ਪੰਜਾਬ ਵਿਧਾਨ ਸਭਾ ''ਚ ''ਬਜਟ ਇਜਲਾਸ'' ਦੀ ਕਾਰਵਾਈ ਸ਼ੁਰੂ, ਵਿਰੋਧੀ ਧਿਰਾਂ ਵੱਲੋਂ ਜ਼ੋਰਦਾਰ ਹੰਗਾਮਾ
Monday, Mar 01, 2021 - 02:35 PM (IST)
ਚੰਡੀਗੜ੍ਹ (ਰਮਨਜੀਤ) : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਪਹਿਲੇ ਦਿਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਰਾਜਪਾਲ ਵੱਲੋਂ ਅੰਗਰੇਜ਼ੀ 'ਚ ਆਪਣਾ ਭਾਸ਼ਣ ਪੜ੍ਹਿਆ ਜਾ ਰਿਹਾ ਹੈ। ਇਸ ਦੌਰਾਨ ਅਕਾਲੀ ਦਲ ਵੱਲੋਂ ਜ਼ੋਰਦਾਰ ਹੰਗਾਮਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : PM ਮੋਦੀ ਨੇ ਏਮਜ਼ 'ਚ ਲਗਵਾਈ 'ਕੋਰੋਨਾ ਵੈਕਸੀਨ', ਦੇਸ਼ ਵਾਸੀਆਂ ਨੂੰ ਕੀਤੀ ਇਹ ਅਪੀਲ
ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਆਗੂ ਨਾਅਰੇਬਾਜ਼ੀ ਕਰਦੇ ਹੋਏ ਸਦਨ 'ਚ ਪਹੁੰਚੇ। ਆਮ ਆਦਮੀ ਪਾਰਟੀ ਦੇ ਆਗੂ ਸਾਈਕਲਾਂ 'ਤੇ ਵਿਧਾਨ ਸਭਾ ਪੁੱਜੇ। ਅਕਾਲੀ ਦਲ ਦੇ ਵਿਧਾਇਕਾਂ ਨੇ ਗਵਰਨਰ 'ਗੋ ਬੈਕ' ਦੇ ਨਾਅਰੇ ਲਗਾਏ।
ਇਹ ਵੀ ਪੜ੍ਹੋ : ਸਿਹਤ ਮਹਿਕਮੇ ਦੀ 'ਕੋਰੋਨਾ' ਰਿਪੋਰਟ ਨੇ ਮੰਤਰੀ 'ਰੰਧਾਵਾ' ਨੂੰ ਕੀਤਾ ਹੈਰਾਨ, ਇਹ ਹੈ ਪੂਰਾ ਮਾਮਲਾ
ਅਕਾਲੀ ਆਗੂਆਂ ਨੇ ਕਿਹਾ ਕਿ 115 ਵਿਧਾਇਕਾਂ ਨੇ ਪ੍ਰਸਤਾਵ ਪਾਸ ਕਰਕੇ ਖੇਤੀ ਕਾਨੂੰਨਾਂ ਖ਼ਿਲਾਫ਼ ਰਾਜਪਾਲ ਨੂੰ ਭੇਜਿਆ ਸੀ ਪਰ ਉਨ੍ਹਾਂ ਨੇ ਰਾਸ਼ਟਰਪਤੀ ਕੋਲ ਇਸ ਪ੍ਰਸਤਾਵ ਨੂੰ ਨਹੀਂ ਭੇਜਿਆ ਅਤੇ ਪੂਰੇ ਸਦਨ ਦਾ ਅਪਮਾਨ ਕੀਤਾ ਹੈ। ਇਸ ਦੌਰਾਨ ਲੋਕ ਇਨਸਾਫ ਪਾਰਟੀ ਦੇ ਦੋਹਾਂ ਵਿਧਾਇਕਾਂ ਬੈਂਸ ਭਰਾਵਾਂ ਨੇ ਵੀ ਕਾਂਗਰਸ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ