ਪੰਜਾਬ: ਸਵਾਰੀਆਂ ਨਾਲ ਭਰੀ ਬੱਸ ਨਾਲ ਤੜਕਸਾਰ ਵਾਪਰਿਆ ਹਾਦਸਾ, ਪੈ ਗਈਆਂ ਭਾਜੜਾਂ

Friday, May 02, 2025 - 09:42 AM (IST)

ਪੰਜਾਬ: ਸਵਾਰੀਆਂ ਨਾਲ ਭਰੀ ਬੱਸ ਨਾਲ ਤੜਕਸਾਰ ਵਾਪਰਿਆ ਹਾਦਸਾ, ਪੈ ਗਈਆਂ ਭਾਜੜਾਂ

ਤਰਨਤਾਰਨ (ਰਮਨ ਚਾਵਲਾ): ਤੜਕਸਾਰ ਸਵਾਰੀਆਂ ਲੈ ਕੇ ਜਾ ਰਹੀ ਪੱਟੀ ਡੀਪੂ ਦੀ ਬੱਸ ਅਤੇ ਟਿੱਪਰ ਦਰਮਿਆਨ ਆਹਮੋ-ਸਾਹਮਣੀ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਬੱਸ ਵਿਚ ਸਵਾਰ ਕਰੀਬ ਅੱਧਾ ਦਰਜਨ ਸਵਾਰੀਆਂ ਡਰਾਈਵਰ ਸਮੇਤ ਜ਼ਖ਼ਮੀ ਹੋ ਗਈਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਭਰਤੀ ਕਰਵਾਇਆ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਖੁੱਲ੍ਹ ਗਏ ਕੇਦਾਰਨਾਥ ਧਾਮ ਦੇ ਕਿਵਾੜ! 108 ਕੁਇੰਟਲ ਫੁੱਲਾਂ ਨਾਲ ਸੱਜਿਆ ਭੋਲੇਨਾਥ ਦਾ ਦਰਬਾਰ (ਵੇਖੋ ਤਸਵੀਰਾਂ)

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੱਟੀ ਡੀਪੂ ਦੇ ਬੱਸ ਡਰਾਈਵਰ ਰਣਧੀਰ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਸਵਾਰੀਆਂ ਲੈ ਕੇ ਬੱਸ ਨੰਬਰ ਪੀ.ਬੀ. 46 ਐੱਮ 9304 ਨੂੰ ਜਦੋਂ ਨਜਦੀਕ ਪਿੰਡ ਸ਼ਹਾਬਪੁਰ ਵਿਖੇ ਪੁੱਜਾ ਤਾਂ ਸੜਕ ਵਿਚਕਾਰ ਡਿੱਗੇ ਰੁੱਖ ਤੋਂ ਬਚਾਉਣ ਲਈ ਜਦੋਂ ਬਰੇਕ ਲਗਾਈ ਗਈ ਤਾਂ ਬਰੇਕ ਨਹੀਂ ਲੱਗੀ। ਇਸ ਤੋਂ ਬਾਅਦ ਬੱਸ ਸਾਹਮਣੇ ਤੋਂ ਆ ਰਹੇ ਟਿੱਪਰ ਨਾਲ ਜਾ ਕਰਾਈ। ਉਨ੍ਹਾਂ ਦੱਸਿਆ ਕਿ ਇਸ ਟੱਕਰ ਦੌਰਾਨ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। 

ਬੱਸ ਵਿਚ ਸਵਾਰ ਵਿਅਕਤੀ ਮੋਹਨ ਸਿੰਘ ਨੇ ਦੱਸਿਆ ਕਿ ਪੱਟੀ ਤੋਂ ਤਰਨ ਤਰਨ ਆ ਰਹੀ ਬੱਸ ਦਾ ਤਰਨ ਤਰਨ ਤੋਂ ਪੱਟੀ ਵਾਲੀ ਸਾਈਡ ਜਾ ਰਹੇ ਟਰੱਕ ਨਾਲ ਜਾ ਟਕਰਾਈ। ਇਸ ਟੱਕਰ ਦਾ ਮੁੱਖ ਕਾਰਨ ਸੜਕ ਉੱਪਰ ਡਿੱਗੇ ਰੁੱਖ ਨੂੰ ਦੱਸਿਆ ਗਿਆ ਹੈ। ਇਸ ਦੌਰਾਨ ਅੱਧਾ ਦਰਜਨ ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ ਹਨ ਜਿਨ੍ਹਾਂ ਨੂੰ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਤਰਨਤਾਰਨ ਵਿਖੇ ਪਹੁੰਚਾਇਆ ਗਿਆ ਹੈ। ਇਸ ਦੌਰਾਨ ਪੁਲਸ ਵੱਲੋਂ ਮੌਕੇ 'ਤੇ ਪਹੁੰਚਦੇ ਹੋਏ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 

ਇਹ ਖ਼ਬਰ ਵੀ ਪੜ੍ਹੋ - ਖ਼ੁਸ਼ਖ਼ਬਰੀ! ਪੰਜਾਬ ਦੇ ਲੋਕਾਂ ਨੂੰ 5 ਜੂਨ ਤੋਂ ਮਿਲਣ ਜਾ ਰਹੀ ਵੱਡੀ ਸਹੂਲਤ

ਸਿਵਲ ਹਸਪਤਾਲ ਤਰਨ ਤਾਰਨ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਸੜਕ ਹਾਦਸੇ ਦੇ ਸ਼ਿਕਾਰ ਕਰੀਬ ਅੱਧਾ ਦਰਜਨ ਤੋਂ ਵੱਧ ਵਿਅਕਤੀਆਂ ਦਾ ਇਲਾਜ ਜਾਰੀ ਹੈ। ਜਿਨ੍ਹਾਂ ਵਿਚੋਂ ਕਈਆਂ ਨੂੰ ਡਿਸਚਾਰਜ ਵੀ ਕਰ ਦਿੱਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News