ਪੰਜਾਬ ਬਜਟ 2020 : ਮੋਬਾਇਲ ਫੋਨ ਵਾਸਤੇ ਰੱਖੇ ਗਏ 100 ਕਰੋੜ ਰੁਪਏ
Friday, Feb 28, 2020 - 12:31 PM (IST)

ਚੰਡੀਗੜ੍ਹ (ਰਮਨਜੀਤ) - ਪੰਜਾਬ ਵਿਧਾਨ ਸਭਾ ’ਚ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਸਾਲ 2020-21 ਦਾ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਬਜਟ ਦੌਰਾਨ ਮਨਪ੍ਰੀਤ ਬਾਦਲ ਨੇ ਮੋਬਾਇਲਾਂ ਲਈ 100 ਕਰੋੜ ਰੁਪਏ ਰੱਖੇ ਜਾਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਾਫੀ ਸਮਾਂ ਪਹਿਲਾਂ ਚਾਈਨਾ ਦੀ ਇਕ ਕੰਪਨੀ ਨੂੰ ਮੋਬਾਇਨ ਫੋਨ ਦਾ ਆਰਡਰ ਪਲੇਸ ਹੋ ਚੁੱਕਾ ਹੈ, ਜਿਸ ਦੇ ਪੈਸੇ ਵੀ ਤਿਆਰ ਹਨ ਪਰ ਉਕਤ ਕੰਪਨੀ ਉਨ੍ਹਾਂ ਦਾ ਆਰਡਰ ਦੇਣ ਤੋਂ ਅਸਮਰਥ ਹੈ। ਬਜਟ ਦੌਰਾਨ ਮਨਪ੍ਰੀਤ ਬਾਦਲ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਇਹ ਸਮਾਰਟ ਫੋਨ ਸਾਲ 2020 ਦੇ ਅਪ੍ਰੈਲ ਮਹੀਨੇ ਤੋਂ ਦਿੱਤੇ ਜਾਣਗੇ।