ਪੰਜਾਬ ਕੈਬਨਿਟ ਦਾ ਅਧਿਆਪਕਾਂ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਤੋਹਫਾ

03/06/2019 6:54:14 PM

ਚੰਡੀਗੜ੍ਹ : ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ 5178 ਸ਼੍ਰੇਣੀ ਵਾਲੇ ਅਧਿਆਪਕਾ ਨੂੰ ਪੱਕਾ ਕਰ ਦਿੱਤਾ ਹੈ। ਇਹ ਫੈਸਲਾ ਬੁੱਧਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਹੋਈ ਕੈਬਨਿਟ ਮੀਟਿੰਗ ਵਿਚ ਲਿਆ ਗਿਆ ਹੈ। ਕੈਬਨਿਟ ਨੇ ਫੁੱਲ ਸਕੇਲ 'ਤੇ ਰੈਗੂਲਰ ਕਰਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ। ਅਧਿਆਪਕ 1 ਅਕਤੂਬਰ 2019 ਤੋਂ ਰੈਗੂਲਰ ਹੋਣਗੇ। ਇਸ ਦੇ ਨਾਲ ਹੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਲੋਂ ਵੱਧਦੇ ਪ੍ਰਦੂਸ਼ਣ ਨੂੰ ਕਾਰਨ ਸੂਬੇ ਵਿਚ ਬੰਦ ਕਰਵਾਏ ਗਏ ਇੱਟਾਂ ਦੇ ਭੱਠਿਆਂ ਨੂੰ ਪੰਜਾਬ ਕੈਬਨਿਟ ਨੇ ਮੁੜ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ। ਇਨ੍ਹਾਂ ਭੱਠਿਆਂ ਨੂੰ ਸ਼ੁਰੂ ਕਰਨ 'ਚ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ ਹਨ। 
ਦੱਸਣਯੋਗ ਹੈ ਕਿ ਪੰਜਾਬ ਸਟੇਟ ਕਾਊਂਸਲ ਫਾਰ ਸਾਇੰਸ ਐਂਡ ਟੈਕਨਾਲੌਜੀ ਵਲੋਂ ਉਪਲੱਬਧ ਕਰਵਾਏ ਅੰਕੜਿਆਂ ਅਨੁਸਾਰ ਸੂਬੇ ਵਿਚ 482 ਇੱਟਾਂ ਦੇ ਭੱਠੇ ਪਹਿਲਾਂ ਹੀ ਨਵੀਂ ਤਕਨੀਕ ਨਾਲ ਬਦਲ ਗਏ ਸਨ ਅਤੇ 559 ਡਰਾਫਟ ਪਾਲਿਸੀ ਨਾਲ ਬਦਲਾਅ ਲਈ ਕਤਾਰ 'ਚ ਸਨ। ਪੰਜਾਬ ਵਿਚ ਅੰਦਾਜਨ 2800 ਇੱਟਾਂ ਦੇ ਭੱਠੇ ਹਨ ਜੋ ਪ੍ਰਤੀ ਸਾਲ ਲਗਭਗ 15-20 ਬਿਲੀਅਨ ਇੱਟਾਂ ਦਾ ਉਤਪਾਦਨ ਕਰਦੇ ਹਨ। ਇਹ ਦੇਸ਼ ਦੇ ਕੁੱਲ ਉਤਪਾਦਨ ਦਾ ਲਗਭਗ 8 ਫੀਸਦੀ ਹੈ ਅਤੇ ਭੱਠਾ ਉਦਯੋਗ 'ਚ ਲਗਭਗ 0.5-0.6 ਲੱਖਾਂ ਮਜ਼ਦੂਰ ਕੰਮ ਕਰਦੇ ਹਨ। 
ਇਸ ਦੇ ਨਾਲ ਹੀ ਸਰਕਾਰੀ ਮੁਲਾਜ਼ਮਾਂ ਨੂੰ ਮਹਾਰਾਸ਼ਟਰ ਸਰਕਾਰ ਦੀ ਤਰਜ਼ 'ਤੇ ਇੰਪਰੂਵਮੈਂਟ ਟਰੱਸਟ ਅਤੇ ਸਥਾਨਕ ਸਰਕਾਰਾਂ ਵਿਭਾਗ ਦੀ ਗਰੁੱਪ ਹਾਊਸਿੰਗ ਸੋਸਾਇਟੀ ਦੀ ਜ਼ਮੀਨ ਰਿਜ਼ਰਵ ਕੀਮਤ 'ਤੇ ਦੇਣ ਦਾ ਫੈਸਲਾ ਕੀਤਾ ਗਿਆ ਹੈ। ਬੈਠਕ 'ਚ ਪੇਂਡੂ ਵਿਕਾਸ ਵਿਭਾਗ ਦੇ ਅਧੀਨ ਆਉਂਦੇ ਵੇਟਨਰੀ ਫਾਰਮਾਸਿਸਟ ਅਤੇ ਸਫਾਈ ਸੇਵਕਾਂ ਦਾ ਮਾਣ ਭੱਤਾ ਵਧਾਉਣ ਦਾ ਫੈਸਲਾ ਵੀ ਲਿਆ ਗਿਆ ਹੈ। ਵੇਟਨਰੀ ਫਾਰਮਾਸਿਸਟ ਦਾ ਮਾਣ ਭੱਤਾ ਵਧਾ ਕੇ 8 ਹਜ਼ਾਰ ਤੋਂ 9 ਹਜ਼ਾਰ ਅਤੇ ਸਫਾਈ ਸੇਵਕਾਂ ਦਾ 4 ਹਜ਼ਾਰ ਤੋਂ 4500 ਕੀਤਾ ਗਿਆ ਹੈ। ਇਹ ਭੱਤਾ ਮੁਲਾਜ਼ਮਾਂ ਨੂੰ ਜੁਲਾਈ ਤੋਂ ਮਿਲੇਗਾ।  


Gurminder Singh

Content Editor

Related News