ਅਹਿਮ ਖ਼ਬਰ : ਚੰਡੀਗੜ੍ਹ 'ਚ CM ਹਾਊਸ ਦਾ 10 ਹਜ਼ਾਰ ਰੁਪਏ ਦਾ ਕੱਟਿਆ ਗਿਆ ਚਲਾਨ, ਜਾਣੋ ਪੂਰਾ ਮਾਮਲਾ

Saturday, Jul 23, 2022 - 03:19 PM (IST)

ਚੰਡੀਗੜ੍ਹ (ਭਗਵਤ) : ਚੰਡੀਗੜ੍ਹ ਨਗਰ ਨਿਗਮ ਨੇ ਵੱਡੀ ਕਾਰਵਾਈ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਕੁੱਲ 10 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਗਿਆ ਹੈ। ਦਰਅਸਲ ਇਹ ਕੋਠੀ ਸੀ. ਐੱਮ. ਹਾਊਸ ਅੰਦਰ ਹੀ ਆਉਂਦੀ ਹੈ। ਇਹ ਚਲਾਨ ਸੈਕਟਰ-2 'ਚ ਕੋਠੀ ਨੰਬਰ-7 ਦਾ ਕੱਟਿਆ ਗਿਆ ਹੈ। ਕੋਠੀ ਦੇ ਪਿੱਛੇ ਕੂੜਾ ਪਿਆ ਹੋਇਆ ਸੀ। ਇਸ ਨੂੰ ਦੇਖ ਕੇ ਨਿਗਮ ਨੇ ਇਹ ਕਾਰਵਾਈ ਕੀਤੀ ਹੈ।

ਇਹ ਵੀ ਪੜ੍ਹੋ : ਚੜ੍ਹਦੀ ਸਵੇਰ ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਮੋਗਾ ਦੀ ਕੁੜੀ ਨੇ ਅੱਧੀ ਰਾਤ ਘਰ ਬਾਹਰ ਕੀਤੀ ਖ਼ੁਦਕੁਸ਼ੀ

ਇਹ ਚਲਾਨ ਸੀ. ਆਰ. ਪੀ. ਐੱਫ. ਬਟਾਲੀਅਨ 113, ਡੀ. ਐੱਸ. ਪੀ. ਹਰਜਿੰਦਰ ਸਿੰਘ ਦੇ ਨਾਂ 'ਤੇ ਕੱਟਿਆ ਗਿਆ ਹੈ। ਜਾਣਕਾਰੀ ਮੁਤਾਬਕ ਇਸ ਕੋਠੀ 'ਚ ਪੰਜਾਬ ਦੇ ਮੰਤਰੀਆਂ ਦੇ ਸੁਰੱਖਿਆ ਮੁਲਾਜ਼ਮ ਰਹਿੰਦੇ ਹਨ। ਇੱਥੇ ਮੰਤਰੀਆਂ ਦੀਆਂ ਗੱਡੀਆਂ ਵੀ ਖੜ੍ਹੀਆਂ ਹੁੰਦੀਆਂ ਹਨ। ਕੋਠੀ ਦੇ ਪਿਛਲੇ ਪਾਸੇ ਕੂੜਾ ਪਿਆ ਹੋਣ ਦੀ ਸੂਚਨਾ ਤੋਂ ਬਾਅਦ ਨਗਰ ਨਿਗਮ ਦੀ ਟੀਮ ਇੱਥੇ ਪੁੱਜੀ ਸੀ ਅਤੇ ਮੌਕੇ ਦਾ ਮੁਆਇਨਾ ਕਰਨ ਮਗਰੋਂ ਇਹ ਚਲਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਕਿਸਾਨਾਂ ਲਈ ਮਾਨ ਸਰਕਾਰ ਦਾ ਵੱਡਾ ਐਲਾਨ, ਟਿਊਬਵੈੱਲਾਂ ਦਾ ਲੋਡ ਵਧਾਉਣ ਲਈ ਦਿੱਤੀ ਇਹ ਰਾਹਤ

ਅਸਲ 'ਚ ਨਗਰ ਨਿਗਮ ਦੇ ਅਧਿਕਾਰੀਆਂ ਅਨੁਸਾਰ ਮੁੱਖ ਮੰਤਰੀ ਹਾਊਸ ਅਧੀਨ 4 ਕੋਠੀਆਂ ਆਉਂਦੀਆਂ ਹਨ। ਇਹ ਕੋਠੀਆਂ ਇਕੱਠੀਆਂ ਹਨ। ਇਨ੍ਹਾਂ 'ਚ ਕੋਠੀ ਨੰਬਰ-7, 8, 44 ਅਤੇ 45 ਸ਼ਾਮਲ ਹਨ। ਕੋਠੀ ਨੰਬਰ-7 ਅਤੇ 8 ਦਾ ਇਲਾਕਾ ਰਿਹਾਇਸ਼ੀ ਖੇਤਰ ਦੇ ਪਿਛਲੇ ਪਾਸੇ ਪੈਂਦਾ ਹੈ। ਇਨ੍ਹਾਂ 'ਚੋਂ ਕੋਠੀ ਨੰਬਰ-7 ਦਾ ਚਲਾਨ ਕੱਟਿਆ ਗਿਆ ਹੈ।

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News