ਪੰਜਾਬ ‘ਚ ਕੋਰੋਨਾ ਦਾ ਖੌਫ, ਪਿੰਡਾਂ ‘ਚ ਲੱਗਣ ਲੱਗੇ ਇਹ ਪੋਸਟਰ

Tuesday, Mar 24, 2020 - 06:57 PM (IST)

ਟਾਂਡਾ : ਪੰਜਾਬ ਵਿਚ ਵੀ ਹੁਣ ਰੋਜ਼ਾਨਾ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਰਿਪੋਰਟ ਹੋ ਰਹੇ ਹਨ, ਜਿਸ ਕਾਰਨ ਪਿੰਡਾਂ ਵਿਚ ਪੰਚਾਇਤਾਂ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਪੋਸਟਰ ਲਾਉਣੇ ਸ਼ੁਰੂ ਕਰ ਦਿੱਤੇ ਹਨ। ਇੰਨਾ ਹੀ ਨਹੀਂ ਪਿੰਡਾਂ ਵਿਚ ਰੋਜ਼ਾਨਾ ਗੁਰਦੁਆਰਿਆਂ ਦੇ ਸਪੀਕਰਾਂ ਰਾਹੀਂ ਵੀ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਇਹ ਗੱਲ ਸਮਝਾਈ ਜਾ ਰਹੀ ਹੈ ਕਿ ਸਰਕਾਰ ਦੀਆਂ ਹਿਦਾਇਤਾਂ ‘ਤੇ ਚੱਲੋ।

 


ਲੋਕਾਂ ਨੂੰ ਘਰਾਂ ਵਿਚ ਰਹਿ ਕੇ ਪਾਠ ਅਤੇ ਸਿਮਰਨ ਕਰਨ ਦੀ ਪ੍ਰੇਰਣਾ ਦਿੱਤੀ ਜਾ ਰਹੀ ਹੈ। ਬਕਾਇਦਾ ਪੋਸਟਰਾਂ ਵਿਚ ਇਹ ਸਾਰੀ ਗੱਲ ਸੌਖੇ ਤਰੀਕੇ ਨਾਲ ਸਮਝਾਈ ਗਈ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ। ਪਿੰਡ ਜੌਹਲ ਜ਼ਿਲਾ ਹੁਸ਼ਿਆਰਪੁਰ ਦੀ ਪੰਚਾਇਤ ਨੇ ਇਸ ਤਰ੍ਹਾਂ ਦਾ ਹੀ ਇਕ ਉਪਰਾਲਾ ਕਰਦੇ ਹੋਏ ਪਿੰਡ ਵਿਚ ਜਗ੍ਹਾ-ਜਗ੍ਹਾ ਪੋਸਟਰ ਲਗਾ ਦਿੱਤੇ ਹਨ। ਪਿੰਡ ਦੇ ਲੋਕ ਸਰਕਾਰ ਵਲੋਂ ਜਾਰੀ ਹਿਦਾਇਤਾਂ ਦੀ ਪਾਲਣਾ ਕਰ ਰਹੇ ਹਨ।

PunjabKesari

ਜ਼ਿਕਰਯੋਗ ਹੈ ਕਿ ਭਾਰਤ ਵਿਚ ਹੁਣ ਤਕ 519 ਲੋਕਾਂ ਦੇ ਕੋਰੋਨਾ ਨਾਲ ਪੀੜਤ ਹੋਣ ਦੀ ਖਬਰ ਹੈ ਅਤੇ ਹੁਣ ਤਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਵਿਚੋਂ ਇਕ ਮੌਤ ਪੰਜਾਬ ਵਿਚ ਹੋਈ ਹੈ। ਉੱਥੇ ਹੀ ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਕਾਰਨ 17,156 ਮੌਤਾਂ ਹੋ ਚੁੱਕੀਆਂ ਹਨ ਅਤੇ ਤਕਰੀਬਨ 4 ਲੱਖ ਲੋਕਾਂ ਵਿਚ ਇਸ ਬੀਮਾਰੀ ਨਾਲ ਇਨਫੈਕਟਡ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਯੂਰਪ ਵਿਚ ਸਭ ਤੋਂ ਵੱਧ ਇਟਲੀ, ਸਪੇਨ ਅਤੇ ਫਰਾਂਸ ਇਸ ਨਾਲ ਪ੍ਰਭਾਵਿਤ ਹਨ।
 


Sanjeev

Content Editor

Related News