ਹੁਣ ਪੋਕਸੋ ਐਕਟ ਦੇ ਕੇਸਾਂ ਦੀ ਜਾਂਚ ਕਰੇਗੀ ''ਪੰਜਾਬ ਬਿਓਰੋ ਆਫ ਇਨਵੈਸਟੀਗੇਸ਼ਨ'' ਟੀਮ

Tuesday, Feb 04, 2020 - 12:11 PM (IST)

ਹੁਣ ਪੋਕਸੋ ਐਕਟ ਦੇ ਕੇਸਾਂ ਦੀ ਜਾਂਚ ਕਰੇਗੀ ''ਪੰਜਾਬ ਬਿਓਰੋ ਆਫ ਇਨਵੈਸਟੀਗੇਸ਼ਨ'' ਟੀਮ

ਲੁਧਿਆਣਾ (ਰਾਜ) : ਬੱਚਿਆਂ ਦੇ ਨਾਲ ਹੋਣ ਵਾਲੇ ਅਪਰਾਧਾਂ ਨੂੰ ਰੋਕਣ ਅਤੇ ਉਨ੍ਹਾਂ ਨੂੰ ਜਲਦ ਨਿਆਂ ਮਿਲੇ, ਇਸ ਲਈ ਹੁਣ ਸਰਕਾਰ ਵੀ ਸਖਤ ਨਜ਼ਰ ਆ ਰਹੀ ਹੈ। ਇਸ ਲਈ ਹੁਣ ਸਰਕਾਰ ਨੇ ਪੋਕਸੋ ਐਕਟ ਤਹਿਤ ਦਰਜ ਹੋਣ ਵਾਲੇ ਮੁਕੱਦਮਿਆਂ ਲਈ ਵੱਖਰਾ ਵਿੰਗ (ਪੰਜਾਬ ਬਿਓਰੋ ਆਫ ਇਨਵੈਸਟੀਗੇਸ਼ਨ) ਤਿਆਰ ਕਰ ਦਿੱਤਾ ਹੈ, ਜੋ ਕਿ ਪੋਕਸੋ ਐਕਟ ਦੇ ਤਹਿਤ ਦਰਜ ਹੋਏ ਕੇਸਾਂ ਦੀ ਜਾਂਚ ਕਰੇਗਾ ਅਤੇ ਉਨ੍ਹਾਂ ਨੂੰ ਟੂ-ਕੋਰਟ ਕਰ ਕੇ ਅਪਰਾਧੀਆਂ ਨੂੰ ਜਲਦ ਸਖਤ ਸਜ਼ਾ ਦਿਵਾਉਣ 'ਚ ਮਦਦ ਕਰੇਗਾ। ਇਹ ਵਿੰਗ ਇਕ ਐੱਸ. ਪੀ. ਰੈਂਕ ਦੇ ਅਧਿਕਾਰੀ ਦੀ ਅਗਵਾਈ 'ਚ ਹੋਵੇਗਾ, ਜੋ ਕਿ ਆਪਣੇ ਜ਼ਿਲੇ ਦੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਕਰੇਗਾ।
ਅਸਲ 'ਚ ਬੱਚਿਆਂ-ਬੱਚੀਆਂ ਨਾਲ ਛੇੜਛਾੜ ਜਾਂ ਜਬਰ-ਜ਼ਨਾਹ ਦੇ ਕੇਸਾਂ 'ਚ ਥਾਣਾ ਪੁਲਸ ਪੋਕਸੋ ਐਕਟ ਤਹਿਤ ਕੇਸ ਦਰਜ ਕਰਦੀ ਹੈ। ਫਿਰ ਥਾਣਾ ਪੁਲਸ ਹੀ ਇਸ ਦੀ ਇਨਵੈਸਟੀਗੇਸ਼ਨ ਕਰਦੀ ਸੀ ਪਰ ਥਾਣਾ ਪੁਲਸ ਦੇ ਕੋਲ ਕੰਮ ਜ਼ਿਆਦਾ ਹੋਣ ਕਾਰਨ ਕਿਤੇ ਨਾ ਕਿਤੇ ਜਾਂਚ 'ਚ ਦੇਰ ਹੋ ਜਾਂਦੀ ਸੀ ਅਤੇ ਅਪਰਾਧੀਆਂ ਨੂੰ ਸਖਤ ਸਜ਼ਾ ਨਹੀਂ ਮਿਲਦੀ ਸੀ ਪਰ ਹੁਣ ਸਰਕਾਰ ਨੇ ਪੋਕਸੋ ਐਕਟ ਦੇ ਕੇਸਾਂ ਦੀ ਜਾਂਚ ਲਈ ਵੱਖਰਾ ਬਿਓਰੋ ਆਫ ਇਨਵੈਸਟੀਗੇਸ਼ਨ ਵਿੰਗ ਬਣਾ ਦਿੱਤਾ ਹੈ, ਜੋ ਕਿ ਇਨ੍ਹਾਂ ਕੇਸਾਂ ਦੀ ਸੰਜੀਦਗੀ ਨਾਲ ਜਾਂਚ ਕਰੇਗਾ।


author

Babita

Content Editor

Related News