ਪੰਜਾਬ ਬਜਟ 2020 : ਗੁਰਦਾਸਪੁਰ ਤੇ ਬਲਾਚੌਰ 'ਚ ਬਣਾਏ ਜਾਣਗੇ ਦੋ ਸਰਕਾਰੀ ਖੇਤੀਬਾੜੀ ਕਾਲਜ
Friday, Feb 28, 2020 - 12:20 PM (IST)

ਚੰਡੀਗੜ੍ਹ— ਪੰਜਾਬ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਅੱਜ ਪੰਜਾਬ ਦਾ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਜਿਸ 'ਚ ਉਨ੍ਹਾਂ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਗੁਰਦਾਸਪੁਰ ਅਤੇ ਬਲਾਚੌਰ 'ਚ ਦੋ ਨਵੇਂ ਸਰਕਾਰੀ ਖੇਤੀਬਾੜੀ ਕਾਲਜ ਬਣਾਏ ਜਾਣਗੇ। ਇਸ ਦੇ ਲਈ ਸਰਕਾਰ ਵੱਲੋਂ 14 ਕਰੋੜ ਰੁਪਏ ਰੱਖੇ ਗਏ ਹਨ।