ਸੋਨੀਆ ਗਾਂਧੀ ਵਲੋਂ ਹਰੀ ਝੰਡੀ ਦੇਣ ਦੇ ਬਾਵਜੂਦ ਪੰਜਾਬ ਕੈਬਨਿਟ ’ਚ ਆਖਿਰ ਕਦੋਂ ਹੋਵੇਗਾ ਫੇਰਬਦਲ!
Sunday, Aug 22, 2021 - 09:44 AM (IST)
ਜਲੰਧਰ (ਧਵਨ) - ਪੰਜਾਬ ਕੈਬਨਿਟ ’ਚ ਆਖਿਰ ਫੇਰਬਦਲ ਕਦੋਂ ਹੋਵੇਗਾ, ਇਸ ਨੂੰ ਲੈ ਕੇ ਹਾਲੇ ਤੱਕ ਸਥਿਤੀ ਸਪੱਸ਼ਟ ਨਹੀਂ ਹੋ ਸਕੀ ਹੈ। ਪਿਛਲੇ ਇਕ ਮਹੀਨੇ ਤੋਂ ਹੀ ਕੈਬਨਿਟ ’ਚ ਫੇਰਬਦਲ ਦੀਆਂ ਕਿਆਸਅਰਾਈਆਂ ਲਗਦੀਆਂ ਰਹੀਆਂ ਹਨ ਪਰ ਸਭ ਗੱਲਾਂ ਹੁਣ ਤੱਕ ਝੂਠੀਆਂ ਸਾਬਤ ਹੋਈਆਂ ਹਨ। ਕਾਂਗਰਸੀ ਹਲਕਿਆਂ ’ਚ ਮੰਨਿਆ ਜਾ ਰਿਹਾ ਹੈ ਕਿ ਕੈਬਨਿਟ ’ਚ ਫੇਰਬਦਲ ਨੂੰ ਲੈ ਕੇ ਭਾਵੇਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਰੀ ਝੰਡੀ ਦੇ ਦਿੱਤੀ ਸੀ ਪਰ ਇਸ ਮਾਮਲੇ ’ਚ ਕੈਪਟਨ ਅਮਰਿੰਦਰ ਸਿੰਘ ਬਹੁਤ ਫੂਕ-ਫੂਕ ਕੇ ਕਦਮ ਰੱਖ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - ਟੂਣਾ ਨਾ ਮੰਨਣ ’ਤੇ ਪਿੰਡ ਦੇ ਬਾਇਕਾਟ ਦਾ ਸ਼ਿਕਾਰ ਹੋਏ ਗੁਰਸਿੱਖ ਪਰਿਵਾਰ ਅੱਗੇ ਝੁਕਿਆ ਸਰਪੰਚ, ਮੰਗੀ ਮੁਆਫ਼ੀ (ਵੀਡੀਓ)
ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਦਾ ਮੰਨਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਹਾਲੇ ਤੱਕ ਕੈਬਨਿਟ ਫੇਰਬਦਲ ਨੂੰ ਲੈ ਕੇ ਆਪਣੇ ਦਿਲ ਦੀ ਗੱਲ ਕਿਸੇ ਨੂੰ ਨਹੀਂ ਦੱਸੀ ਹੈ। ਕੈਪਟਨ ਅਮਰਿੰਦਰ ਸਿੰਘ ਕਦੋਂ ਕੈਬਨਿਟ ’ਚ ਫੇਰਬਦਲ ਕਰਨਗੇ, ਇਸ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਫਿਲਹਾਲ ਪ੍ਰਸ਼ਾਸਨਿਕ ਅਤੇ ਪੁਲਸ ਸਿਸਟਮ ’ਚ ਫੇਰਬਦਲ ਨੂੰ ਅੰਤਿਮ ਰੂਪ ਦੇਣ ’ਚ ਲੱਗੇ ਹੋਏ ਹਨ, ਕਿਉਂਕਿ ਵਿਧਾਨ ਸਭਾ ਦੀਆਂ ਚੋਣਾਂ ਦੇ ਸਮੇਂ ਚੋਣ ਕਮਿਸ਼ਨ ਵਲੋਂ ਪ੍ਰਸ਼ਾਸਨ ਅਤੇ ਪੁਲਸ ਸਿਸਟਮ ’ਚ ਫੇਰਬਦਲ ਕਰ ਦਿੱਤਾ ਜਾਂਦਾ ਹੈ। ਇਸ ਲਈ ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ ਅਧਿਕਾਰੀਆਂ ਨੂੰ ਤਬਦੀਲ ਕੀਤਾ ਜਾ ਰਿਹਾ ਹੈ ਜੋ ਜਾਂ ਤਾਂ ਇਕ ਹੀ ਸਥਾਨ ’ਤੇ ਤਿੰਨ ਸਾਲਾਂ ਤੋਂ ਤਾਇਨਾਤ ਹਨ ਜਾਂ ਫਿਰ ਜੋ ਅਧਿਕਾਰੀ ਆਪਣੇ ਗ੍ਰਹਿ ਜ਼ਿਲ੍ਹਿਆਂ ’ਚ ਲੱਗੇ ਹੋਏ ਹਨ।
ਪੜ੍ਹੋ ਇਹ ਵੀ ਖ਼ਬਰ - ਵਿਆਹੁਤਾ ਜਨਾਨੀ ਦੀ ਭੇਤਭਰੇ ਹਾਲਾਤ ’ਚ ਮੌਤ, ਪਿਓ ਨੇ ਰੋਂਦਿਆਂ ਕਿਹਾ-ਧੀ ਦਾ ਹੋਇਆ ਕਤਲ (ਵੀਡੀਓ)
ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਪ੍ਰਸ਼ਾਸਨ ਅਤੇ ਪੁਲਸ ਸਿਸਟਮ ’ਚ ਫੇਰਬਦਲ ਦਾ ਕੰਮ ਪੂਰਾ ਹੋਣ ਤੋਂ ਬਾਅਦ ਕੈਬਨਿਟ ’ਚ ਫੇਰਬਦਲ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਕੋਈ ਅੰਤਿਮ ਫ਼ੈਸਲਾ ਲੈਣਗੇ। ਕੈਬਨਿਟ ’ਚ ਫੇਰਬਦਲ ਦਾ ਮਾਮਲਾ ਅਤਿਅੰਤ ਸੰਵੇਦਨਸ਼ੀਲ ਹੈ। ਇਸ ਨੂੰ ਧਿਆਨ ’ਚ ਰੱਖਦੇ ਹੋਏ ਮੁੱਖ ਮੰਤਰੀ ਵਲੋਂ ਅਤਿਅੰਤ ਚੌਕਸੀ ਵਰਤੀ ਜਾ ਰਹੀ ਹੈ। ਕੈਬਨਿਟ ਨੂੰ ਚੁਸਤ-ਦਰੁਸਤ ਬਣਾਉਣ ਲਈ ਕੈਬਨਿਟ ’ਚ ਫੇਰਬਦਲ ਨੂੰ ਕਾਂਗਰਸੀ ਲਾਜ਼ਮੀ ਮੰਨ ਕੇ ਚੱਲ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਹਰੀਸ਼ ਰਾਵਤ ਦੇ ਚੰਡੀਗੜ੍ਹ ਦੌਰੇ ਦੌਰਾਨ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਹੋਣ ਵਾਲੀ ਬੈਠਕ ’ਚ ਇਸ ਵਿਸ਼ੇ ’ਤੇ ਕੀ ਅੰਤਿਮ ਫ਼ੈਸਲਾ ਲਿਆ ਜਾਂਦਾ ਹੈ।
ਪੜ੍ਹੋ ਇਹ ਵੀ ਖ਼ਬਰ - ਜਜ਼ਬੇ ਨੂੰ ਸਲਾਮ! ਮਾਂ-ਪਿਓ ਦੀ ਮੌਤ ਮਗਰੋਂ 13 ਸਾਲਾ ਦੀਪਕ ਰੇਹੜੀ ਲਗਾ ਕੇ ਪੂਰੇ ਕਰ ਰਿਹਾ ਆਪਣੇ ਸੁਫ਼ਨੇ (ਵੀਡੀਓ)
ਪੰਜਾਬ ਕੈਬਨਿਟ ’ਚ ਇਕ ਅਹੁਦਾ ਖਾਲੀ ਵੀ ਪਿਆ ਹੋਇਆ ਹੈ। ਮੁੱਖ ਮੰਤਰੀ ਆਪਣੀ ਕੈਬਨਿਟ ’ਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਵੀ ਸ਼ਾਮਲ ਕਰਨ ਦੇ ਚਾਹਵਾਨ ਹਨ। ਉਸ ਸਥਿਤੀ ’ਚ ਵਿਧਾਨ ਸਭਾ ਸਪੀਕਰ ਦੇ ਅਹੁਦੇ ’ਤੇ ਇਕ ਹੋਰ ਵਿਧਾਇਕ ਨੂੰ ਬਿਠਾਉਣਾ ਹੋਵੇਗਾ। ਅਗਲੇ ਹਫ਼ਤੇ ਤੱਕ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਹੋਣ ਦੇ ਆਸਾਰ ਹਨ।
ਪੜ੍ਹੋ ਇਹ ਵੀ ਖ਼ਬਰ - ਪ੍ਰੇਮੀ ਦਾ ਖ਼ੌਫਨਾਕ ਕਾਰਾ, 5 ਬੱਚਿਆਂ ਦੀ ਮਾਂ ਨੂੰ ਗੋਲੀ ਮਾਰ ਕਤਲ ਕਰਨ ਮਗਰੋਂ ਕੀਤੀ ਖ਼ੁਦਕੁਸ਼ੀ
ਨੋਟ - ਪੰਜਾਬ ਕੈਬਨਿਟ ’ਚ ਹੋਣ ਵਾਲੇ ਫੇਰਬਦਲ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ