ਈ.ਪੀ.ਐੱਫ ਵੱਲੋਂ ਕਰਮਚਾਰੀਆਂ ਲਈ ''ਮਹਾਮਾਰੀ ਅਗ੍ਰਿਮ ਸੁਵਿਧਾ'' ਦੀ ਸ਼ੁਰੂਆਤ
Sunday, Apr 19, 2020 - 02:29 PM (IST)
ਲੁਧਿਆਣਾ (ਸੇਠੀ)— ਕੋਵਿਡ-19 ਮਹਾਮਾਰੀ ਦੇ ਤਹਿਤ ਲਾਕ ਡਾਊਨ ਦੇ ਕਾਰਨ ਆਰਥਿਕ ਮੁਸ਼ਕਿਲਾਂ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਈ. ਪੀ. ਐੱਫ. ਵੱਲੋਂ ਕਰਮਚਾਰੀਆਂ ਲਈ 'ਮਹਾਮਾਰੀ ਅਗ੍ਰਿਮ ਸੁਵਿਧਾ' ਦੀ ਸ਼ੁਰੂਆਤ ਕੀਤੀ ਹੈ। ਇਸ 'ਚ ਇੰਪਲਾਈਜ਼ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ ਲੁਧਿਆਣਾ ਨੇ 24 ਮਾਰਚ ਤੋਂ ਦੇਸ਼ ਵਿਆਪੀ ਲਾਕ ਡਾਊਨ ਦੇ ਬਾਅਦ ਹਫਤੇ 'ਚ 6 ਦਿਨ ਆਪਣੇ 25 ਫੀਸਦੀ ਸਮਰਪਿਤ ਅਧਿਕਾਰੀਆਂ ਦੇ ਨਾਲ ਮਹਾਨਗਰ ਦੇ ਲਗਭਗ 3 ਲੱਖ ਈ. ਪੀ. ਐੱਫ. ਓ. ਸਬਜ਼ਕ੍ਰਾਈਬਰਸ ਨੂੰ ਸੇਵਾਵਾਂ ਦੇ ਰਿਹਾ ਹੈ।
ਇਹ ਵੀ ਪੜ੍ਹੋ : ਜਲੰਧਰ ਦੀ ਬਸਤੀ ਦਾਨਿਸ਼ਮੰਦਾਂ ਬਣ ਰਹੀ ਹੈ 'ਕੋਰੋਨਾ' ਦਾ ਗੜ੍ਹ, ਜਾਣੋ ਕੀ ਨੇ ਹਾਲਾਤ
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਅਹਿਮ ਖਬਰ, 237 'ਤੇ ਪੁੱਜਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ, ਅਜੇ ਵੀ ਸੰਭਲਣ ਦਾ ਵੇਲਾ
ਸਰਕਾਰ ਦੀ ਯੋਜਨਾ ਦਾ ਕੀਤਾ ਜਾ ਰਿਹੈ ਪੂਰਨ ਪਾਲਣ: ਧੀਰਜ ਗੁਪਤਾ
ਰੀਜ਼ਨਲ ਪ੍ਰੋਵੀਡੈਂਟ ਫੰਡ ਕਮਿਸ਼ਨਰ-1 ਧੀਰਜ ਗੁਪਤਾ ਨੇ ਦੱਸਿਆ ਕਿ ਕਿਸੇ ਮਹਾਮਾਰੀ ਦੀ ਸਥਿਤੀ 'ਚ ਇੰਪਲਾਈਜ਼ ਪ੍ਰੋਵੀਡੈਂਟ ਫੰਡ ਮੈਂਬਰਸ ਨੂੰ ਨਾਨ-ਰਿਫੰਡੇਬਲ ਅਗ੍ਰਿਮ ਉਪਲੱਬਧ ਕਰਵਾਉਣ ਲਈ 'ਇੰਪਲਾਈਜ਼ ਪ੍ਰੋਵੀਡੈਂਟ ਫੰਡ ਯੋਜਨਾ' 1952 'ਚ ਸੋਧ ਕੀਤਾ ਗਿਆ ਹੈ। ਜਿਸ ਦੇ ਤਹਿਤ ਇੰਪਲਾਈਜ਼ ਪ੍ਰੋਵੀਡੈਂਟ ਫੰਡ ਮੈਂਬਰਸ ਆਪਣੇ ਇੰਪਲਾਈਜ਼ ਪ੍ਰੋਵੀਡੈਂਟ ਫੰਡ ਖਾਤੇ 'ਚ ਜਮ੍ਹਾ ਰਕਮ ਦਾ 75 ਫੀਸਦੀ ਅਤੇ ਤਿੰਨ ਮਹੀਨਿਆਂ ਦੇ ਮੂਲ ਤਨਖਾਹ ਅਤੇ ਮਹਿੰਗਾਈ ਭੱਤੇ ਦੇ ਬਰਾਬਰ ਰਕਮ, ਜੋ ਵੀ ਘੱਟ ਹੋਵੇ ਕੱਢ ਸਕਦੇ ਹਨ।
ਇਹ ਵੀ ਪੜ੍ਹੋ : ਮੋਹਾਲੀ 'ਚ ਮਿਲੇ 4 ਹੋਰ ਨਵੇਂ ਪਾਜ਼ੀਟਿਵ ਕੇਸ, ਗਿਣਤੀ 61 ਤੱਕ ਪਹੁੰਚੀ
ਕਮਿਸ਼ਨਰ ਧੀਰਜ ਗੁਪਤਾ ਨੇ ਇਹ ਵੀ ਦੱਸਿਆ ਕਿ ਰੀਜ਼ਨਲ ਦਫਤਰ ਲੁਧਿਆਣਾ 16 ਅਪ੍ਰੈਲ ਤੱਕ ਹਾਸਲ ਲਗਭਗ 5651 ਦਾਅਵਿਆਂ ਦਾ ਨਿਪਟਾਰਾ ਕਰ ਚੁੱਕਾ ਹੈ, ਜਿਸ 'ਚ 13.75 ਕਰੋੜ ਦੀ ਰਕਮ ਦਾ ਭੁਗਤਾਣ ਅਗ੍ਰਿਮ ਅਤੇ ਪੂਰਨ ਭੁਗਤਾਨ ਦੇ ਰੂਪ 'ਚ ਕੀਤਾ ਜਾ ਚੁੱਕਿਆ ਹੈ।
ਇਹ ਵੀ ਪੜ੍ਹੋ : ਕਪੂਰਥਲਾ ਦੇ ਬਜ਼ੁਰਗ ਜੋੜੇ ਦੀ ਕੋਰੋਨਾ ਵਾਇਰਸ ਕਾਰਨ ਅਮਰੀਕਾ 'ਚ ਮੌਤ
ਇਹ ਵੀ ਪੜ੍ਹੋ : ਕੈਪਟਨ ਦਾ ਐਲਾਨ, ਭਾਈ ਨਿਰਮਲ ਸਿੰਘ ਖਾਲਸਾ ਦੇ ਨਾਂ 'ਤੇ ਬਣੇਗੀ ਲੋਹੀਆਂ ਆਈ. ਟੀ. ਆਈ.