ਪੰਜਾਬ ਬਜਟ ਇਜਲਾਸ : ਅਕਾਲੀਆਂ ਤੋਂ ਬਾਅਦ ''ਆਪ'' ਨੇ ਵੀ ਕੀਤਾ ਵਾਕਆਊਟ

Tuesday, Mar 03, 2020 - 06:53 PM (IST)

ਪੰਜਾਬ ਬਜਟ ਇਜਲਾਸ : ਅਕਾਲੀਆਂ ਤੋਂ ਬਾਅਦ ''ਆਪ'' ਨੇ ਵੀ ਕੀਤਾ ਵਾਕਆਊਟ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ 8ਵੇਂ ਦਿਨ ਦੀ ਕਾਰਵਾਈ ਵੀ ਬਾਕੀ ਦਿਨਾਂ ਦੀ ਤਰ੍ਹਾਂ ਹੰਗਾਮਾ ਭਰਪੂਰ ਰਹੀ। ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਕਾਲੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਕਾਂਗਰਸ ਦੀਆਂ ਨੀਤੀਆਂ ਖਿਲਾਫ ਖੂਬ ਨਾਅਰੇਬਾਜ਼ੀ ਕੀਤੀ ਗਈ। ਸਦਨ 'ਚ 'ਆਪ' ਵਿਧਾਇਕਾਂ ਵਲੋਂ ਦਲਿਤ ਪਰਿਵਾਰਾਂ ਦੇ ਕਰਜ਼ਾ ਮੁਆਫ ਕੀਤੇ ਜਾਣ, 85ਵੀਂ ਸੋਧ ਲਾਗੂ ਕਰਨ, ਮਾਡਲ ਸਕੂਲਾਂ 'ਚ 25 ਫੀਸਦੀ ਐੱਸ. ਸੀ. ਬੱਚਿਆਂ ਦੀ ਬਗੈਰ ਦਾਖਲਾ ਫੀਸ ਐਡਮਿਸ਼ਨ, ਰੋਸਟਰ ਰਜਿਸਟਰ ਪੂਰਾ ਕਰਨ, ਪ੍ਰਾਈਵੇਟ ਕੰਪਨੀਆਂ 'ਚ ਵੀ ਰਿਜ਼ਰਵੇਸ਼ਨ ਲਾਗੂ ਕਰਨ ਦੇ ਮੁੱਦਿਆਂ 'ਤੇ ਘੇਰਿਆ ਗਿਆ ਅਤੇ ਅਖੀਰ ਸਦਨ 'ਚੋਂ ਵਾਕਆਊਟ ਕਰ ਦਿੱਤਾ ਗਿਆ।

ਇਸ ਤੋਂ ਪਹਿਲਾਂ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਿਚਕਾਰ ਤਿੱਖੀ ਬਹਿਸ ਹੋਈ ਅਤੇ ਮਜੀਠੀਆ ਨੇ ਦੋਸ਼ ਲਾਇਆ ਕਿ ਜੇਲ ਅੰਦਰ ਬੈਠੇ ਗੈਂਗਸਟਰਾਂ ਦੀ ਪੁਲਸ ਅਤੇ ਮੰਤਰੀਆਂ ਵਲੋਂ ਮਦਦ ਕੀਤੀ ਜਾ ਰਹੀ ਹੈ। ਜੇਲ ਅੰਦਰ ਬੈਠ ਕੇ ਹੀ ਗੈਂਗਸਟਰਾਂ ਵਲੋਂ ਕਤਲ, ਨਸ਼ਾ ਤਸਕਰੀ, ਫਿਰੌਤੀ ਮੰਗਣ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਅਕਾਲੀ ਦਲ ਵਲੋਂ ਵੀ ਸਦਨ 'ਚੋਂ ਵਾਕਆਊਟ ਕਰ ਦਿੱਤਾ ਗਿਆ।
 


author

Babita

Content Editor

Related News