ਅਹਿਮ ਖ਼ਬਰ : ਪੰਜਾਬ ਕੈਬਨਿਟ ਦੀ ਦੂਜੀ ਬੈਠਕ 26 ਅਗਸਤ ਨੂੰ, ਮਾਨਸੂਨ ਇਜਲਾਸ ਬਾਰੇ ਹੋ ਸਕਦੈ ਫ਼ੈਸਲਾ

Wednesday, Aug 18, 2021 - 08:54 AM (IST)

ਚੰਡੀਗੜ੍ਹ (ਬਿਊਰੋ) : ਪੰਜਾਬ ਮੰਤਰੀ ਮੰਡਲ ਦੀ ਅਗਲੀ ਬੈਠਕ 26 ਅਗਸਤ ਨੂੰ ਹੋਵੇਗੀ। ਕੁੱਝ ਦਿਨਾਂ ਦੇ ਅੰਤਰਾਲ ਵਿਚ ਹੋਣ ਵਾਲੀ ਇਹ ਬੈਠਕ ਮੰਤਰੀ ਮੰਡਲ ਦੀ ਦੂਜੀ ਬੈਠਕ ਹੋਵੇਗੀ। ਇਹ ਬੈਠਕ ਵੀ ਵਰਚੁਅਲ ਤਰੀਕੇ ਨਾਲ ਹੋਵੇਗੀ। ਮੁੱਖ ਮੰਤਰੀ ਦੀ ਪ੍ਰਧਾਨਗੀ ਵਿਚ ਹੋਣ ਵਾਲੀ ਇਸ ਬੈਠਕ ਵਿਚ ਦਲਿਤ ਭਾਈਚਾਰੇ ਦੀ ਭਲਾਈ ਨਾਲ ਜੁੜੇ ਕਾਨੂੰਨ ਤੇ ਕੁੱਝ ਯੋਜਨਾਵਾਂ ’ਤੇ ਮੋਹਰ ਲੱਗ ਸਕਦੀ ਹੈ।

ਇਹ ਵੀ ਪੜ੍ਹੋ : ਲੁਧਿਆਣਾ ਤੋਂ ਵੱਡੀ ਖ਼ਬਰ : ਅਧਿਆਪਕਾ ਨੇ ਘਰ ਦੀ ਛੱਤ 'ਤੇ ਖ਼ੁਦ ਨੂੰ ਲਾਈ ਅੱਗ, ਖ਼ੁਦਕੁਸ਼ੀ ਨੋਟ 'ਚ ਦੱਸਿਆ ਕਾਰਨ

ਕਿਹਾ ਇਹ ਵੀ ਜਾ ਰਿਹਾ ਹੈ ਕਿ ਮਾਨਸੂਨ ਇਜਲਾਸ ਦਾ ਫ਼ੈਸਲਾ ਵੀ ਬੈਠਕ ਵਿਚ ਲਿਆ ਜਾ ਸਕਦਾ ਹੈ। 16 ਅਗਸਤ ਨੂੰ ਹੋਈ ਬੈਠਕ ਵਿਚ ਕੁੱਝ ਮਸਲਿਆਂ ’ਤੇ ਵਿਚਾਰ ਚਰਚਾ ਕੀਤੀ ਗਈ ਪਰ ਉਨ੍ਹਾਂ ਨੂੰ ਅਗਲੀ ਬੈਠਕ ਤੱਕ ਟਾਲ ਦਿੱਤਾ ਗਿਆ। ਇਸ ਲਈ ਹੁਣ ਇਹ ਬੈਠਕ ਬੁਲਾਈ ਜਾ ਰਹੀ ਹੈ ਤਾਂ ਕਿ ਉਨ੍ਹਾ ’ਤੇ ਮੋਹਰ ਲਗਾਈ ਜਾ ਸਕੇ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ 16 ਅਗਸਤ ਦੀ ਮੰਤਰੀ ਮੰਡਲ ਦੀ ਬੈਠਕ ਦੌਰਾਨ ਮਾਨਸੂਨ ਇਜਲਾਸ ਦਾ ਫ਼ੈਸਲਾ ਲਿਆ ਜਾ ਸਕਦਾ ਹੈ ਪਰ ਮੰਤਰੀ ਮੰਡਲ ਨੇ ਇਸ ਬਾਰੇ ਕੋਈ ਫ਼ੈਸਲਾ ਨਹੀਂ ਲਿਆ। 

ਇਹ ਵੀ ਪੜ੍ਹੋ : ਖੰਨਾ 'ਚ ਸਬਜ਼ੀ ਵਿਕਰੇਤਾ ਦਾ ਬੇਰਹਿਮੀ ਨਾਲ ਕਤਲ, ਰਾਹ 'ਚ ਪਈ ਮਿਲੀ ਲਾਸ਼ (ਤਸਵੀਰਾਂ)
16 ਅਗਸਤ ਦੀ ਬੈਠਕ ਦੌਰਾਨ ਲਏ ਗਏ ਸੀ ਅਹਿਮ ਫ਼ੈਸਲੇ
16 ਅਗਸਤ ਦੀ ਬੈਠਕ ਦੌਰਾਨ ਸਾਲ-2014 'ਚ ਮੌਸੂਲ (ਇਰਾਕ) 'ਚ ਮਾਰੇ ਗਏ 27 ਪੰਜਾਬੀਆਂ 'ਚੋਂ 8 ਦੇ ਪਰਿਵਾਰਿਕ ਮੈਂਬਰਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਗੁਜ਼ਾਰਾ ਭੱਤਾ ਦੇਣ ਨੂੰ ਪ੍ਰਵਾਨਗੀ ਦਿੱਤੀ ਗਈ ਸੀ।

ਇਹ ਵੀ ਪੜ੍ਹੋ : ਲੁਧਿਆਣਾ ਦੇ ਪਿੰਡ 'ਚ ਭਿੜੀਆਂ ਦੋ ਧਿਰਾਂ, ਜਨਾਨੀ ਨੂੰ ਬੁਰੀ ਤਰ੍ਹਾਂ ਕੁੱਟਦਿਆਂ ਦੀ ਵੀਡੀਓ ਵਾਇਰਲ

ਇਸ ਤੋਂ ਇਲਾਵਾ ਮੈਡੀਕਲ ਲਾਪਰਵਾਹੀ ਨਾਲ ਐੱਚ. ਆਈ. ਵੀ. ਪਾਜ਼ੇਟਿਵ ਖੂਨ ਚੜ੍ਹਾਉਣ ਦੇ ਪੀੜਤਾਂ ਨੂੰ ਮੁਆਵਜ਼ੇ ਦੀ ਮਨਜ਼ੂਰੀ, ਸੂਖਮ, ਛੋਟੇ ਤੇ ਦਰਮਿਆਨੇ ਉਦਯੋਗਾਂ ਲਈ ਐੱਨ. ਓ. ਸੀ. ਦੀ ਸੂਚੀ ਨੂੰ ਪ੍ਰਵਾਨਗੀ, ਅਲਕੋਹਲ ਉਤਪਾਦਾਂ ਦੇ ਨਿਰਮਾਣ ਵਾਲੇ ਯੂਨਿਟਾਂ ਲਈ ਨੀਤੀ 'ਚ ਸੋਧ ਨੂੰ ਮਨਜ਼ੂਰੀ, ਉਦਯੋਗਿਕ ਕਾਮਿਆਂ ਲਈ ਐਸ. ਆਈ. ਐਚ. ਐਸ. ਅਧੀਨ ਉਸਾਰੇ ਮਕਾਨਾਂ ਦੀ ਵਿਕਰੀ ਨੂੰ ਝੰਡੀ, ਡਾਕਟਰਾਂ ਦੀਆਂ ਤਰੱਕੀ ਕੋਟੇ ਦੀਆਂ 80 ਖ਼ਾਲੀ ਅਸਾਮੀਆਂ ਨੂੰ ਸਿੱਧੇ ਕੋਟੇ 'ਚ ਤਬਦੀਲ ਕਰਨਾ ਅਤੇ ਵਿਜੀਲੈਂਸ ਕਮਿਸ਼ਨ 'ਚ ਸਹਿਯੋਗੀ ਸਟਾਫ਼ ਦੀਆਂ ਅਸਾਮੀਆਂ ਦੀ ਸਿਰਜਣਾ ਨੂੰ ਪ੍ਰਵਾਨਗੀ ਦਿੱਤੀ ਗਈ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News