ਪੰਜਾਬ ਬਜਟ 2020 : ਫਿਰੋਜ਼ਪੁਰ ਵਾਸੀਆਂ ਲਈ ਅਹਿਮ ਖਬਰ

Friday, Feb 28, 2020 - 02:51 PM (IST)

ਪੰਜਾਬ ਬਜਟ 2020 : ਫਿਰੋਜ਼ਪੁਰ ਵਾਸੀਆਂ ਲਈ ਅਹਿਮ ਖਬਰ

ਚੰਡੀਗੜ੍ਹ (ਰਮਨਜੀਤ) - ਪੰਜਾਬ ਵਿਧਾਨ ਸਭਾ ’ਚ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਸਾਲ 2020-21 ਦਾ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਮਨਪ੍ਰੀਤ ਸਿੰਘ ਬਾਦਲ ਨੇ ਬਜਟ ਦੌਰਾਨ ਫਿਰੋਜ਼ਪੁਰ ਜ਼ਿਲੇ ਦੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਹਨ। ਬਜਟ ’ਚ ਮਨਪ੍ਰੀਤ ਬਾਦਲ ਨੇ ਨਵੀਂਆਂ 19 ਆਈ.ਟੀ.ਆਈਜ਼ ਸਥਾਪਿਤ ਕਰਨ ਲਈ 75 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ, ਜਿਨ੍ਹਾਂ ’ਚ ਫਤਿਹਗੜ੍ਹ ਸਾਹਿਬ, ਮਾਨਸਾ ਦਾ ਟੈਬੀ ਆਦਿ ਤੋਂ ਇਲਾਵਾ ਫਿਰੋਜ਼ਪੁਰ ਦਾ ਟਿੱਬੀ ਕਲਾ ਵੀ ਸ਼ਾਮਲ ਹੈ। ਬਜਟ ਦੌਰਾਨ ਵਿੱਤ ਮੰਤਰੀ ਨੇ ਕਿਹਾ ਕਿ ਓਮ ਪ੍ਰਕਾਸ਼ ਸੋਨੀ ਮੁਤਾਬਕ ਉਨ੍ਹਾਂ ਦੇ ਇਲਾਕੇ ਦਾ ਇਕ ਕੰਮ ਪਿਛਲੇ ਕਾਫੀ ਸਮੇਂ ਤੋਂ ਲਟਕ ਰਿਹਾ ਹੈ। ਉਹ ਕੰਮ ਹੈ, ਪੱਟੀ ਤੋਂ ਮੱਖੂ-ਫਿਰੋਜ਼ਪੁਰ ਦਾ ਰੇਲਵੇ ਲਿੰਕ, ਜੋ ਕਾਫੀ ਸਮੇਂ ਤੋਂ ਅਧੂਰਾ ਪਿਆ ਹੋਇਆ ਹੈ। ਇਸ ਰੇਲਵੇ ਲਿੰਕ ਦੇ ਲਈ ਬਜਟ ’ਚ 50 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। 

ਇਸ ਤੋਂ ਇਲਾਵਾ ਫਿਰੋਜ਼ਪੁਰ ਦੇ ਵਿਧਾਇਕ ਪਰਮਿੰਦਰ ਸਿੰਘ ਪਿੱਕੀ ਨੇ ਹੁਸੇਨੀਵਾਲਾ ਫਿਰੋਜ਼ਪੁਰ ’ਚ ਜੋ ਸ਼ਹੀਦੇ ਆਜ਼ਮ ਦੀ ਸਮਾਧ ਹੈ, ਉਥੇ ਇਕ ਐਪਰੇਜ਼ ਬ੍ਰਿਜ਼ ਬਣਾਏ ਜਾਣ ਦੀ ਮੰਗ ਰੱਖੀ ਹੈ। ਬਜਟ ਦੌਰਾਨ ਮਨਪ੍ਰੀਤ ਬਾਦਲ ਨੇ ਇਸ ਬ੍ਰਿਜ ਨੂੰ ਬਹੁਤ ਜਲਦ ਬਣਾਏ ਜਾਣ ਦੀ ਗੱਲ ਕਹੀ।


author

rajwinder kaur

Content Editor

Related News