''ਪੰਜਾਬ ਵਜ਼ਾਰਤ'' ਦੀ ਮੀਟਿੰਗ ਟਲੀ, ਬਰਗਾੜੀ ਮਾਮਲੇ ''ਚ ਵੀ ਨਹੀਂ ਹੋਈ ਸੁਣਵਾਈ

Wednesday, Jul 29, 2020 - 02:01 PM (IST)

''ਪੰਜਾਬ ਵਜ਼ਾਰਤ'' ਦੀ ਮੀਟਿੰਗ ਟਲੀ, ਬਰਗਾੜੀ ਮਾਮਲੇ ''ਚ ਵੀ ਨਹੀਂ ਹੋਈ ਸੁਣਵਾਈ

ਚੰਡੀਗੜ੍ਹ : ਪੰਜਾਬ ਵਜ਼ਾਰਤ ਦੀ ਬੁੱਧਵਾਰ (29 ਜੁਲਾਈ) ਨੂੰ ਹੋਣ ਵਾਲੀ ਅਹਿਮ ਬੈਠਕ ਨੂੰ ਟਾਲ ਦਿੱਤਾ ਗਿਆ ਹੈ। ਹੁਣ ਇਹ ਬੈਠਕ 31 ਤਾਰੀਖ਼ ਮਤਲਬ ਕਿ ਆਉਣ ਵਾਲੇ ਸ਼ੁੱਕਰਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ। ਇਸ ਗੱਲ ਦੀ ਜਾਣਕਾਰੀ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠਕੁਰਾਲ ਵੱਲੋਂ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਮੋਹਾਲੀ ਦੀ ਸੀ. ਬੀ.ਆਈ. ਅਦਾਲਤ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਮਾਮਲੇ ਅਤੇ ਬਰਗਾੜੀ ਮਾਮਲੇ ਦੀ ਸੁਣਵਾਈ ਵੀ ਟਾਲ ਦਿੱਤੀ ਗਈ ਹੈ। ਇਹ ਸੁਣਵਾਈ ਹੁਣ 19 ਅਗਸਤ ਨੂੰ ਹੋਵੇਗੀ।


author

Babita

Content Editor

Related News