ਅੱਧੀ ਰਾਤ ਨੂੰ ਨੂਰਪੁਰਬੇਦੀ ''ਚ ਫੈਲੀ ਇਹ ਝੂਠੀ ਅਫਵਾਹ, ਕਰਾਉਣੀਆਂ ਪਈਆਂ ਅਨਾਊਂਸਮੈਂਟਾਂ

04/07/2020 6:18:32 PM

ਨੂਰਪੁਰਬੇਦੀ (ਅਵਿਨਾਸ਼ ਸ਼ਰਮਾ)— ਪੰਜਾਬ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਪੰਜਾਬ 'ਚ ਹੁਣ ਤੱਕ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 94 ਤੱਕ ਪਹੁੰਚ ਚੁੱਕੀ ਹੈ। ਕੋਰੋਨਾ ਵਾਇਰਸ ਸਬੰਧੀ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਝੂਠੀਆਂ ਅਫਵਾਹਾਂ ਵੀ ਫੈਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਰੂਪਨਗਰ: ਕਰਫਿਊ ਦੌਰਾਨ ਪਤੀ-ਪਤਨੀ ਨੇ ਕਰ ਦਿੱਤਾ ਖੂਨੀ ਕਾਰਾ, ਹੁਣ ਖਾਣਗੇ ਜੇਲ ਦੀ ਹਵਾ (ਤਸਵੀਰਾਂ)

ਕੋਰੋਨਾ ਵਾਇਰਸ ਨੂੰ ਲੈ ਕੇ  ਇਸੇ ਤਰ੍ਹਾਂ ਨੂਰਪੁਰਬੇਦੀ ਵਿਖੇ ਵੀ ਬੀਤੀ ਰਾਤ ਨੂੰ ਕਿਸੇ ਵਿਅਕਤੀ ਵੱਲੋਂ ਵਟਸਐਪ ਗਰੁੱਪਾਂ 'ਚ ਇਕ ਰਿਕਾਰਡਿੰਗ ਪਾ ਦਿੱਤੀ ਗਈ ਕਿ ਨੂਰਪੁਰ ਬੇਦੀ ਦੇ ਪਿੰਡ ਔਲਖਾਂ ਵਿਖੇ ਕੋਈ ਚਾਰ ਮੁਸਲਿਮ ਲੋਕ ਆਏ ਹੋਏ ਹਨ ਅਤੇ ਉਹ ਲੋਕਾਂ ਦਾ ਗੇਟ ਖੜ੍ਹਕਾਉਂਦੇ ਹਨ। ਜਦੋਂ ਘਰ ਵਾਲੇ ਆਪਣਾ ਗੇਟ ਖੋਲ੍ਹਦੇ ਹਨ ਤਾਂ ਉਨ੍ਹਾਂ ਦੇ ਮੂੰਹ 'ਤੇ ਮੁਸਲਿਮ ਲੋਕ ਥੁੱਕ ਕੇ ਭੱਜ ਜਾਂਦੇ ਹਨ।

ਇਹ ਵੀ ਪੜ੍ਹੋ: ਸਿਹਤ ਮੰਤਰੀ ਨੇ ਮੰਨਿਆ, ਭਾਈ ਨਿਰਮਲ ਸਿੰਘ ਦੇ ਮੁੱਢਲੇ ਇਲਾਜ 'ਚ ਹੋਈ ਸੀ ਕੋਤਾਹੀ

ਪਿੰਡ ਵਾਸੀਆਂ ਨੇ ਕਿਹਾ ਕਿ ਨੂਰਪੁਰ ਬੇਦੀ ਪੁਲਸ ਹੁਣ ਇਨਾਂ ਨੂੰ ਫੜਨ 'ਚ ਇਨ੍ਹਾਂ ਦਾ ਪਿੱਛਾ ਕਰ ਰਹੀ ਹੈ। ਇਸੇ ਤਰ੍ਹਾਂ ਸੋਸ਼ਲ ਮੀਡੀਆ 'ਤੇ ਹੋਰ ਵੱਖ-ਵੱਖ ਲੋਕਾਂ ਵੱਲੋਂ ਹੋਰ ਵੱਖ-ਵੱਖ ਪਿੰਡਾਂ 'ਚ ਆਏ ਇਨਾਂ ਲੋਕਾਂ ਬਾਰੇ ਰਿਕਾਰਡਿੰਗ ਵਾਇਰਲ ਕੀਤੀ ਗਈ।

PunjabKesari

ਇਹ ਵੀ ਪੜ੍ਹੋ: ਕਰਫਿਊ ਦੌਰਾਨ ਜਲੰਧਰ 'ਚ ਵੱਡੀ ਵਾਰਦਾਤ, ਪੁਲਸ ਮੁਲਾਜ਼ਮਾਂ 'ਤੇ ਜਾਨਲੇਵਾ ਹਮਲਾ

ਰਿਕਾਰਡਿੰਗ ਐਨੀ ਕੁ ਵਾਇਰਲ ਹੋਈ ਕਿ ਇਲਾਕੇ ਦੇ ਸਾਰੇ ਪਿੰਡਾਂ 'ਚ ਅੱਧੀ ਰਾਤ ਨੂੰ ਉੱਠ ਕੇ ਅਨਾਊਂਸਮੈਂਟ ਕਰਵਾਈ ਗਈ ਕਿ ਲੋਕ ਆਪਣੇ ਘਰਾਂ 'ਚ ਸੁਚੇਤ ਰਹਿ ਕੇ ਸੌਣ ਜੇ ਕੋਈ ਬਾਹਰੋਂ ਦਰਵਾਜ਼ਾ ਖੜ੍ਹਕਾਉਂਦਾ ਹੈ ਤਾਂ ਨਾ ਖੋਲ੍ਹਿਆ ਜਾਵੇ ਇਕੋ ਸਮੇਂ ਇਲਾਕੇ 'ਚ ਸਹਿਮ ਦਾ ਮਾਹੌਲ ਬਣ ਗਿਆ। ਪਿੰਡਾਂ 'ਚ ਰਾਤ ਸਮੇਂ ਪਹਿਰੇ ਲਗਾਉਣ ਦੀਆਂ ਚਰਚਾਵਾਂ ਚੱਲ ਪਈਆਂ । ਫਿਕਰਾਂ ਵਿੱਚ ਲੋਕਾਂ ਅਤੇ ਰਿਸਤੇਦਾਰਾਂ ਦੇ ਫੋਨ 'ਤੇ ਫੋਨ ਖੜਕਣ ਲੱਗ ਪਏ ਕਿ ਖੌਰੇ ਰਾਤ ਨੂੰ ਕੀ ਹੋਊ ? ਪਤਾ ਲੱਗਾ ਕਿ ਇਸ ਅਫਵਾਹ ਤੋਂ ਡਰਦਿਆਂ ਕਈ ਲੋਕਾਂ ਦੇ ਰਾਤ ਸਮੇਂ ਬਲੱਡ ਪ੍ਰੈਸ਼ਰ ਵੀ ਘਟ ਗਏ ।

ਇਹ ਵੀ ਪੜ੍ਹੋ: ਕੋਰੋਨਾ ਤੋਂ ਬਚਣ ਲਈ ਹੁਸ਼ਿਆਰਪੁਰ ਦੇ 1163 ਪਿੰਡਾਂ ਨੇ ਅਪਣਾਇਆ ਇਹ ਉਪਰਾਲਾ
ਕੀ ਕਹਿਣਾ ਹੈ ਥਾਣਾ ਨੂਰਪੁਰਬੇਦੀ ਦੇ ਐੱਸ. ਐੱਚ. ਓ. ਦਾ
ਜਦੋਂ ਇਸ ਸਬੰਧੀ ਰਾਤ ਸਮੇਂ ਵੱਖ-ਵੱਖ ਪਿੰਡਾਂ 'ਚ ਹੋ ਰਹੀਆਂ ਅਨਾਉਂਸਮੈਂਟਾਂ ਸਬੰਧੀ ਕਰੀਬ 11 ਵਜੇ ਰਾਤ ਐੱਸ. ਐੱਚ. ਓ. ਜਤਨ ਕਪੂਰ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਸਾਡੇ ਕੋਲ ਇਹੋ ਜਿਹੀ ਕੋਈ ਵੀ ਸੂਚਨਾ ਨਹੀਂ ਹੈ। ਬਾਕੀ ਲੋਕਾਂ ਨੂੰ ਆਪਣੇ ਆਪ ਲਈ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹੋ ਜਿਹੀਆਂ ਅਫਵਾਹਾਂ ਨਾ ਫੈਲਾਉਣ ਜਿਸ ਨਾਲ ਇਲਾਕੇ ਦਾ ਮਾਹੌਲ ਖਰਾਬ ਹੋ ਸਕੇ ।

ਇਹ ਵੀ ਪੜ੍ਹੋ: ਕੈਪਟਨ ਵੱਲੋਂ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ


shivani attri

Content Editor

Related News