ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ 'ਚ DGP ਦਾ ਵੱਡਾ ਖ਼ੁਲਾਸਾ, ਮੀਡੀਆ ਅੱਗੇ ਖੋਲ੍ਹ ਦਿੱਤੀਆਂ ਇਹ ਗੱਲਾਂ (ਵੀਡੀਓ)

Friday, Mar 17, 2023 - 05:29 AM (IST)

ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ 'ਚ DGP ਦਾ ਵੱਡਾ ਖ਼ੁਲਾਸਾ, ਮੀਡੀਆ ਅੱਗੇ ਖੋਲ੍ਹ ਦਿੱਤੀਆਂ ਇਹ ਗੱਲਾਂ (ਵੀਡੀਓ)

ਚੰਡੀਗੜ੍ਹ : ਬਠਿੰਡਾ ਜੇਲ੍ਹ 'ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇਕ ਟੀ. ਵੀ. ਚੈਨਲ 'ਤੇ ਫੋਨ ਕਾਲ ਆਧਾਰਿਤ ਇੰਟਰਵਿਊ ਨੂੰ ਲੈ ਕੇ ਡੀ. ਜੀ. ਪੀ. ਗੌਰਵ ਯਾਦਵ ਵੱਲੋਂ ਵੱਡੇ ਖ਼ੁਲਾਸੇ ਕੀਤੇ ਗਏ ਹਨ। ਉਨ੍ਹਾਂ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਪੰਜਾਬ ਦੀ ਬਠਿੰਡਾ ਜੇਲ੍ਹ ਤੋਂ ਰਿਕਾਰਡ ਨਹੀਂ ਕੀਤਾ ਗਿਆ ਹੈ। ਲਾਰੈਂਸ ਨੂੰ ਲੰਬੀ ਲੜਾਈ ਤੋਂ ਬਾਅਦ ਪੰਜਾਬ ਦੀ ਜੇਲ੍ਹ 'ਚ ਲਿਆਂਦਾ ਗਿਆ ਸੀ ਅਤੇ ਉਸ ਦਾ ਇੰਟਰਵਿਊ ਕੁੱਝ ਸਮਾਂ ਪੁਰਾਣਾ ਹੈ। ਉਨ੍ਹਾਂ ਦੱਸਿਆ ਕਿ ਰਾਜਸਥਾਨ ਪੁਲਸ ਦਾ ਲਾਰੈਂਸ ਦਾ ਰਿਮਾਂਡ 8 ਮਾਰਚ ਨੂੰ ਖ਼ਤਮ ਹੋਣ ਮਗਰੋਂ ਉਸ ਨੂੰ ਬਠਿੰਡਾ ਲਿਆਂਦਾ ਗਿਆ ਸੀ। 9 ਮਾਰਚ ਨੂੰ ਉਸ ਨੂੰ ਤਲਵੰਡੀ ਸਾਬੋ ਰੱਖਿਆ ਗਿਆ ਸੀ, ਜਿਸ ਤੋਂ ਬਾਅਦ ਲਾਰੈਂਸ ਨੂੰ 10 ਮਾਰਚ ਨੂੰ ਬਠਿੰਡਾ ਜੇਲ੍ਹ ਭੇਜ ਦਿੱਤਾ ਗਿਆ। ਡੀ. ਜੀ. ਪੀ. ਨੇ ਦੱਸਿਆ ਕਿ ਲਾਰੈਂਸ ਦਾ ਉਕਤ ਇੰਟਰਵਿਊ ਪੁਰਾਣਾ ਲੱਗ ਰਿਹਾ ਹੈ।

ਇਹ ਵੀ ਪੜ੍ਹੋ : ਜੇਲ੍ਹ 'ਚ ਬੰਦ Lawrence Bishnoi ਨੂੰ ਮਿਲਣ ਪੁੱਜੀਆਂ 2 ਕੁੜੀਆਂ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

ਉਨ੍ਹਾਂ ਕਿਹਾ ਕਿ ਬਠਿੰਡਾ ਜੇਲ੍ਹ ਹਾਈ ਸਕਿਓਰਿਟੀ ਜ਼ੋਨ 'ਚ ਹੈ ਅਤੇ ਇੱਥੇ 24 ਘੰਟੇ ਪੁਲਸ ਦੀ ਸਖ਼ਤ ਨਿਗਰਾਨੀ ਹੁੰਦੀ ਹੈ। ਇੱਥੇ ਜੈਮਰ ਲੱਗੇ ਹੋਣ ਕਾਰਨ ਮੋਬਾਇਲ ਅਤੇ ਟੈਲੀਫੋਨ ਕੰਮ ਨਹੀਂ ਕਰਦੇ। ਬਠਿੰਡਾ ਸੁਰੱਖਿਅਤ ਜੇਲ੍ਹ ਹੋਣ ਕਾਰਨ ਹੀ ਦੂਜੀਆਂ ਜੇਲ੍ਹਾਂ ਤੋਂ ਵੱਡੇ ਅਪਰਾਧੀਆਂ ਅਤੇ ਕੈਦੀਆਂ ਨੂੰ ਇੱਥੇ ਭੇਜਿਆ ਜਾਂਦਾ ਹੈ ਅਤੇ ਇੱਥੇ ਹਰੇਕ ਸੈੱਲ 'ਚ ਸਿਰਫ ਇਕ ਮੁਲਜ਼ਮ ਹੀ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਦੇ ਸਟਾਫ਼ ਵੱਲੋਂ ਦਿਨ 'ਚ 3-4 ਵਾਰੀ ਚੈਕਿੰਗ ਕੀਤੀ ਜਾਂਦੀ ਹੈ ਕਿ ਕਿਤਿਓਂ ਮੋਬਾਇਲ ਸਿਗਨਲ ਤਾਂ ਨਹੀਂ ਆ ਰਹੇ। ਇਸ ਤੋਂ ਇਲਾਵਾ ਹਰ ਪਾਸੇ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ ਅਤੇ ਅੱਜ ਤੱਕ ਜਿੰਨੀਆਂ ਵੀ ਸਰਚਾਂ ਹੋਈਆਂ ਹਨ, ਉਨ੍ਹਾਂ 'ਚ ਕਦੇ ਵੀ ਬਠਿੰਡਾ ਜੇਲ੍ਹ 'ਚੋਂ ਕੋਈ ਮੋਬਾਇਲ ਬਰਾਮਦ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਹੁਣ ਬਿਨਾਂ ਖ਼ਰਚੇ ਦੇ ਛੱਤਾਂ 'ਤੇ ਲਗਵਾਓ ਸੋਲਰ ਪਾਵਰ ਪਲਾਂਟ, ਜਲਦੀ ਕਰੋ ਕਿਤੇ ਤਾਰੀਖ਼ ਨਾ ਨਿਕਲ ਜਾਵੇ...

ਉਨ੍ਹਾਂ ਕਿਹਾ ਕਿ ਇੰਟਰਵਿਊ ਦੌਰਾਨ ਲਾਰੈਂਸ ਦਾ ਜੋ ਹੁਲੀਆ ਦਿਖਾਇਆ ਗਿਆ ਹੈ, ਉਸ 'ਚ ਲਾਰੈਂਸ ਦੀ ਦਾੜ੍ਹੀ ਅਤੇ ਮੁੱਛਾਂ ਲੰਬੀਆਂ ਅਤੇ ਵੱਡੀਆਂ ਹਨ ਪਰ ਉਸ ਦੀਆਂ ਹੁਣ ਹੋਈ ਪੇਸ਼ੀ ਦੀਆਂ ਜੋ ਤਸਵੀਰਾਂ ਹਨ, ਉਨ੍ਹਾਂ 'ਚ ਲਾਰੈਂਸ ਦੇ ਵਾਲ ਛੋਟੇ ਹਨ। ਇੰਟਰਵਿਊ ਦੌਰਾਨ ਜਿਹੜੀ ਪੀਲੇ ਰੰਗ ਦੀ ਟੀ-ਸ਼ਰਟ ਦਿਖਾਈ ਗਈ ਹੈ, ਉਹ ਵੀ ਲਾਰੈਂਸ ਕੋਲੋਂ ਬਠਿੰਡਾ ਜੇਲ੍ਹ 'ਚੋਂ ਬਰਾਮਦ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਇੰਟਰਵਿਊ ਦੀ ਕੁਆਲਿਟੀ ਸਟੂਡੀਓ ਲੈਵਲ ਦੀ ਹੈ ਅਤੇ ਜੇਲ੍ਹ 'ਚ ਇਸ ਤਰ੍ਹਾਂ ਦੀ ਰਿਕਾਰਡਿੰਗ ਕਰਨਾ ਅਸੰਭਵ ਹੈ। ਇੰਟਰਵਿਊ 'ਚ ਤਾਜ਼ੀਆਂ ਘਟਨਾਵਾਂ ਦਾ ਕੋਈ ਜ਼ਿਕਰ ਨਹੀਂ ਹੈ, ਜਿਸ ਤੋਂ ਲੱਗਦਾ ਹੈ ਕਿ ਇਹ ਇੰਟਰਵਿਊ ਪੁਰਾਣਾ ਹੈ। ਇੰਟਰਵਿਊ ਤੋਂ ਬਾਅਦ ਕਿਸੇ ਦੂਜੀ ਜੇਲ੍ਹ ਦਾ ਵੀ ਜ਼ਿਕਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : CTU 'ਚ ਨੌਕਰੀ ਕਰਨ ਦੇ ਇੱਛੁਕ ਡਰਾਈਵਰਾਂ-ਕੰਡਕਟਰਾਂ ਲਈ ਖ਼ੁਸ਼ਖ਼ਬਰੀ, 6 ਸਾਲਾਂ ਬਾਅਦ ਨਿਕਲੀ ਸਿੱਧੀ ਭਰਤੀ

ਡੀ. ਜੀ. ਪੀ. ਨੇ ਕਿਹਾ ਕਿ ਪੰਜਾਬ ਤੋਂ ਬਾਹਰ ਵਿਦੇਸ਼ਾਂ 'ਚ ਬੈਠੇ ਕੁੱਝ ਸ਼ਰਾਰਤੀ ਅਨਸਰ ਸੂਬੇ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ ਅਤੇ ਇਸ ਤਰ੍ਹਾਂ ਦੀਆਂ ਝੂਠੀਆਂ ਅਫ਼ਵਾਹਾਂ ਫੈਲਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਖ਼ਿਲਾਫ਼ ਪੰਜਾਬ ਪੁਲਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡੀ. ਜੀ. ਪੀ. ਨੇ ਕਿਹਾ ਕਿ ਪੰਜਾਬ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਉਨ੍ਹਾਂ ਨੇ ਪਹਿਲਾਂ ਵੀ ਇਹ ਬਿਆਨ ਦਿੱਤਾ ਹੈ ਕਿ ਜੀ-20 ਸੰਮੇਲਨ ਜੋ ਚੱਲ ਰਿਹਾ ਹੈ, ਸੁਰੱਖਿਆ ਦੇ ਪੂਰੇ ਬੰਦੋਬਸਤ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਹਾਲਤ 'ਚ ਸੂਬੇ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਵਾਲਿਆਂ ਨੂੰ ਬਖ਼ਸਿਆ ਨਹੀਂ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News