ਪੰਜਾਬ ਕਾਂਗਰਸ ਦੇ ਕਲੇਸ਼ ''ਤੇ ਹਾਈਕਮਾਨ ਦੀ ਤਿੱਖੀ ਨਜ਼ਰ, ਹੁਣ ਰਾਹੁਲ ਦੇ ਕਰੀਬੀ ਕ੍ਰਿਸ਼ਨਾ ਦੀ ਵੀ ਐਂਟਰੀ

Wednesday, Oct 06, 2021 - 03:03 PM (IST)

ਲੁਧਿਆਣਾ (ਹਿਤੇਸ਼) : ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਪੰਜਾਬ ਕਾਂਗਰਸ 'ਚ ਚੱਲ ਰਹੇ ਕਲੇਸ਼ ਨੂੰ ਹੱਲ ਕਰਨ ਦੀ ਕਮਾਨ ਹਾਈਕਮਾਨ ਨੇ ਸਿੱਧਾ ਆਪਣੇ ਹੱਥਾਂ 'ਚ ਲੈ ਲਈ ਹੈ। ਇਸ ਦੇ ਤਹਿਤ ਰਾਹੁਲ ਗਾਂਧੀ ਦੇ ਕਰੀਬੀ ਹਰੀਸ਼ ਚੌਧਰੀ ਤੋਂ ਬਾਅਦ ਕ੍ਰਿਸ਼ਨਾ ਨੇ ਵੀ ਚੰਡੀਗੜ੍ਹ 'ਚ ਡੇਰਾ ਲਾ ਲਿਆ ਹੈ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਪੰਜਾਬ ਦੇ ਨਵੇਂ ਮੁੱਖ ਮੰਤਰੀ ਦੇ ਤੌਰ 'ਤੇ ਚਰਨਜੀਤ ਸਿੰਘ ਚੰਨੀ ਦੀ ਨਿਯੁਕਤੀ ਤੋਂ ਇਲਾਵਾ ਨਵੇਂ ਮੰਤਰੀਆਂ ਦੇ ਨਾਮ ਅਤੇ ਵਿਭਾਗ ਫਾਈਨਲ ਕਰਨ 'ਚ ਹਰੀਸ਼ ਚੌਧਰੀ ਨੇ ਅਹਿਮ ਭੂਮਿਕਾ ਨਿਭਾਈ ਹੈ।

ਇਹ ਵੀ ਪੜ੍ਹੋ : 'ਰਾਮਾਇਣ' 'ਚ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਅਰਵਿੰਦ ਤ੍ਰਿਵੇਦੀ ਦਾ ਦਿਹਾਂਤ, ਅੱਜ ਹੋਵੇਗਾ ਅੰਤਿਮ ਸੰਸਕਾਰ

ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਵੱਲੋਂ ਡੀ. ਜੀ. ਪੀ. ਅਤੇ ਐਡਵੋਕੇਟ ਜਨਰਲ ਦੀ ਨਿਯੁਕਤੀ ਦੇ ਵਿਰੋਧ 'ਚ ਅਸਤੀਫ਼ਾ ਦੇਣ ਦੇ ਮਾਮਲੇ 'ਚ ਚੰਨੀ ਨਾਲ ਮੀਟਿੰਗ ਕਰਵਾਉਣ ਦੀ ਜ਼ਿੰਮੇਵਾਰੀ ਵੀ ਚੌਧਰੀ ਨੂੰ ਦਿੱਤੀ ਗਈ ਸੀ। ਹੁਣ ਕੈਪਟਨ ਵੱਲੋਂ ਵੱਖਰੀ ਪਾਰਟੀ ਬਣਾਉਣ ਦੀ ਚਰਚਾ ਦੌਰਾਨ ਅਸੰਤੁਸ਼ਟ ਕਾਂਗਰਸੀ ਆਗੂਆਂ ਨੂੰ ਮਨਾਉਣ ਲਈ ਚੌਧਰੀ ਕਈ ਦਿਨਾਂ ਤੋਂ ਚੰਡੀਗੜ੍ਹ 'ਚ ਮੌਜੂਦ ਹਨ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਲੈ ਕੇ ਹਰੀਸ਼ ਰਾਵਤ ਦੇ ਤੇਵਰ ਨਰਮ, ਅਸਤੀਫ਼ਾ ਮਨਜ਼ੂਰ ਹੋਣ ਦੀਆਂ ਅਫ਼ਵਾਹਾਂ 'ਤੇ ਬਰੇਕ

ਇਸ ਦੇ ਸਬੂਤ ਦੇ ਤੌਰ 'ਤੇ ਉਨ੍ਹਾਂ ਦੀ ਮਨਪ੍ਰੀਤ ਬਾਦਲ ਨਾਲ ਮੁਲਾਕਾਤ ਤੋਂ ਇਲਾਵਾ ਚੰਨੀ ਨਾਲ ਬਲਬੀਰ ਸਿੱਧੂ ਦੇ ਘਰ ਜਾਣ ਦੀ ਤਸਵੀਰ ਸਾਹਮਣੇ ਆ ਚੁੱਕੀ ਹੈ। ਇਸ ਦੌਰਾਨ ਮੰਤਰੀ ਅਹੁਦੇ ਤੋਂ ਹਟਾਏ ਗਏ ਗੁਰਪ੍ਰੀਤ ਕਾਂਗੜ ਵੱਲੋਂ ਫੇਸਬੁੱਕ 'ਤੇ ਇਕ ਤਸਵੀਰ ਸਾਂਝੀ ਕੀਤੀ ਗਈ ਹੈ। ਇਸ 'ਚ ਮਨਪ੍ਰੀਤ ਦੇ ਘਰ ਚੱਲ ਰਹੀ ਮੀਟਿੰਗ ਦੌਰਾਨ ਹਰੀਸ਼ ਚੌਧਰੀ, ਭਾਰਤ ਭੂਸ਼ਣ ਆਸ਼ੂ, ਵਿਜੇ ਇੰਦਰ ਸਿੰਗਲਾ, ਸੰਦੀਪ ਸੰਧੂ ਦੇ ਨਾਲ ਰਾਹੁਲ ਦੇ ਕਰੀਬ ਕ੍ਰਿਸ਼ਨਾ ਵੀ ਬੈਠੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਅੰਦਰ ਬਿਜਲੀ ਦੇ ਰੇਟਾਂ 'ਚ ਕੈਟਾਗਿਰੀ ਦੇ ਹਿਸਾਬ ਨਾਲ ਹੋਵੇਗੀ ਕਟੌਤੀ, ਜਲਦ ਹੋ ਸਕਦੈ ਐਲਾਨ

ਇਸ ਤੋਂ ਸਾਫ਼ ਹੋ ਗਿਆ ਹੈ ਕਿ ਪੰਜਾਬ ਕਾਂਗਰਸ 'ਚ ਚੱਲ ਰਹੇ ਘਟਨਾਕ੍ਰਮ 'ਤੇ ਰਾਹੁਲ ਦੀ ਪੈਨੀ ਨਜ਼ਰ ਹੈ ਅਤੇ ਉਨ੍ਹਾਂ ਨੇ ਨਾਰਾਜ਼ ਵਿਧਾਇਕਾਂ ਨੂੰ ਕਿਸੇ ਵੀ ਕੀਮਤ 'ਤੇ ਕੈਪਟਨ ਨਾਲ ਜਾਣ ਤੋਂ ਰੋਕਣ ਲਈ ਆਪਣੇ ਕਮਾਂਡਰਾਂ ਨੂੰ ਮੈਦਾਨ 'ਚ ਉਤਾਰ ਦਿੱਤਾ ਹੈ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News