ਪੰਜਾਬ ਕੈਬਨਿਟ ਮੰਤਰੀਆਂ ਨੂੰ ਵੱਡਾ ਝਟਕਾ, ਜਿੱਤ ਵੱਲ ਵੱਧ ਰਹੇ ਨੇ ਸਿਰਫ ਇਹ 4 ਉਮੀਦਵਾਰ

Thursday, Mar 10, 2022 - 01:54 PM (IST)

ਜਲੰਧਰ (ਬਿਊਰੋ)– ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਨਤੀਜੇ ਲਗਾਤਾਰ ਸਾਹਮਣੇ ਆ ਰਹੇ ਹਨ। ਇਨ੍ਹਾਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ’ਚ ਕਾਂਗਰਸ ਪਾਰਟੀ ਦੇ ਕੈਬਨਿਟ ਮੰਤਰੀਆਂ ਨੂੰ ਵੱਡਾ ਝਟਕਾ ਲੱਗਾ ਹੈ।

ਦੱਸ ਦੇਈਏ ਕਿ ਕੈਬਨਿਟ ਦੇ 15 ਮੰਤਰੀਆਂ ’ਚੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੇਤੂ ਐਲਾਨ ਦਿੱਤੇ ਗਏ ਹਨ, ਜਦਕਿ 3 ਹੋਰ ਜਿੱਤ ਵੱਲ ਵੱਧ ਰਹੇ ਹਨ, ਉਥੇ 11 ਉਮੀਦਵਾਰ ਹਾਰ ਵੱਲ ਜਾ ਰਹੇ ਹਨ। ਹੇਠਾਂ ਜਾਣੋ ਕਿਹੜੇ ਉਮੀਦਵਾਰ ਜਿੱਤ ਰਹੇ ਹਨ ਤੇ ਕਿਹੜੇ ਹਾਰ ਰਹੇ ਹਨ–

1. ਅੰਮ੍ਰਿਤਸਰ ਸੈਂਟਰਲ ਤੋਂ ਓਮ ਪ੍ਰਕਾਸ਼ ਸੋਨੀ ਹਾਰ ਰਹੇ
2. ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਸਿੰਘ ਰੰਧਾਵਾ ਜਿੱਤ ਰਹੇ
3. ਪਟਿਆਲਾ ਰੂਰਲ ਤੋਂ ਬ੍ਰਹਮ ਮਹਿੰਦਰਾ ਹਾਰ ਰਹੇ
4. ਬਠਿੰਡਾ ਅਰਬਨ ਤੋਂ ਮਨਪ੍ਰੀਤ ਸਿੰਘ ਬਾਦਲ ਹਾਰ ਰਹੇ
5. ਫਤਿਹਗੜ ਚੂੜੀਆਂ ਤੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੇਤੂ ਕਰਾਰ
6. ਰਾਜਾ ਸਾਂਸੀ ਤੋਂ ਸੁਖਬਿੰਦਰ ਸਿੰਘ ਸਰਕਾਰੀਆ ਜਿੱਤ ਰਹੇ
7. ਕਪੂਰਥਲਾ ਤੋਂ ਰਾਣਾ ਗੁਰਜੀਤ ਸਿੰਘ ਜਿੱਤ ਰਹੇ
8. ਦੀਨਾਨਗਰ ਤੋਂ ਅਰੁਣਾ ਚੌਧਰੀ ਹਾਰ ਰਹੇ
9. ਮਾਲੇਰਕੋਟਲਾ ਤੋਂ ਰਜ਼ੀਆ ਸੁਲਤਾਨਾ ਹਾਰ ਰਹੇ
10. ਲੁਧਿਆਣਾ ਵੈਸਟ ਤੋਂ ਭਾਰਤ ਭੂਸ਼ਣ ਆਸ਼ੂ ਹਾਰ ਰਹੇ
11. ਸੰਗਰੂਰ ਤੋਂ ਵਿਜੇ ਇੰਦਰ ਸਿੰਗਲਾ ਹਾਰ ਰਹੇ
12. ਅਮਲੋਹ ਤੋਂ ਕਾਕਾ ਰਣਦੀਪ ਸਿੰਘ ਨਾਭਾ ਹਾਰ ਰਹੇ
13. ਖੰਨਾ ਤੋਂ ਗੁਰਕੀਰਤ ਸਿੰਘ ਹਾਰ ਰਹੇ
14. ਜਲੰਧਰ ਕੈਂਟ ਤੋਂ ਪ੍ਰਗਟ ਸਿੰਘ ਹਾਰ ਰਹੇ
15. ਗਿੱਦੜਬਾਹਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਹਾਰ ਰਹੇ

ਨੋਟ– ਇਨ੍ਹਾਂ ਬਾਰੇ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News