ਫਿਰ ਟਲਿਆ ਕੈਬਨਿਟ ਦਾ ਵਿਸਥਾਰ, 29 ਦੇ ਬਾਅਦ ਸ਼ਾਮਲ ਹੋਣਗੇ ਨਵੇਂ ਮੰਤਰੀ

Thursday, Apr 19, 2018 - 04:45 PM (IST)

ਫਿਰ ਟਲਿਆ ਕੈਬਨਿਟ ਦਾ ਵਿਸਥਾਰ, 29 ਦੇ ਬਾਅਦ ਸ਼ਾਮਲ ਹੋਣਗੇ ਨਵੇਂ ਮੰਤਰੀ

ਜਲੰਧਰ(ਨਰੇਸ਼)— ਪੰਜਾਬ ਕੈਬਨਿਟ ਦਾ ਵਿਸਥਾਰ ਇਕ ਵਾਰ ਫਿਰ ਟਲ ਗਿਆ ਹੈ। 'ਪੰਜਾਬ ਕੇਸਰੀ' ਨੂੰ ਕਾਂਗਰਸ ਦੇ ਦਿੱਲੀ ਸਥਿਤ ਉੱਚ ਪੱਧਰੀ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਕੈਬਨਿਟਾਂ 'ਚ ਵਿਸਥਾਰ 29 ਅਪ੍ਰੈਲ ਦੇ ਬਾਅਦ ਹੋਵੇਗਾ। ਹਾਲਾਂਕਿ ਕੈਬਨਿਟ ਵਿਸਥਾਰ ਦੀ ਤਿਆਰੀ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 19 ਅਪ੍ਰੈਲ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲ ਰਹੇ ਹਨ ਅਤੇ ਵਿਸਥਾਰ ਦੀ ਖਬਰਾਂ ਦੇ ਚਲਦਿਆਂ ਪੰਜਾਬ ਦੇ ਲਗਭਗ ਸਾਰੇ ਕੈਬਨਿਟ ਅਤੇ ਲਾਲ ਝੰਡੇ ਵਾਲੀ ਕਾਰ ਦੇ ਇੱਛੁਕ ਕਈ ਵਿਧਾਇਕ ਦਿੱਲੀ 'ਚ ਡੇਰਾ ਲਗਾ ਕੇ ਬੈਠੇ ਹਨ ਪਰ ਇਨ੍ਹਾਂ ਵਿਧਾਇਕਾਂ ਦਾ ਝੰਡੇ ਵਾਲੀ ਕਾਰ ਦਾ ਇੰਤਜ਼ਾਰ 10 ਦਿਨ ਹੋਰ ਵੱਧ ਗਿਆ ਹੈ। 
ਕਿਉਂ ਟਲਿਆ ਵਿਸਥਾਰ?
ਦਰਅਸਲ ਕਾਂਗਰਸ ਨੇ 29 ਅਪ੍ਰੈਲ ਨੂੰ ਦਿੱਲੀ 'ਚ ਰੈਲੀ ਰੱਖੀ ਹੋਈ ਹੈ ਅਤੇ ਪਾਰਟੀ ਇਸ ਰੈਲੀ ਦੀਆਂ ਤਿਆਰੀਆਂ 'ਚ ਜੁਟੀ ਹੈ। ਰੈਲੀ ਤੋਂ ਪਹਿਲਾਂ ਕੈਬਨਿਟ ਦਾ ਵਿਸਥਾਰ ਪਾਰਟੀ 'ਚ ਕਿਸੇ ਤਰ੍ਹਾਂ ਦੀ ਨਾਰਾਜ਼ਗੀ ਨੂੰ ਜਨਮ ਨਹੀਂ ਦੇਣਾ ਚਾਹੁੰਦੀ। ਲਿਹਾਜ਼ਾ ਵਿਸਥਾਰ 29 ਅਪ੍ਰੈਲ ਦੇ ਬਾਅਦ ਹੀ ਕੀਤਾ ਜਾਵੇਗਾ। ਹਾਲਾਂਕਿ ਅੱਜ ਹੋਣ ਵਾਲੀ ਮੀਟਿੰਗ 'ਚ ਰਾਹੁਲ ਗਾਂਧੀ ਦੇ ਨਾਲ ਕੈਬਨਿਟ 'ਚ ਸ਼ਾਮਲ ਕੀਤੇ ਜਾਣ ਵਾਲੇ ਸੰਭਾਵਤ ਚਿਹਰਿਆਂ 'ਤੇ ਅੰਤਿਮ ਮੋਹਰ ਲੱਗ ਸਕਦੀ ਹੈ ਪਰ ਇਸ ਦਾ ਐਲਾਨ 29 ਅਪ੍ਰੈਲ ਦੇ ਬਾਅਦ ਹੋਵੇਗਾ। ਕੈਬਨਿਟ ਵਿਸਥਾਰ 'ਚ ਦੇਰੀ ਦਾ ਦੂਜਾ ਵੱਡਾ ਕਾਰ ਕਾਂਗਰਸ ਵਰਕਿੰਗ ਕਮੇਟੀ (ਸੀ. ਡਬਲਿਊ. ਸੀ) ਦਾ ਗਠਨ ਹੋਣਾ ਅਜੇ ਬਾਕੀ ਹੈ ਅਤੇ ਇਹ ਮੰਨਿਆ ਜਾ ਰਿਹਾ ਹੈ ਕਿ ਪੰਜਾਬ 'ਚ ਵੀ ਵਿਧਾਇਕਾਂ ਨੂੰ ਇਸ ਕਮੇਟੀ 'ਚ ਜਗ੍ਹਾ ਮਿਲ ਸਕਦੀ ਹੈ। ਲਿਹਾਜਾ ਜਦੋਂ ਤੱਕ ਸੀ. ਡਬਲਿਊ. ਸੀ. ਦਾ ਪੂਰੀ ਤਰ੍ਹਾਂ ਗਠਨ ਨਹੀਂ ਹੋ ਜਾਂਦਾ ਉਦੋਂ ਤੱਕ ਕੈਬਨਿਟ ਦਾ ਵਿਸਥਾਰ ਦੀ ਸੰਭਾਵਨਾ ਨਹੀਂ ਹੈ। ਸੀ.ਡਬਲਿਊ. ਸੀ. ਦਾ ਗਠਨ ਵੀ 29 ਅਪ੍ਰੈਲ ਤੋਂ ਪਹਿਲਾਂ ਨਹੀਂ ਹੋ ਰਿਹਾ। 


Related News