੍ਰਿਥੀ ਪਾਲ ਸਿੰਘ ਅਤੇ ਡੀ. ਐੱਸ. ਪੀ. ਰਛਪਾਲ ਸਿੰਘ ਦੀ ਅਗਵਾਈ 'ਚ ਕਰੀਬ 200 ਪੁਲਸ ਕਰਮਚਾਰੀਆਂ ਨੇ ਮਹੰਤ ਪ੍ਰਕਾਸ਼ੋ ਵਾਲੀ ਗਲੀ ਮੋਗਾ ਰੋਡ ਤੇ ਛਾਪੇਮਾਰੀ ਕੀਤੀ ਕਿਉਂਕਿ ਪੁਲਸ ਨੂੰ ਪਿਛਲੇ ਸਮੇਂ ਤੋਂ ਸ਼ਰਾਬ ਅਤੇ ਨਸ਼ਾ ਵਿਕਣ ਦੀਆਂ ਲਗਾਤਾਰ ਸ਼ਕਾਇਤਾਂ ਮਿਲ ਰਹੀਆਂ ਸਨ। ਜਿਸ ਕਰਕੇ ਇਸ ਧੰਦੇ ਤੋਂ ਮੁਹੱਲੇ ਦੇ ਲੋਕ ਬੇਹੱਦ ਦੁਖੀ ਅਤੇ ਪਰੇਸ਼ਾਨ ਸਨ।
ਇਸ ਦੌਰਾਨ ਪੁਲਸ ਅਧਿਕਾਰੀਆਂ ਮੁਹੱਲੇ ਦੀਆਂ ਔਰਤਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਨਸ਼ੇ ਤੋਂ ਬਣੀਆਂ ਪਰੇਸ਼ਾਨੀਆਂ ਸੁਣਿਆ। ਬਾਅਦ 'ਚ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਕਿਸੇ ਵੀ ਹਾਲਤ 'ਚ ਨਸ਼ੇ ਦੇ ਕਾਰੋਬਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਪੁਲਸ ਇਸ ਮੁਹੱਲੇ 'ਚ ਪਲ-ਪਲ ਦੀ ਨਜ਼ਰ ਰੱਖੇਗੀ ਅਤੇ ਹਰ ਹਾਲਤ 'ਚ ਨਸ਼ੇ ਨੂੰ ਸਮਾਪਤ ਕਰਕੇ ਛੱਡਾਂਗੇ। ਐੱਸ. ਪੀ. ਪ੍ਰਿਥੀ ਪਾਲ ਸਿੰਘ ਨੇ ਪੁਲਸ ਕਰਮਚਾਰੀਆਂ ਨੂੰ ਸਖਤ ਹਦਾਇਤ ਦਿੱਤੀ ਕਿ ਕੋਈ ਵੀ ਕਰਮਚਾਰੀ ਅਜਿਹੇ ਧੰਦੇ ਕਰਨ ਵਾਲੇ ਦੀ ਮਦਦ ਨਾ ਕਰੇ। ਜੇਕਰ ਕੋਈ ਅਜਿਹਾ ਫੜਿਆ ਗਿਆ ਤਾਂ ਉਸ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ। ਇਸ ਲਈ ਪੁਲਸ ਮੁਲਾਜ਼ਮ ਨਸ਼ੇ ਦੇ ਧੰਦੇ ਕਰਨ ਵਾਲਿਆਂ ਨੂੰ ਬਿਲਕੁੱਲ ਨਾ ਬਖਸ਼ਣ।