ਵਿੱਤ ਮੰਤਰੀ ਹਰਪਾਲ ਚੀਮਾ ਨੇ ਪੇਸ਼ ਕੀਤਾ ਬਜਟ, ਖੇਤੀਬਾੜੀ ਅਤੇ ਕਿਸਾਨਾਂ ਨੂੰ ਲੈ ਕੇ ਕੀਤੇ ਇਹ ਐਲਾਨ

Friday, Mar 10, 2023 - 12:35 PM (IST)

ਵਿੱਤ ਮੰਤਰੀ ਹਰਪਾਲ ਚੀਮਾ ਨੇ ਪੇਸ਼ ਕੀਤਾ ਬਜਟ, ਖੇਤੀਬਾੜੀ ਅਤੇ ਕਿਸਾਨਾਂ ਨੂੰ ਲੈ ਕੇ ਕੀਤੇ ਇਹ ਐਲਾਨ

ਬਿਜ਼ਨੈੱਸ ਡੈਸਕ- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਪੰਜਾਬ ਸਰਕਾਰ ਵਲੋਂ 10 ਮਾਰਚ ਨੂੰ ਅੱਜ ਵਿਧਾਨ ਸਭਾ 'ਚ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਵਿੱਤ ਮੰਤਰੀ ਹਰਪਾਲ ਚੀਮਾ ਸਾਲ 2023-24 ਲਈ ਬਜਟ ਅਨੁਮਾਨ ਸਦਨ 'ਚ ਪੇਸ਼ ਕਰ ਰਹੇ ਹਨ। ਬਜਟ ਪੇਸ਼ ਕਰਦੇ ਹੋਏ ਹਰਪਾਲ ਚੀਮਾ ਨੇ ਕਿਹਾ ਕਿ ਆਪ ਸਰਕਾਰ ਦਾ ਪਹਿਲਾਂ ਪੂਰਨ ਪੇਸ਼ ਕਰਨ ਜਾ ਰਿਹਾ ਹਾਂ।

ਇਹ ਵੀ ਪੜ੍ਹੋ- ਹੁਣ ਸਸਤੀ ਮਿਲੇਗੀ ਅਰਹਰ ਦੀ ਦਾਲ, ਨਹੀਂ ਲੱਗੇਗੀ ਕਸਟਮ ਡਿਊਟੀ
ਚੀਮਾ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਵਧਾਉਣ ਦੇ ਤਰੀਕੇ ਲੱਭਣ ਲਈ ਪੰਜਾਬ ਸਰਕਾਰ ਜਲਦੀ ਹੀ ਨਵੀਂ ਖੇਤੀ ਨੀਤੀ ਲਿਆਵੇਗੀ। ਆਉਣ ਵਾਲੇ ਸੀਜ਼ਨ 'ਚ ਕਿਸਾਨਾਂ ਨੂੰ ਡੀ.ਐੱਸ.ਆਰ. ਵਿਧੀ ਵਰਤਣ ਲਈ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਦਾ ਪ੍ਰਭਾਵੀ ਰਾਜਸਵ ਘਾਟਾ ਅਤੇ ਵਿੱਤੀ ਘਾਟਾ ਕ੍ਰਮਵਾਰ 3.32 ਫ਼ੀਸਦੀ ਅਤੇ 4.98 ਫ਼ੀਸਦੀ ਅਨੁਮਾਨਿਤ ਕੀਤਾ ਗਿਆ ਹੈ। ਸੂਬਾ ਸਰਕਾਰ ਵੱਲੋਂ ਚੁੱਕੇ ਕਦਮਾਂ ਕਾਰਨ ਪਰਾਲੀ ਸਾੜਨ ਦੀਆਂ ਘਟਨਾਵਾਂ 'ਚ 30 ਫ਼ੀਸਦੀ ਦੀ ਗਿਰਾਵਟ ਆਈ ਹੈ।


ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿੱਤੀ ਸਾਲ 2023-24 ਲਈ ਪੰਜਾਬ ਦਾ ਕੁੱਲ ਰਾਜ ਘਰੇਲੂ ਉਤਪਾਦ ਭਾਵ ਜੀ.ਐੱਸ.ਡੀ.ਪੀ. 6,98,635 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਰਿਵਾਰਾਂ ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਦੇਣ ਦਾ ਆਪਣਾ ਚੋਣ ਵਾਅਦਾ ਪੂਰਾ ਕੀਤਾ ਹੈ। ਮੈਂ ਆਪਣੇ ਪਿਛਲੇ ਬਜਟ 'ਚ ਸਰੋਤ ਵਧਾਉਣ ਦਾ ਵਾਅਦਾ ਕੀਤਾ ਸੀ। ਇਸ ਦੇ ਹਿੱਸੇ ਵਜੋਂ ਇਸ ਸਾਲ ਦੇ ਫੋਕਸ ਖੇਤਰਾਂ 'ਚ ਕਿਸਾਨਾਂ ਦੀ ਆਮਦਨ ਵਧਾਉਣ ਲਈ ਕਦਮ ਸ਼ਾਮਲ ਹੋਣਗੇ। ਸਾਨੂੰ ਪਿਛਲੀਆਂ ਸਰਕਾਰਾਂ ਤੋਂ ਸਾਨੂੰ ਵਿਰਾਸਤ 'ਚ ਬਹੁਤ ਵੱਡਾ ਕਰਜ਼ਾ ਮਿਲਿਆ ਹੈ।

-ਕਿਸਾਨਾਂ ਅਤੇ ਪਸ਼ੂ-ਪਾਲਕਾਂ ਨੂੰ ਦਰਵਾਜ਼ੇ 'ਤੇ ਜਾ ਕੇ ਪਸ਼ੂਆਂ ਦੇ ਇਲਾਜ ਲਈ ਮੋਬਾਇਲ ਵੈਟਰਨਰੀ ਯੂਨਿਟ ਦੀ ਸਥਾਪਨਾ ਕੀਤੀ ਜਾਵੇਗੀ। ਇਸ ਲਈ 13 ਕਰੋੜ ਰੁਪਏ ਦੀ ਵੰਡ ਦਾ ਪ੍ਰਸਤਾਵ

-ਖੇਤੀਬਾੜੀ ਅਤੇ ਸਹਾਇਕ ਖੇਤਰਾਂ ਲਈ 13 ਹਜ਼ਾਰ, 888 ਕਰੋੜ ਰੁਪਏ ਦੀ ਤਜਵੀਜ਼
-ਨਵੀਂ ਖੇਤੀ ਨੀਤੀ ਨੂੰ ਪੰਜਾਬ 'ਚ ਲਿਆਉਣ ਦਾ ਪ੍ਰਸਤਾਵ 

-ਗੰਨਾ ਉਤਪਾਦਕਾਂ ਲਈ ਗੰਨੇ ਦੀ ਕੀਮਤ 380 ਤੈਅ ਕੀਤੀ ਗਈ
-ਸ਼ੂਗਰਫੈੱਡ ਨੂੰ ਦੇਣਦਾਰੀਆਂ ਖ਼ਤਮ ਕਰਨ ਲਈ 400 ਕਰੋੜ ਦੀ ਮਦਦ ਦਿੱਤੀ ਗਈ

ਇਹ ਵੀ ਪੜ੍ਹੋ- ਘਰ ਤੋਂ ਦੂਰ ਰੱਖਣੀ ਹੈ ਨੈਗੇਟਿਵ ਐਨਰਜੀ ਤਾਂ ਇੰਟੀਰੀਅਰ ਕਰਦੇ ਹੋਏ ਰੱਖੋ ਇਨ੍ਹਾਂ Vastu Tips ਦਾ ਧਿਆਨ

-2022-23 ਵਿੱਚ ਕਿਸਾਨਾਂ ਨੂੰ 9 ਹਜ਼ਾਰ 64 ਕਰੋੜ ਦੀ ਮੁਫ਼ਤ ਬਿਜਲੀ ਮੁਹੱਈਆ ਕਰਵਾਈ
-2023-24 ਲਈ ਕਿਸਾਨਾਂ ਲਈ 9,331 ਕਰੋੜ ਰੁਪਏ ਰਾਖਵਾਂ ਰੱਖਣ ਦੀ ਤਜਵੀਜ਼

-ਕਿਸਾਨਾਂ ਨੂੰ ਮੌਸਮ ਦੀਆਂ ਤਬਦੀਲੀਆਂ ਤੋਂ ਬਚਾਉਣ ਲਈ ਫ਼ਸਲ ਬੀਮਾ ਯੋਜਨਾ ਮੁਹੱਈਆ ਕੀਤੀ ਜਾਵੇਗੀ
-ਅਗਲੇ ਵਿੱਤੀ ਸਾਲ ਲਈ 253 ਕਰੋੜ ਰੁਪਏ ਬਾਗਵਾਨੀ ਲਈ ਰੱਖਣ ਦੀ ਤਜਵੀਜ਼
-ਸੂਬੇ ਦੀਆਂ ਨਰਸਰੀਆਂ ਨੂੰ ਰੋਗ ਮੁਕਤ ਕਰਨ ਲਈ ਐਕਟ 'ਚ ਸੋਧ ਕੀਤੀ ਗਈ

ਇਹ ਵੀ ਪੜ੍ਹੋ- Goldman Sachs ਨੇ 6 ਸਾਲਾਂ 'ਚ ਪਹਿਲੀ ਵਾਰ ਐਪਲ ਦੇ ਸਟਾਕ 'ਤੇ ਦਿੱਤੀ ਪਾਜ਼ੇਟਿਵ ਸਲਾਹ

-2574 ਕਿਸਾਨ ਮਿੱਤਰਾਂ ਦੀ ਭਰਤੀ ਕੀਤੀ ਜਾਵੇਗੀ
-30,312 ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ 25 ਕਰੋੜ ਦੀ ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਗਈ
-ਅਗਲੇ ਸਾਲ ਝੋਨੇ ਦੀ ਸਿੱਧੀ ਬਿਜਾਈ ਅਤੇ ਮੂੰਗੀ ਦੀ ਖ਼ਰੀਦ ਲਈ 125 ਕਰੋੜ ਦੀ ਤਜਵੀਜ਼
-ਪਰਾਲੀ ਸਾੜਨ ਦੀਆਂ ਘਟਨਾਵਾਂ 'ਚ 30 ਫ਼ੀਸਦੀ ਦੀ ਕਮੀ

-ਖੇਤੀਬਾੜੀ ਅਤੇ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਕੇ ਕਿਸਾਨਾਂ ਤੇ ਮਜ਼ੂਦਰਾਂ ਦੀ ਆਮਦਨ ਵਧਾਈ ਜਾਵੇਗੀ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News