''ਪੰਜਾਬ ਕਾਂਗਰਸ'' ਦੀ ਮੌਜੂਦਾ ਹਾਲਤ ''ਤੇ ਵਾਇਰਲ ਹੋ ਰਹੇ ''ਮੀਮਜ਼'', ਇੰਝ ਵੀ ਸੋਚਦੀ ਹੈ ਪਬਲਿਕ (ਤਸਵੀਰਾਂ)

Thursday, Sep 30, 2021 - 11:17 AM (IST)

''ਪੰਜਾਬ ਕਾਂਗਰਸ'' ਦੀ ਮੌਜੂਦਾ ਹਾਲਤ ''ਤੇ ਵਾਇਰਲ ਹੋ ਰਹੇ ''ਮੀਮਜ਼'', ਇੰਝ ਵੀ ਸੋਚਦੀ ਹੈ ਪਬਲਿਕ (ਤਸਵੀਰਾਂ)

ਚੰਡੀਗੜ੍ਹ : ਪੰਜਾਬ ਕਾਂਗਰਸ 'ਚ ਇਸ ਸਮੇਂ ਸਿਆਸੀ ਘਮਾਸਾਨ ਮਚਿਆ ਹੋਇਆ ਹੈ। ਪੰਜਾਬ 'ਚ ਕਾਂਗਰਸ ਦੀ ਹਾਲਤ ਕੁੱਝ ਸਮਾਂ ਪਹਿਲਾਂ ਬਿਹਤਰ ਸੀ ਪਰ ਅੱਜ ਪਾਰਟੀ ਦੀ ਬੇੜੀ ਡੁੱਬਣ ਦੀ ਕਗਾਰ 'ਤੇ ਹੈ। ਪੰਜਾਬ ਕਾਂਗਰਸ ਦੀ ਹਾਲਤ ਨੂੰ ਲੈ ਕੇ ਲੋਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਜੰਮ ਕੇ ਭੜਾਸ ਕੱਢੀ ਜਾ ਰਹੀ ਹੈ। ਕਾਂਗਰਸ ਦੀ ਮੌਜੂਦਾ ਹਾਲਤ ਸਬੰਧੀ ਸੋਸ਼ਲ ਮੀਡੀਆ 'ਤੇ ਖੂਬ ਮੀਮਜ਼ ਵੀ ਬਣ ਰਹੇ ਹਨ।

ਇਹ ਵੀ ਪੜ੍ਹੋ : ਡੁੱਬਣ ਦੀ ਕਗਾਰ ’ਤੇ 'ਪੰਜਾਬ ਕਾਂਗਰਸ' ਦੀ ਬੇੜੀ, ਨਹੀਂ ਮਿਲ ਰਿਹਾ ਕੋਈ ਖੇਵਣਹਾਰ

PunjabKesari

ਕਿਤੇ ਇਹ ਦਿਖਾਇਆ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਲਾਹ ਕੇ ਨਵਜੋਤ ਸਿੱਧੂ ਬੇਹੱਦ ਖੁਸ਼ ਹਨ ਤਾਂ ਕਿਤੇ ਕੈਪਟਨ ਅਮਰਿੰਦਰ ਸਿੰਘ ਨੂੰ ਭਾਜਪਾ ਕੋਲੋਂ ਮਦਦ ਮੰਗਦੇ ਹੋਏ ਦਿਖਾਇਆ ਗਿਆ ਹੈ। ਜਿੱਥੇ ਨਵਜੋਤ ਸਿੰਘ ਸਿੱਧੂ ਵਲੋਂ ਅਸਤੀਫ਼ਾ ਦੇਣ ਤੋਂ ਬਾਅਦ ਕਾਂਗਰਸ 'ਚ ਕਲੇਸ਼ ਹੋਰ ਵੱਧ ਗਿਆ ਹੈ, ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ 'ਚ ਸ਼ਾਮਲ ਹੋਣ ਦੀ ਚਰਚਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਮੁੱਖ ਮੰਤਰੀ ਦਾ ਵੱਡਾ ਐਲਾਨ, ਇਨ੍ਹਾਂ ਲੋਕਾਂ ਦਾ ਬਿਜਲੀ ਦਾ ਬਕਾਇਆ ਬਿੱਲ ਹੋਵੇਗਾ ਮੁਆਫ਼

PunjabKesari

ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਗਈ ਸੀ। ਨਵਜੋਤ ਸਿੱਧੂ ਦੇ ਤੇਵਰ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਲਾਹੁਣ ਮਗਰੋਂ ਵੀ ਘਟੇ ਨਹੀਂ।

ਇਹ ਵੀ ਪੜ੍ਹੋ : ਪੰਜਾਬ 'ਚ ਝੋਨੇ ਦੀ ਸਰਕਾਰੀ ਖ਼ਰੀਦ ਭਲਕੇ ਤੋਂ, ਸਰਕਾਰ ਲਈ ਪ੍ਰੀਖਿਆ ਦੀ ਘੜੀ

PunjabKesari

ਸੋਸ਼ਲ ਮੀਡੀਆ 'ਤੇ ਤਾਂ ਇੱਥੋਂ ਤੱਕ ਚੱਲ ਗਿਆ ਕਿ ਇਹ ਨਵਜੋਤ ਸਿੱਧੂ ਦੀ ਸੋਚੀ-ਸਮਝੀ ਹੋਈ ਸਾਜ਼ਿਸ਼ ਸੀ। ਇਨ੍ਹਾਂ ਹਾਲਾਤ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਵੀਡੀਓਜ਼ ਅਤੇ ਫਨੀ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News