ਪੰਜਾਬ ਡਿਗਰੀ ਕਾਲਜ ''ਚ ਇਕ ਨਵੀਂ ਸੋਚ ''ਤੇ ਦਿੱਤਾ ਲੈਕਚਰ
Thursday, Feb 08, 2018 - 01:51 PM (IST)

ਸਾਦਿਕ (ਪਰਮਜੀਤ) - ਪੰਜਾਬ ਡਿਗਰੀ ਕਾਲਜ ਮਹਿਮੂਆਣਾ ਵਿਖੇ ਮਿਸਟਰ ਅਬੀਸ਼ੇਕ ਮੋਡਗਿਲ ਨੌਜਵਾਨ ਥਿਏਟਰ ਡਾਇਰੈਕਟਰ ਅਤੇ ਕਲਾਕਾਰ ਵਿਸ਼ੇਸ਼ ਤੌਰ 'ਤੇ ਕਾਲਜ ਵਿਚ ਪਹੁੰਚੇ। ਇਹ ਨੌਜਵਾਨ ਪਿਛਲੇ 13 ਸਾਲਾਂ ਤੋ ਇਸ ਖੇਤਰ ਨਾਲ ਜੁੜੇ ਹੋਏ ਹਨ। ਇਨ੍ਹਾਂ ਨੌਜਵਾਨ ਕਾਲਜ ਆ ਕੇ ਵਿਦਿਆਰਥੀਆਂ ਨਾਲ ਰੂ ਬਰੂ ਹੋਏ। ਇਸ ਮੌਕੇ ਇਨ੍ਹਾਂ ਨੇ ਆਪਣੇ ਤਜਰਬੇ ਵਿਦਿਆਰਤੀਆਂ ਨਾਲ ਸਾਂਝੇ ਕੀਤੇ। ਇਨ੍ਹਾਂ ਨਾਲ ਮੈਡਮ ਗੁਰਮੀਤ ਕੌਰ ਧਾਲੀਵਾਲ ਸ਼ਖਸ਼ੀਅਤ ਉਸਾਰੀ ਟਰੇਨਰ ਅਤੇ ਡਾਇਰੈਕਟਰ ਰੰਗ ਮਸਤਾਨੀ ਬਠਿੰਡਾ ਉਚੇਚੇ ਤੌਰ 'ਤੇ ਪਹੁੰਚੇ। ਕਾਲਜ ਦੇ ਚੇਅਰਮੈਨ ਡਾ. ਜਨਜੀਤਪਾਲ ਸਿੰਘ ਸੇਖੋ ਅਤੇ ਮਨੇਜਿੰਗ ਡਾਇਰੈਕਟਰ ਇੰਜੀ. ਜਰਮਨਜੀਤ ਸਿੰਘ ਨੇ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਦੇ ਨਾਲ ਉਨ੍ਹਾਂ ਅੰਦਰਲੀ ਕਲਾ ਨੂੰ ਉਜਾਗਰ ਕਰਨਾ ਇਸ ਸੰਸਥਾ ਦੀ ਜ਼ਿੰਮੇਵਾਰੀ ਹੈ।ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਅਜਿਹੇ ਪ੍ਰੋਗਰਾਮਾਂ ਵਿਚ ਵਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਜੋ ਪੜਾਈ ਦੇ ਨਾਲ ਆਪਣੇ ਦੂਸਰੇ ਪਹਿਲੂਆਂ ਨੂੰ ਉਜਾਗਰ ਕਰ ਸਕਣ। ਕਾਲਜ ਦੇ ਪਿੰ੍ਰਸੀਪਲ ਡਾ. ਅਜੀਤਪਾਲ ਸਿੰਘ ਵੱਲੋ ਆਏ ਹੋਏ ਸਾਰੇ ਟੀਮ ਮੈਬਰਾਂ ਦਾ ਕਾਲਜ ਵਿਚ ਪਹੁੰਚਣ ਤੇ ਸਵਾਗਤ ਕੀਤਾ। ਉਨ੍ਹਾਂ ਨੂੰ ਸਨਮਾਨ ਚਿੰਨ ਭੇਟ ਵੀ ਕੀਤੇ। ਇਸ ਮੌਕੇ ਇੰਜੀ. ਹਰਵਿੰਦਰ ਸਿੰਘ, ਚੀਫ ਕੁਆਰਡੀਨੇਟਰ, ਇੰਜੀ. ਸੁਖਦੀਪ ਸਿੰਘ ਡਿਪਟੀ ਰਜਿਸ਼ਟਰ ਅਤੇ ਕਾਲਜ ਦੇ ਸਮੂਹ ਸਟਾਫ ਮੈਬਰ ਅਤੇ ਵਿਦਿਆਰਥੀ ਹਾਜ਼ਰ ਸਨ।