ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਡੂੰਘਾ ਸਦਮਾ, ਪਿਤਾ ਦਾ ਦਿਹਾਂਤ, ਅੱਜ ਹੋਵੇਗਾ ਅੰਤਿਮ ਸੰਸਕਾਰ
Tuesday, Sep 19, 2023 - 10:03 AM (IST)

ਚੰਡੀਗੜ੍ਹ : ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਡੂੰਘਾ ਸਦਮਾ ਲੱਗਾ ਹੈ। ਉਨ੍ਹਾਂ ਦੇ ਪਿਤਾ ਪ੍ਰੋ. ਵੀ. ਸੀ. ਵਰਮਾ ਦਾ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 2 ਵਜੇ ਸੈਕਟਰ-25 ਚੰਡੀਗੜ੍ਹ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਅਨੁਰਾਗ ਵਰਮਾ ਦੇ ਪਿਤਾ ਕੈਮਿਸਟਰੀ ਦੇ ਪ੍ਰੋਫੈਸਰ ਸਨ ਅਤੇ ਉਨ੍ਹਾਂ ਦੀ ਮਾਤਾ ਅੰਗਰੇਜ਼ੀ ਦੀ ਅਧਿਆਪਕਾ ਸੀ। ਦੱਸਣਯੋਗ ਹੈ ਕਿ ਅਨੁਰਾਗ ਵਰਮਾ ਪੰਜਾਬ ਦੇ 42ਵੇਂ ਮੁੱਖ ਸਕੱਤਰ ਹਨ ਅਤੇ ਵੀ. ਕੇ. ਜੰਜੂਆ ਦੇ ਰਿਟਾਇਰ ਹੋਣ ਤੋਂ ਬਾਅਦ ਅਨੁਰਾਗ ਵਰਮਾ ਦੀ ਨਿਯੁਕਤੀ ਮੁੱਖ ਸਕੱਤਰ ਵਜੋਂ ਹੋਈ ਸੀ।
ਇਹ ਵੀ ਪੜ੍ਹੋ : ਖ਼ਾਲਿਸਤਾਨੀ ਅੱਤਵਾਦੀ ਨਿੱਜਰ ਦੇ ਕਤਲ ਪਿੱਛੇ ਹੋ ਸਕਦੈ ਭਾਰਤ ਦਾ ਹੱਥ, ਕੈਨੇਡਾ ਦੀ ਸੰਸਦ 'ਚ ਬੋਲੇ PM ਟਰੂਡੋ
CM ਮਾਨ ਨੇ ਟਵੀਟ ਕਰਕੇ ਜਤਾਇਆ ਦੁੱਖ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਨੁਰਾਗ ਵਰਮਾ ਦੇ ਪਿਤਾਂ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ 'ਚ ਮੇਰੇ ਮੁੱਖ ਸਕੱਤਰ ਵੱਜੋਂ ਸੇਵਾ ਨਿਭਾਅ ਰਹੇ ਅਨੁਰਾਗ ਵਰਮਾ ਦੇ ਪਿਤਾ ਜੀ ਪ੍ਰੋ. ਬੀ. ਸੀ. ਵਰਮਾ ਜੀ ਦੇ ਅਕਾਲ ਚਲਾਣੇ ਬਾਰੇ ਸੁਣ ਕੇ ਬੇਹੱਦ ਦੁੱਖ ਹੋਇਆ ਹੈ। ਦੁਖਦ ਘੜੀ 'ਚ ਪਰਿਵਾਰ ਦੇ ਨਾਲ ਹਾਂ। ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਵਿੱਛੜੀ ਰੂਹ ਨੂੰ ਚਰਨਾਂ 'ਚ ਥਾਂ ਦੇਣ।
ਇਹ ਵੀ ਪੜ੍ਹੋ : ਖ਼ਾਲਿਸਤਾਨੀ ਅੱਤਵਾਦੀ ਨਿੱਜਰ ਦੇ ਕਤਲ ਮਾਮਲੇ 'ਚ ਭਾਰਤ ਨੇ ਖਾਰਜ ਕੀਤਾ ਕੈਨੇਡਾ ਦਾ ਦੋਸ਼, ਆਖੀ ਇਹ ਗੱਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8