ਕੜਾਕੇ ਦੀ ਠੰਡ ਤੇ ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ, ਜਨਵਰੀ ਦਾ ਮਹੀਨਾ ਪਿਛਲੇ ਸਾਲ ਦੇ ਮੁਕਾਬਲੇ ਰਹੇਗਾ ਠੰਡਾ

Monday, Jan 02, 2023 - 02:19 PM (IST)

ਕੜਾਕੇ ਦੀ ਠੰਡ ਤੇ ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ, ਜਨਵਰੀ ਦਾ ਮਹੀਨਾ ਪਿਛਲੇ ਸਾਲ ਦੇ ਮੁਕਾਬਲੇ ਰਹੇਗਾ ਠੰਡਾ

ਜਲੰਧਰ (ਸੁਰਿੰਦਰ)-ਨਵੇਂ ਸਾਲ ਦੀ ਸ਼ੁਰੂਆਤ ਵੀ ਸੰਘਣੀ ਧੁੰਦ ਅਤੇ ਸੀਤ ਲਹਿਰ ਨਾਲ ਹੋਈ ਅਤੇ ਐਤਵਾਰ ਸ਼ਾਮ 7 ਵਜੇ ਤੋਂ ਹੀ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ, ਜਿਸ ਕਾਰਨ ਵਿਜ਼ੀਬਿਲਟੀ ਜ਼ੀਰੋ ਹੋ ਗਈ, ਜਿਸ ਕਾਰਨ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਮੁਤਾਬਕ ਜਨਵਰੀ ਦਾ ਮਹੀਨਾ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕਾਫ਼ੀ ਠੰਡਾ ਰਹੇਗਾ। ਤਾਪਮਾਨ ’ਚ ਮਾਮੂਲੀ ਗਿਰਾਵਟ ਹਰ ਰੋਜ਼ ਦਰਜ ਕੀਤੀ ਜਾ ਸਕਦੀ ਹੈ।

ਪਿਛਲੇ ਸਾਲ ਜਨਵਰੀ ’ਚ ਸ਼ਾਮ ਨੂੰ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 18 ਡਿਗਰੀ ਦੇ ਆਸ-ਪਾਸ ਸੀ। ਇਸ ਸਾਲ ਸੰਘਣੀ ਧੁੰਦ ਅਤੇ ਸੀਤ ਲਹਿਰ ਕਾਰਨ ਤਾਪਮਾਨ ’ਚ 2 ਤੋਂ 3 ਡਿਗਰੀ ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਬਾਜ਼ਾਰਾਂ ’ਚ ਭਾਰੀ ਰੌਣਕ ਦਿਸੀ। ਨਵੇਂ ਸਾਲ ਦੇ ਪਹਿਲੇ ਦਿਨ ਜਿੱਥੇ ਸ਼ਹਿਰ ਵਾਸੀਆਂ ਨੇ ਛੁੱਟੀ ਦਾ ਆਨੰਦ ਮਾਣਿਆ। ਉੱਥੇ ਹੀ ਸੰਡੇ ਬਾਜ਼ਾਰ ’ਚ ਗਰਮ ਕੱਪੜਿਆਂ ਦੀ ਲੋਕਾਂ ਨੇ ਕਾਫ਼ੀ ਖ਼ਰੀਦਦਾਰੀ ਕੀਤੀ।

PunjabKesari

ਇਹ ਵੀ ਪੜ੍ਹੋ :  ਨਵੇਂ ਸਾਲ ਦਾ ਜਸ਼ਨ ਮਨਾ ਕੇ ਚਾਈਂ-ਚਾਈਂ ਕਾਲਜ ਜਾ ਰਹੇ ਸਨ ਵਿਦਿਆਰਥੀ, ਵਾਪਰੀ ਅਣਹੋਣੀ ਨੇ 4 ਘਰਾਂ 'ਚ ਪੁਆਏ ਵੈਣ

ਮੌਸਮ ਵਿਭਾਗ ਅਨੁਸਾਰ ਫਿਲਹਾਲ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਦਿਨ ਵੇਲੇ ਅੰਸ਼ਿਕ ਤੌਰ ’ਤੇ ਬੱਦਲਵਾਈ ਰਹਿਣ ਦੀ ਵੀ ਸੰਭਾਵਨਾ ਹੈ। ਸਵੇਰੇ ਅਤੇ ਸ਼ਾਮ ਨੂੰ ਸੀਤ ਲਹਿਰ ਰਹੇਗੀ, ਜਿਸ ਕਾਰਨ ਠੰਡ ਵਧੇਗੀ। ਭਵਿੱਖ ’ਚ ਵੀ ਧੁੰਦ ਇੰਨੀ ਸੰਘਣੀ ਹੋਵੇਗੀ ਕਿ 2 ਮੀਟਰ ਦੀ ਦੂਰੀ ’ਤੇ ਵੀ ਕੁਝ ਨਜ਼ਰ ਨਹੀਂ ਆਵੇਗਾ। ਜ਼ੀਰੋ ਵਿਜ਼ੀਬਿਲਟੀ ’ਚ ਡਰਾਈਵਰਾਂ ਨੂੰ ਆਰਾਮ ਨਾਲ ਚੱਲਣਾ ਪਵੇਗਾ ਅਤੇ ਲੋੜ ਪੈਣ ’ਤੇ ਹੀ ਘਰੋਂ ਬਾਹਰ ਆਉਣਾ ਚਾਹੀਦਾ ਹੈ।

PunjabKesari

ਨਹੀਂ ਸੁਧਰ ਰਿਹਾ ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ
ਪਿਛਲੇ 1 ਮਹੀਨੇ ਤੋਂ ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ ਸੁਧਰਨ ਦਾ ਨਾਂ ਨਹੀਂ ਲੈ ਰਿਹਾ ਹੈ। ਐਤਵਾਰ ਨੂੰ ਦਿਨ ਵੇਲੇ 196 ਏ. ਐੱਮ. ਕਿਊ ਨੋਟ ਕੀਤਾ। ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸੰਘਣੀ ਧੁੰਦ ਦੀ ਚਾਦਰ ਅਤੇ ਧੂੜ ਦੇ ਕਣ ਪੂਰੀ ਤਰ੍ਹਾਂ ਸੈਟਲ ਨਹੀਂ ਹੋ ਜਾਂਦੇ, ਉਦੋਂ ਤੱਕ ਹਵਾ ਗੁਣਵੱਤਾ ਸੂਚਕਾਂਕ ’ਚ ਸੁਧਾਰ ਨਹੀਂ ਹੋਵੇਗਾ, ਜੋ ਸਰੀਰਕ ਤੌਰ ’ਤੇ ਕਿਸੇ ਲਈ ਵੀ ਠੀਕ ਨਹੀਂ ਹੈ।

ਇਹ ਵੀ ਪੜ੍ਹੋ :  ਨਵੇਂ ਸਾਲ ਮੌਕੇ ਦੋ ਘਰਾਂ 'ਚ ਵਿਛੇ ਸੱਥਰ, ਜਲੰਧਰ ਵਿਖੇ ਵਾਪਰੇ ਰੂਹ ਕੰਬਾਊ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News