ਪੰਜਾਬ ਬਜਟ ਸੈਸ਼ਨ : ਮਜੀਠੀਆ-ਸਿੱਧੂ ਵਿਚਕਾਰ ਤਿੱਖੀ ਬਹਿਸ, ਕਾਰਵਾਈ ਮੁਲਤਵੀ (ਵੀਡੀਓ)
Monday, Feb 18, 2019 - 04:42 PM (IST)
ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਲੋਂ ਬਜਟ ਭਾਸ਼ਣ ਪੜ੍ਹਨ ਦੌਰਾਨ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਆਪਸ 'ਚ ਖੜਕ ਗਈ ਅਤੇ ਦੋਵੇਂ ਇਕ-ਦੂਜੇ 'ਤੇ ਭੜਕ ਉੱਠੇ। ਇਸ ਦੌਰਾਨ ਸਪੀਕਰ ਨੇ ਦੋਹਾਂ ਨੂੰ ਬੈਠਣ ਲਈ ਕਿਹਾ ਪਰ ਦੋਹਾਂ ਨੇ ਸਪੀਕਰ ਦੀ ਇਕ ਨਾ ਸੁਣੀ, ਜਿਸ ਤੋਂ ਬਾਅਦ ਸਪੀਕਰ ਵਲੋਂ ਅਕਾਲੀ-ਭਾਜਪਾ ਦੇ ਸਾਰੇ ਮੈਂਬਰਾਂ ਨੂੰ ਸਦਨ 'ਚੋਂ ਬਾਹਰ ਕੱਢਣ ਦੇ ਹੁਕਮ ਦਿੱਤੇ ਗਏ। ਇਸ ਦੇ ਨਾਲ ਹੀ ਸਪੀਕਰ ਵਲੋਂ ਵਿਧਾਨ ਸਭਾ ਦੀ ਕਾਰਵਾਈ ਇਕ ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਦੱਸ ਦੇਈਏ ਕਿ ਇਸ ਤੋਂ ਬਾਅਦ ਅਕਾਲੀ-ਭਾਜਪਾ ਦੇ ਮੈਂਬਰ ਹੁਣ ਸਦਨ ਦੀ ਕਾਰਵਾਈ 'ਚ ਹਿੱਸਾ ਨਹੀਂ ਲੈ ਸਕਣਗੇ।