ਪੰਜਾਬ ਕਾਂਗਰਸ ਨੇ ਨੇਤਾਵਾਂ ਨੂੰ ਦਿੱਤੀ ਨਵੀਂ ਜ਼ਿੰਮੇਵਾਰੀ, ਹਫ਼ਤੇ ਦਾ ਸ਼ਡਿਊਲ ਜਾਰੀ

Tuesday, May 17, 2022 - 11:31 PM (IST)

ਪੰਜਾਬ ਕਾਂਗਰਸ ਨੇ ਨੇਤਾਵਾਂ ਨੂੰ ਦਿੱਤੀ ਨਵੀਂ ਜ਼ਿੰਮੇਵਾਰੀ, ਹਫ਼ਤੇ ਦਾ ਸ਼ਡਿਊਲ ਜਾਰੀ

ਚੰਡੀਗੜ੍ਹ (ਅਸ਼ਵਨੀ) : ਪੰਜਾਬ ਪ੍ਰਦੇਸ਼ ਕਾਂਗਰਸ ਨੇ ਸੰਗਠਨ ਦੇ ਕੰਮਕਾਜ ਅਤੇ ਕਰਮਚਾਰੀਆਂ ਨਾਲ ਮੁਲਾਕਾਤ ਨੂੰ ਲੈ ਕੇ ਨੇਤਾਵਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਹਨ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਿਰਦੇਸ਼ਾਂ 'ਤੇ ਇਸ ਸਬੰਧੀ ਕਮੇਟੀ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਨੇ ਮੰਗਲਵਾਰ ਨੂੰ ਹੁਕਮ ਜਾਰੀ ਕੀਤੇ ਹਨ, ਜਿਸ ਤਹਿਤ ਚੰਡੀਗੜ੍ਹ ਦੇ ਸੈਕਟਰ-15 'ਚ ਸਥਿਤ ਪੰਜਾਬ ਕਾਂਗਰਸ ਭਵਨ ਵਿੱਚ ਸੋਮਵਾਰ ਤੋਂ ਬੁੱਧਵਾਰ ਤੱਕ ਵੱਖ-ਵੱਖ ਨੇਤਾ ਹਾਜ਼ਰ ਰਹਿਣਗੇ। ਇਨ੍ਹਾਂ ਵਿੱਚ ਸੋਮਵਾਰ ਨੂੰ ਪਰਗਟ ਸਿੰਘ, ਮੰਗਲਵਾਰ ਨੂੰ ਅਰੁਣਾ ਚੌਧਰੀ, ਬੁੱਧਵਾਰ ਨੂੰ ਸੁੰਦਰ ਸ਼ਾਮ ਅਰੋੜਾ, ਵੀਰਵਾਰ ਨੂੰ ਕੁਸ਼ਲਦੀਪ ਸਿੰਘ ਢਿੱਲੋਂ ਤੇ ਸ਼ੁੱਕਰਵਾਰ ਨੂੰ ਇੰਦਰਬੀਰ ਸਿੰਘ ਬੁਲਾਰੀਆ ਦਫ਼ਤਰ 'ਚ ਮੌਜੂਦ ਰਹਿਣਗੇ। ਉਥੇ ਹੀ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਦਫ਼ਤਰ 'ਚ ਰਹਿਣਗੇ।

PunjabKesari


author

Mukesh

Content Editor

Related News