ਪੀ. ਸੀ. ਏ. ਦੇ ਸਕੱਤਰ ਖੰਨਾ ਨੇ ਪੱਤਰ ਜਾਰੀ ਕਰਕੇ ਪ੍ਰਧਾਨ ਚਾਹਲ ਤੇ ਸੀ. ਈ. ਓ. ਨੂੰ ਲਿਆ ਲੰਮੇ ਹੱਥੀਂ
Wednesday, Jul 06, 2022 - 01:02 PM (IST)
ਜਲੰਧਰ (ਅਨਿਲ ਪਾਹਵਾ)— ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ. ਏ) ਦੇ ਅਧਿਕਾਰੀਆਂ ਵਿਚਾਲੇ ਚੱਲ ਰਹੀ ਪੱਤਰ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਐਸੋਸੀਏਸ਼ਨ ਦੇ ਸਕੱਤਰ ਦਿਲਸ਼ੇਰ ਖੰਨਾ ਦੇ ਦੋਸ਼ਾਂ ਦਾ ਪ੍ਰਧਾਨ ਗੁਲਜ਼ਾਰ ਇੰਦਰ ਚਾਹਲ ਵੱਲੋਂ ਜੋ ਜਵਾਬ ਦਿੱਤਾ ਗਿਆ ਸੀ, ਉਸ ਨੂੰ ਲੈ ਕੇ ਫਿਰ ਤੋਂ ਦਿਲਸ਼ੇਰ ਖੰਨਾ ਨੇ ਸਵਾਲ ਖੜ੍ਹੇ ਕੀਤੇ ਹਨ। ਖੰਨਾ ਨੇ ਇਕ ਹੋਰ ੁਪੱਤਰ ਜਾਰੀ ਕਰਦੇ ਹੋਏ ਐਸੋਸੀਏਸ਼ਨ ਦੇ ਸੀ. ਈ. ਏ. ’ਤੇ ਵੀ ਉਂਗਲੀ ਚੁੱਕੀ ਹੈ। ਜ਼ਿਕਰੋਯਗ ਹੈ ਕਿ ਪ੍ਰਧਾਨ ਚਾਹਲ ਵੱਲੋਂ ਸੀ. ਈ. ਓ. ਨੇ ਦਿਲਸ਼ੇਰ ਖੰਨਾ ਨੂੰ ਜਵਾਬ ਦਿੱਤਾ ਸੀ।
ਖੰਨਾ ਨੇ ਲਿਖਿਆ ਹੈ ਕਿ ਉਨ੍ਹਾਂ ਨੇ ਜੋ ਮੇਲ ਪ੍ਰਧਾਨ ਨੂੰ ਭੇਜੀ ਸੀ, ਉਸ ਦਾ ਮਕਸਦ ਸਿਰਫ਼ ਇੰਨਾ ਹੀ ਸੀ ਕਿ ਐਸੋਸੀਏਸ਼ਨ ਦੇ ਅੰਦਰ ਚੱਲ ਰਹੀਆਂ ਗਤੀਵਿਧੀਆਂ ਬਾਰੇ ਸਾਰੇ ਮੈਂਬਰਾਂ ਨੂੰ ਜਾਣਕਾਰੀ ਹੋਵੇ, ਜੋਕਿ ਕ੍ਰਿਕਟ ਐਸੋਸੀਏਸ਼ਨ ਦੇ ਸੰਵਿਧਾਨ ਮੁਤਾਬਕ ਆਪਣੀ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਨੇ ਅੱਗੇ ਲਿਖਿਆ ਹੈ ਕਿ ਪ੍ਰਧਾਨ ਚਾਹਲ ਵੱਲੋਂ ਜੋ ਸੀ. ਈ. ਓ. ਦੀ ਜਵਾਬ ਦੇਣ ਦੀ ਡਿਊਟੀ ਲਗਾਈ ਗਈ ਹੈ, ਉਹ ਵੀ ਸ਼ੱਕੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪੱਤਰ ਦੇ ਜਵਾਬ ਨਾਲ ਇਹ ਲੱਗ ਰਿਹਾ ਸੀ ਕਿ ਜਿਵੇਂ ਉਨ੍ਹਾਂ ਨੇ ਦੁਖ਼ਦੀ ਰਗ ’ਤੇ ਹੱਥ ਰੱਖ ਦਿੱਤਾ ਹੋਵੇ। ਪੱਤਰ ਦੇ ਮੱਧ ਨਾਲ ਪ੍ਰਧਾਨ ਚਾਹਲ ਨੇ ਆਪਣੀ ਤਾਰੀਫ਼ ਕਰਨ ਦੀ ਕੋਸ਼ਿਸ਼ ਕੀਤੀ ਹੈ।
ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਹਸਪਤਾਲ ’ਚ ਭਿੜੀਆਂ ਦੋ ਧਿਰਾਂ, ਚੱਲੀਆਂ ਕੁਰਸੀਆਂ ਤੇ ਡਾਂਗਾਂ, ਵੀਡੀਓ ਵਾਇਰਲ
ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਖੰਨਾ ਨੇ ਲਿਖਿਆ ਹੈ ਕਿ ਉਨ੍ਹਾਂ ਨੇ ਆਪਣੇ ਪੱਤਰ ’ਚ ਕੁਝ ਅਜਿਹੇ ਮਾਮਲਿਆਂ ਦਾ ਜ਼ਿਕਰ ਕੀਤਾ ਹੈ, ਜਿਸ ’ਤੇ 26 ਮਈ ਦੀ ਏ. ਜੀ. ਐੱਮ. ’ਚ ਚਰਚਾ ਨਹੀਂ ਕੀਤੀ ਗਈ। ਉਨ੍ਹਾਂ ’ਚੋਂ ਇਕ ਮਸਲਾ ਐਸੋਸੀਏਸ਼ਨ ਦੇ ਬੈਂਕ ਅਕਾਊਂਟ ਨਾਲ ਸਬੰਧਤ ਸੀ। ਏਜੰਡੇ ’ਚ ਇਸ ਦਾ ਜ਼ਿਕਰ ਨਹੀਂ ਸੀ। ਇਸ ਮਾਮਲੇ ਨੂੰ ਲੈ ਕੇ ਉਹ ਪ੍ਰਧਾਨ ਦੇ ਦਫ਼ਤਰ ’ਚ ਗਏ ਸਨ, ਜਿੱਥੇ ਉਨ੍ਹਾਂ ਨੇ ਪ੍ਰਧਾਨ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੀ ਪੋਜ਼ੀਸ਼ਨ ਦਾ ਸਨਮਾਨ ਬਣਾ ਕੇ ਰੱਖਣ। ਖੰਨਾ ਨੇ ਇਹ ਅੱਗੇ ਕਿਹਾ ਸੀ ਕਿ ਇਹ ਗੱਲ ਹੈਰਾਨ ਕਰਨ ਵਾਲੀ ਹੈ ਕਿ ਏ. ਜੀ. ਐੱਮ. ਦੇ ਮਿਨਟਸ ਨੂੰ ਅਜੇ ਵੀ ਪ੍ਰਧਾਨ ਵੱਲੋਂ ਜਨਰਲ ਬਾਡੀ ਨੂੰ ਜਾਰੀ ਨਹੀਂ ਕੀਤਾ ਗਿਆ ਹੈ ਜਦਕਿ ਪ੍ਰਧਾਨ ਨੇ ਜਨਰਲ ਬਾਡੀ ਨੂੰ ਭਰੋਸਾ ਦਿੱਤਾ ਸੀ ਕਿ ਉਹ ਬੈਠਕ ਦੇ ਦਿਨ ਹੀ ਸ਼ਾਮ ਨੂੰ ਮਿਨਟਸ ਜਾਰੀ ਕਰ ਦੇਣਗੇ। ਜਨਰਲ ਹਾਊਸ ਦੀ ਜਾਣਕਾਰੀ ਲਈ ਦੱਸ ਦੇਵਾਂ ਕਿ ਪ੍ਰਧਾਨ ਨੇ 26 ਮਈ ਨੂੰ ਮਿਨਟਸ ਨੂੰ ਅਪਰੂਵਲ ਦੇ ਵੀ ਦਿੱਤੀ ਸੀ ਅਤੇ ਦਸਤਖ਼ਤ ਕਰਕੇ ਉਨ੍ਹਾਂ ਨੂੰ ਸੀ. ਈ. ਓ. ਨੂੰ ਮਾਰਕ ਕਰ ਦਿੱਤਾ ਸੀ।
ਖੰਨਾ ਨੇ ਲਿਖਿਆ ਕਿ ਸੰਜੋਗ ਦੀ ਗੱਲ ਹੈ ਕਿ 26 ਮਈ ਦੀ ਏ. ਜੀ. ਐੱਮ. ਤੋਂ ਬਾਅਦ ਐਸੋਸੀਏਸ਼ਨ ਦਾ ਨਵਾਂ ਆਡੀਟਰ ਨਿਯੁਕਤ ਕੀਤਾ ਗਿਆ। ਉਨ੍ਹਾਂ ਨੇ ਸਵਾਲ ਚੁੱਕਿਆ ਹੈ ਕਿ ਅਜਿਹੀ ਨਿਯੁਕਤੀ ਲਈ ਸਹੀ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਇਹ ਪ੍ਰਧਾਨ ਵੱਲੋਂ ਪਹਿਲਾਂ ਹੀ ਨਿਰਧਾਰਿਤ ਸੀ ਜਾਂ ਉਨ੍ਹਾਂ ਦਾ ਮਨਮਾਨਿਆ ਫ਼ੈਸਲਾ ਹੈ। ਉਨ੍ਹਾਂ ਨੇ ਕਿਾਹ ਕਿ ਐਸੋਸ਼ੀਏਸ਼ਨ ਦੇ ਮੈਂਬਰਾਂ ਨੂੰ ਸਾਰੇ ਅਧਿਕਾਰੀਆਂ ਤੋਂ ਪਾਰਦਰਸ਼ਿਤਾ ਦੀ ਉਮਦੀ ਹੈ, ਇਹੀ ਕਾਰਨ ਹੈ ਕਿ ਉਹ ਲਗਾਤਾਰ ਇਨ੍ਹਾਂ ਮਿਨਟਸ ਨੂੰ ਜਾਰੀ ਕਰਨ ਦੀ ਕੀਤੀ ਜਾ ਰਹੀ ਦੇਰੀ ਦਾ ਕਾਰਨ ਪੁੱਛ ਰਹੇ ਸਨ।
ਇਹ ਵੀ ਪੜ੍ਹੋ: ਪੰਜਾਬ ਬੋਰਡ 10ਵੀਂ ਦੇ ਨਤੀਜੇ 'ਚ 7 ਮੈਰਿਟ ਨਾਲ ਸੂਬੇ ’ਚੋਂ 9ਵੇਂ ਸਥਾਨ ’ਤੇ ਰਿਹਾ ਜ਼ਿਲ੍ਹਾ ਜਲੰਧਰ, ਇਨ੍ਹਾਂ ਨੇ ਮਾਰੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।