ਰੇਲ ਮੰਤਰੀ ਨਾਲ ਮੀਟਿੰਗ ਮਗਰੋਂ 'ਪੰਜਾਬ ਭਾਜਪਾ' ਦਾ ਵੱਡਾ ਬਿਆਨ (ਵੀਡੀਓ)

Thursday, Nov 05, 2020 - 04:07 PM (IST)

ਚੰਡੀਗੜ੍ਹ : ਪੰਜਾਬ ਭਾਜਪਾ ਦੇ ਇਕ ਵਫ਼ਦ ਵਲੋਂ ਅੱਜ ਰੇਲ ਮੰਤਰੀ ਪਿਯੂਸ਼ ਗੋਇਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇਕ ਮੰਗ ਪੱਤਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਗਈ ਹੈ ਕਿ ਪੰਜਾਬ 'ਚ ਮਾਲ ਗੱਡੀਆਂ ਨੂੰ ਮੁੜ ਚਾਲੂ ਕਰਵਾਇਆ ਜਾ ਸਕੇ ਕਿਉਂਕਿ ਪੰਜਾਬ ਦੇ ਕਿਸਾਨ ਦੀ ਫਸਲ ਦੀ ਕਟਾਈ ਹੋ ਚੁੱਕੀ ਹੈ ਅਤੇ ਇਹ ਫਸਲ ਹਿੰਦੋਸਤਾਨ ਦੇ ਵੱਖ-ਵੱਖੋ ਕੋਨਿਆ 'ਚ ਜਾਣ ਲਈ ਪੂਰੀ ਤਿਆਰ ਹੈ।

ਇਹ ਵੀ ਪੜ੍ਹੋ : ਕਿਸਾਨਾਂ ਨੇ 'ਲੁਧਿਆਣਾ-ਚੰਡੀਗੜ੍ਹ' ਕੌਮੀ ਮਾਰਗ' 'ਤੇ ਲਾਇਆ ਭਾਰੀ ਜਾਮ, ਦੇਖੋ ਮੌਕੇ ਦੀਆਂ ਤਸਵੀਰਾਂ

ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਰੇਲਵੇ ਮੁਲਾਜ਼ਮਾਂ, ਗੱਡੀਆਂ, ਗਾਰਡਾਂ ਅਤੇ ਬਾਕੀਆਂ ਦੀ ਸੁਰੱਖਿਆ ਦਾ ਭਰੋਸਾ ਦੇਣ ਤਾਂ ਹੀ ਗੱਡੀਆਂ ਚਲਾਈਆਂ ਜਾਣਗੀਆਂ।

ਇਹ ਵੀ ਪੜ੍ਹੋ : ਉਮਰ 'ਚ 15 ਸਾਲ ਵੱਡੀ ਵਿਆਹੁਤਾ ਨਾਲ ਨੌਜਵਾਨ ਨੇ ਬਣਾਏ ਪ੍ਰੇਮ ਸਬੰਧ, ਅਖ਼ੀਰ ਕੀਤੀ ਖ਼ੁਦਕੁਸ਼ੀ
ਤਰੁਣ ਚੁੱਘ ਨੇ ਕਿਹਾ ਕਿ ਰੇਲ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਪਹਿਲਾਂ ਸਰਕਾਰ ਰੇਲਵੇ ਨਾਲ ਸਬੰਧਿਤ ਹਰ ਕਿਸੇ ਵਿਅਕਤੀ ਦੀ ਸੁਰੱਖਿਆ ਦਾ ਭਰੋਸਾ ਦੇਵੇ ਅਤੇ ਕਿਸਾਨਾਂ ਨੂੰ ਰੇਲਵੇ ਟਰੈਕ ਖਾਲੀ ਕਰਵਾਵੇ ਤਾਂ ਹੀ ਪੰਜਾਬ ਅੰਦਰ ਰੇਲਗੱਡੀਆਂ ਚਲਾਉਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਉਨ੍ਹਾਂ ਕੈਪਟਨ ਨੂੰ ਅਪੀਲ ਕਰਦਿਆਂ ਪੰਜਾਬ 'ਚ ਲਾਅ ਐਂਡ ਆਰਡਰ ਦੀ ਵਿਵਸਥਾ ਨੂੰ ਸੁਧਾਰਨ ਲਈ ਕਿਹਾ ਅਤੇ ਇਹ ਵੀ ਕਿਹਾ ਕਿ ਰੇਲਵੇ ਟੈਰਕ 'ਤੇ ਅੰਦੋਲਨਕਾਰੀਆਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਨੂੰ ਰੋਕਿਆ ਜਾਵੇ।

ਇਹ ਵੀ ਪੜ੍ਹੋ : ਪਟਿਆਲਾ 'ਚ 'ਨਕਲੀ ਨੋਟ' ਛਾਪਣ ਵਾਲਾ ਗਿਰੋਹ ਬੇਨਕਾਬ, ਪੁਲਸ ਦੀ ਚਾਲ ਨੇ ਸਾਹਮਣੇ ਲਿਆਂਦੀ ਸੱਚਾਈ

ਨ੍ਹਾਂ ਕਿਹਾ ਕਿ ਜਿਸ ਵੇਲੇ ਕੈਪਟਨ ਅਮਰਿੰਦਰ ਸਿੰਘ ਸੁਰੱਖਿਆ ਦੀ ਗਾਰੰਟੀ ਜਾਰੀ ਕਰਨਗੇ, ਉਸੇ ਵੇਲੇ ਹੀ ਰੇਲਾਂ ਚਾਲੂ ਹੋ ਜਾਣਗੀਆਂ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਰੇਲ ਮੰਤਰੀ ਨਾਲ ਮੁਲਾਕਾਤ ਕੀਤੀ ਸੀ।



 

 

 

 

 


Babita

Content Editor

Related News