ਲੋਕ ਭਾਰੀ ਉਮੀਦਾਂ ਲਾਈ ਬੈਠੇ ਹਨ, ਪੰਜਾਬ ਕਾਂਗਰਸ ਦੇ ਪਹਿਲੇ ਬਜਟ ਤੋਂ

Monday, Jun 19, 2017 - 08:05 AM (IST)

ਸ੍ਰੀ ਮੁਕਤਸਰ ਸਾਹਿਬ   (ਪਵਨ) - ਕਰੀਬ ਤਿੰਨ ਮਹੀਨੇ ਪਹਿਲਾਂ ਪੰਜਾਬ ਵਿਚ ਸੱਤਾ 'ਚ ਆਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ 20 ਜੂਨ ਨੂੰ ਆਪਣਾ ਪਹਿਲਾ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵੱਲੋਂ ਰਾਜ ਦੇ ਲੋਕਾਂ ਨਾਲ ਕਈ ਲੋਕ ਲੁਭਾਵਨੇ ਵਾਅਦੇ ਕੀਤੇ ਗਏ ਸਨ, ਜਿਸ ਕਾਰਨ ਆਮ ਲੋਕਾਂ ਨੇ ਵੀ ਕਾਂਗਰਸ 'ਚ ਆਪਣੀ ਭਰੋਸੇਯੋਗਤਾ ਵਿਖਾਉਂਦੇ ਹੋਏ ਕਾਂਗਰਸ ਨੂੰ 10 ਸਾਲਾਂ ਬਾਅਦ ਮੁੜ ਪੰਜਾਬ 'ਚ ਨਿਰੋਲ ਕਾਂਗਰਸ ਸਰਕਾਰ ਬਣਾਉਣ ਦਾ ਮੌਕਾ ਦਿੱਤਾ। ਬਜਟ ਇਜਲਾਸ ਤੋਂ ਪਹਿਲਾਂ ਸੂਬੇ ਦੇ ਹਰੇਕ ਤਬਕੇ ਨੂੰ ਸਰਕਾਰ ਤੋਂ ਕਾਫੀ ਉਮੀਦਾਂ ਹਨ। ਕੀ ਸਰਕਾਰ ਆਪਣੇ ਵਾਅਦਿਆਂ 'ਤੇ ਖਰੀ ਉੱਤਰਦੀ ਹੈ।  ਇਸ ਬਜਟ ਸਬੰਧੀ 'ਜਗ ਬਾਣੀ' ਵੱਲੋਂ ਵੱਖ-ਵੱਖ ਕਿੱਤਿਆਂ ਨਾਲ ਸਬੰਧਤ ਵਿਅਕਤੀਆਂ ਦੇ ਵਿਚਾਰ ਜਾਣੇ ਗਏ ਹਨ। ਆਉ ਜਾਣੀਏ ਕੀ ਕਹਿੰਦੇ ਹਨ ਲੋਕ-
ਚੌਲ ਉਦਯੋਗ 'ਤੇ ਲਾਇਆ 3 ਫੀਸਦੀ ਪੀ. ਆਈ. ਡੀ. ਫੰਡ ਹਟਾਇਆ ਜਾਵੇ
ਉਦਯੋਗਪਤੀ ਭਾਰਤ ਭੂਸ਼ਣ ਬਿੰਟਾ ਨੇ ਕਿਹਾ ਕਿ ਪੰਜਾਬ ਦੇਸ਼ ਦਾ ਇਕੱਲਾ ਅਜਿਹਾ ਸੂਬਾ ਹੈ ਜਿਥੇ ਚੌਲ ਮਿੱਲਰਾਂ ਨੂੰ ਪਬਲਿਕ ਇਨਫਰਾਸਟੱਰਕਚਰ (ਪੀ. ਆਈ. ਡੀ. ਐੱਫ.) ਜੋ ਕਿ ਕਰੀਬ 3 ਫੀਸਦੀ ਹੈ, ਅਦਾ ਕਰਨਾ ਪੈ ਰਿਹਾ ਹੈ। ਇਸ ਫੰਡ ਨਾਲ ਜੀ. ਐੱਸ. ਟੀ. ਦੇ ਸਿਸਟਮ 'ਤੇ ਅਸਰ ਪਵੇਗਾ, ਜਿਸ ਦਾ ਸਿੱਧੇ ਤੌਰ 'ਤੇ ਨੁਕਸਾਨ ਕਿਸਾਨਾਂ ਨੂੰ ਹੋਵੇਗਾ ਕਿਉਂਕਿ ਇਸ ਨਾਲ ਕਿਸਾਨਾਂ ਨੂੰ ਫਸਲ ਦਾ ਪੂਰਾ ਮੁੱਲ ਨਹੀਂ ਮਿਲ ਸਕੇਗਾ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਆਪਣੇ ਚੋਣ ਮਨੋਰਥ ਪੱਤਰ 'ਚ ਉਦਯੋਗ ਜਗਤ ਨੂੰ ਰਿਆਇਤ ਦੇਣ ਦੇ ਮਕਸਦ ਨਾਲ ਵਾਅਦਾ ਕੀਤਾ ਸੀ ਕਿ ਇੰਡਸਟਰੀ ਨੂੰ ਬਿਜਲੀ ਜੋ ਕਿ ਮੌਜੂਦਾ ਸਮੇਂ 'ਚ 7 ਰੁਪਏ ਪ੍ਰਤੀ ਯੂਨਿਟ ਮਿਲ ਰਹੀ ਹੈ, ਨੂੰ ਘਟਾ ਕੇ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਦਿੱਤੀ ਜਾਵੇਗੀ, ਜਿਸ ਨਾਲ ਉਦਯੋਗਾਂ ਨੂੰ ਵੱਡੀ ਰਾਹਤ ਮਿਲੇਗੀ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬਜਟ ਸੈਸ਼ਨ 'ਚ ਇੰਡਸਟਰੀ ਨੂੰ ਸਸਤੀ ਬਿਜਲੀ ਦੇਣ ਦਾ ਵਾਅਦਾ ਪੂਰਾ ਕਰੇ।
-ਉਦਯੋਗਪਤੀ ਭਾਰਤ ਭੂਸ਼ਣ ਬਿੰਟਾ


Related News